ਸ਼ਿੰਗਾਰ ਬੰਬ ਧਮਾਕੇ ਦੇ ਮੁਲਜ਼ਮ ਬਰੀ

Shingar-Bomb-Blast-Case-2007

ਲੁਧਿਆਣਾ, 16 ਦਸੰਬਰ (ਏਜੰਸੀ) : ਸ਼ਿੰਗਾਰ ਸਿਨੇਮਾ ਬੰਬ ਧਮਾਕੇ ਵਿੱਚ 3 ਮੁਲਜ਼ਮ ਬਰੀ। 4 ਮੁਲਜ਼ਮਾਂ ‘ਚ ਇੱਕ ਦੀ ਮੌਤ ਨਾਭਾ ਜੇਲ੍ਹ ‘ਚ ਹੋ ਗਈ ਸੀ। ਸੱਤ ਸਾਲ ਚੱਲੇ ਇਸ ਮਾਮਲੇ ਵਿੱਚ ਲੁਧਿਆਣਾ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਯਾਨੀ ‘ਬੇਨੇਫਿਟ ਆਫ ਡਾਊਟ’ ਦਿੰਦੇ ਹੋਏ ਬਾਕੀ 3 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਬਰੀ ਕੀਤੇ ਗਏ ਮੁਲਜ਼ਮਾਂ ਵਿੱਚ ਪਰਮਿੰਦਰ ਸਿੰਘ, ਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ। ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਘਰ ਵਿੱਚ 14 ਅਕਤੂਬਰ 2007 ਨੂੰ ਰਾਤ 8 ਵਜੇ ਧਮਾਕਾ ਹੋਇਆ ਸੀ। ਧਮਾਕੇ ਵਿੱਚ 7 ਲੋਕਾਂ ਦੀ ਮੌਤ ਹੋਈ ਤੇ ਤਕਰੀਬਨ 30 ਲੋਕ ਜ਼ਖਮੀ ਹੋਏ ।

Facebook Comments

POST A COMMENT.

Enable Google Transliteration.(To type in English, press Ctrl+g)