ਮੋਦੀ ਵੱਲੋਂ ਉੱਤਰ-ਪੂਰਬੀ ਰਾਜਾਂ ਲਈ ਪੈਕੇਜ


ਕੋਹੀਮਾ, 1 ਦਸੰਬਰ (ਏਜੰਸੀ) : ਉੱਤਰ-ਪੂਰਬੀ ਰਾਜਾਂ ਦੇ ਦੌਰੇ ਉਪਰ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਨ੍ਹਾਂ ਸੂਬਿਆਂ ਲਈ ਕਈ ਸਹੂਲਤਾਂ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇੱਥੇ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਸ ਖਿੱਤੇ ਦੇ ਸੱਤਾਂ ਰਾਜਾਂ ਅਸਾਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ ਤੇ ਮਨੀਪੁਰ ਵਿੱਚ 14 ਨਵੀਆਂ ਰੇਲਵੇ ਲਾਈਨਾਂ ਲਈ 28,000 ਕਰੋੜ ਰੁਪਏ ਖਰਚਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਾਜਾਂ ਵਿੱਚ 2ਜੀ ਸੇਵਾਵਾਂ ਦਾ ਜਾਲ ਵਿਛਾਉਣ ਲਈ ਪੰਜ ਹਜ਼ਾਰ ਕਰੋੜ ਰੁਪਏ ਪ੍ਰਵਾਨ ਅਤੇ ਬਿਜਲੀ ਲਈ ਹੋਰ ਪੰਜ ਹਜ਼ਾਰ ਕਰੋੜ ਰੁਪਏ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ। ਉਨ੍ਹਾਂ ਮਨੀਪੁਰ ਵਿੱਚ ਖੇਡ ਯੂਨੀਵਰਸਿਟੀ ਕਾਇਮ ਕਰਨ ਤੇ ਉੱਤਰ ਪੂਰਬੀ ਰਾਜਾਂ ’ਚ 6 ਨਵੇਂ ਖੇਤੀਬਾੜੀ ਕਾਲਜ ਖੋਲ੍ਹਣ ਦਾ ਵੀ ਐਲਾਨ ਕੀਤਾ। ਉਹ ਨਾਗਾਲੈਂਡ ਦੇ ਸਭ ਤੋਂ ਵੱਡੇ ਤਿਉਹਾਰ ‘ਹੌਰਨਬਿਲ’ ਦਾ ਉਦਘਾਟਨ ਕਰਨ ਇੱਥੇ ਆਏ ਸਨ।

ਉਨ੍ਹਾਂ ਉੱਤਰ-ਪੂਰਬੀ ਰਾਜਾਂ ਨੂੰ ਸੈਰ-ਸਪਾਟੇ ਦੇ ਬੇਹਤਰ ਸਥਾਨ ਐਲਾਨਦਿਆਂ ਕਿਹਾ ਕਿ ਇਸ ਕਾਰੋਬਾਰ ਨੂੰ ਵੱਡਾ ਹੁਲਾਰਾ ਦੇਣ ਲਈ ਜਿੱਥੇ ਇਨ੍ਹਾਂ ਸਾਰੇ ਰਾਜਾਂ ਵਿੱਚ ਬੇਹਤਰੀਨ ਟੈਲੀਕਾਮ ਸਹੂਲਤਾਂ ਮੁਹੱਈਆ ਕਰਾਉਣੀਆਂ ਜ਼ਰੂਰੀ ਹਨ, ਉੱਥੇ ਰੇਲਵੇ ਲਾਈਨਾਂ ਤੇ ਸੜਕੀ ਸੰਪਰਕ ਦਾ ਜਾਲ ਵਿਛਾਉਣ ਨੂੰ ਵੀ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਉੱਤਰ-ਪੂਰਬੀ ਖਿੱਤੇ ਨੂੰ ਦੇਸ਼ ਦੀ ਆਰਗੈਨਿਕ ਰਾਜਧਾਨੀ ਦਾ ਦਰਜਾ ਮਿਲਣ ਦੀ ਸੰਭਾਵਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਸ਼ਵ ਭਰ ਵਿੱਚ ਕੁਦਰਤੀ ਖੇਤੀ ਉਤਪਾਦਨ ਨੂੰ ਪਹੁੰਚਾ ਕੇ ਵੱਡੀ ਕਮਾਈ ਕੀਤੀ ਜਾ ਸਕਦੀ ਹੈ। ਇਸ ਲਈ 6 ਨਵੇਂ ਖੇਤੀਬਾੜੀ ਕਾਲਜ ਖੋਲ੍ਹੇ ਜਾਣਗੇ। ਹਰੇਕ ਸਾਲ ਛੁੱਟੀਆਂ ਦੌਰਾਨ ਇਸ ਖੇਤਰ ਦੇ ਕਰੀਬ ਦੋ ਹਜ਼ਾਰ ਨੌਜਵਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਲਿਜਾ ਕੇ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਉੱਤਰ-ਪੂਰਬੀ ਖਿੱਤੇ ਨੂੰ ‘ਕੁਦਰਤੀ ਇਕਨੌਮਿਕ ਜ਼ੋਨ’ ਕਹਿ ਕੇ ਵਡਿਆਇਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੋਦੀ ਵੱਲੋਂ ਉੱਤਰ-ਪੂਰਬੀ ਰਾਜਾਂ ਲਈ ਪੈਕੇਜ