ਬਜਰੁਗ ਆਪਣੇ ਦੋਸਤਾਂ ਦਾ ਹਾਲ ਚਾਲ ਪੁਛਣ ਨਰਸਿੰਗ ਹੋਮ ਵਿਚ ਗਏ


ਐਡਮਿੰਟਨ, (ਰਘਵੀਰ ਬਲਾਸਪੁਰੀ) : ਸੋਸਾਇਟੀ ਦੇ ਉਲੀਕੇ ਪ੍ਰੋਗਰਾਮ ਮੁਤਾਬਿਕ ਅੱਜ ੧੬ ਨਵੰਬਰ ਨੂੰ ਲਾਈਫ ਲਾਈਨ ਦਾ ਵਫਦ, ਸ: ਸਾਧੂ ਸਿੰਘ ਗਰੇਵਾਲ ਦਾ ਨਰਸਿੰਗ ਹੋਮ ਵਿੱਚ ਪਤਾ ਲੈਣ ਗਏ। ਸਾਧੂ ਸਿੰਘ ਗਰੇਵਾਲ ਇਸ ਸੋਸਾਇਟੀ ਦੇ ਫਾਊਂਡਰ ਅਤੇ ਸਰਗਰਮ ਮੈਂਬਰ ਰਹੇ ਹਨ। ਅਗਲੇ ਮਾਰਚ ਵਿੱਚ ੧੦੦ ਸਾਲ ਦੇ ਹੋਣ ਵਾਲੇ ਇਹ ਬਜ਼ੁਰਗ ਸਰੀਰਕ ਅਤੇ ਮਾਨਸਿਕ ਹਾਲਤ ਵਿੱਚ ਨੌ ਬਰ ਨੌ ਹਨ। ਇਸ ਵੇਲੇ ਉਹ ਇੱਕ ਨਰਸਿੰਘ ਹੋਮ ਵਿੱਚ ਦਾਖਲ ਹਨ। ਭਾਵੇਂ ਉਨ੍ਹਾਂ ਦੀ ਦੇਖਣ ਸਮਰੱਥਾ ਕਾਇਮ ਨਹੀ ਪਰ ਫਿਰ ਵੀ ਉਹ ਪੂਰੀ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਦੀ ਯਾਦਦਾਸ਼ਤ ਪੂਰੀ ਕਾਇਮ ਹੈ।ਬੜੇ ਚਾਅ ਨਾਲ ਉਨ੍ਹਾਂ ਨੇ ਆਪਣੇ ਪੁਰਾਣੇ ਸਾਥੀਆਂ ਬਾਰੇ ਰੱਜ ਕੇ ਗੱਲਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਸ ਵੇਲੇ ਕੋਈ ਸੋਸਾਇਟੀ ਜਾਂ ਗੁਰਦਵਾਰਾ ਨਹੀਂ ਸੀ ਅਤੇ ਅੇਡਮਿੰਟਨ ਵਿੱਚ ਸਿਰਫ ਸੱਤ ਪਰਿਵਾਰ ਹੀ ਸਨ। ਮਹੀਨੇ ਵਿੱਚ ਇੱਕ ਵਾਰ ਕੋਈ ਛੋਟਾ ਹਾਲ ਕਰਾਏ ਤੇਲੈਕੇ ਇਕੱਠੇ ਹੋਇਆ ਕਰਦੇ ਸਨ। ਖਾਣ ਦੇ ਸਾਮਾਨ ਦਾ ਇੰਤਜ਼ਾਮ ਆਪਸ ਵਿੱਚ ਵੰਡ ਕੇ ਕਰ ਲੈਦੇ ਸਨ। ਇਸ ਤਰੀਕੇ ਨਾਲ ਉਨ੍ਹਾਂ ਦੀ ਸਮਾਜਿਕ ਮੇਲ ਜਲ ਹੁੰਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਦੀ ਘਰ ਵਿੱਚ ਵੀ ਬੜੀ ਅੱਛੀ ਤਰਾਂ ਨਾਲ ਦੇਖ ਭਾਲ ਹੁੰਦੀ ਸੀ ਪਰ ਇੱਥੇ ਤਾਂ ਨਿਰਾ ਸੁਰਗ ਹੈ। ਘਰੇ ਤਾਂ ਜਦੋਂ ਬੱਚੇ ਕੰਮ ਤੇ ਚਲੇ ਜਾਂਦੇ ਸਨ ਪਿੱਛੋਂ ਇਕੱਲੇ ਮਹਿਸੂਸ ਕਰੀਦਾ ਸੀ ਪਰ ਇੱਥੇ ਹਰ ਵਕਤ ਦੇਖ ਭਾਲ ਹੁੰਦੀ ਹੈ। ਤਕਰੀਬਨ ਇੱਕ ਘੰਟੇ ਬਾਅਦ ਜਦੋਂ ਅਸੀਂ ਜਾਣ ਦੀ ਗੱਲ ਕੀਤੀ ਤਾਂ ਉਨ੍ਹਾਂ ਦੇ ਚਿਹਰੇ ਤੇ ਸੰਤੁਸ਼ਟੀ ਸੀ। ਉਨ੍ਹਾਂ ਦਾ ਬੇਟਾ ਬਲਦੇਵ ਸਿੰਘ ਉਸ ਵੇਲੇ ਇਨ੍ਹਾਂ ਦੇ ਕੋਲ ਹੀ ਸੀ ਉਸ ਨੇ ਦੱਸਿਆ ਕਿ ਪੁਰਾਣੇ ਦੋਸਤਾਂ ਦੇ ਮਿਲਣ ਤੋਂ ਬਾਅਦ ਉਹ ਕਈ ਦਿਨ ਖੁਸ਼ ਰਹਿੰਦੇ ਹਨ। ਇਸ ਸੋਸਾਇਟੀ ਵਿੱਚ ਬਜ਼ੁਰਗਾਂ ਦਾ ਘਰਾਂ ਵਿੱਚ ਅਤੇ ਨਰਸਿੰਗ ਹੋਮਾਂ ਵਿੱਚ ਜਾ ਕੇ ਪਤਾ ਲੈਣ ਲਈ ਸ; ਨਿਰਮਲ ਸਿੰਘ ਗਰੇਵਾਲ ਦੀ ਪ੍ਰਧਾਨਗੀ ਵਿੱਚ ਇੱਕ ਲਾਈਫ ਲਾਈਨ ਕਮੇਟੀ ਦਾ ਗਠਨ ਕੀਤਾ ਹੋਇਆ ਹੈ ਜਿਹੜੇ ਬਜ਼ੁਰਗਾਂ ਨੂੰ ਜਾਕੇ ਮਿਲਦੇ ਹਨ। ਲੋੜ ਮੁਤਾਬਿਕ ਮਹੀਨੇ ਵਿੱਚ ਤਿੰਨ ਚਾਰ ਵਾਰ ਇਹ ਇਸ ਕੰਮ ਲਈ ਜਾਂਦੇ ਹਨ। ਪਰਿਵਾਰਾਂ ਦੇ ਮੈਂਬਰ ਇਸ ਕਮੇਟੀ ਦੇ ਕੰਮ ਤੇ ਪੂਰਨ ਤੌਰ ਤੇ ਸੰਤੁਸ਼ਟ ਹਨ ਅਤੇ ਚਾਹੁੰਦੇ ਹਨ ਕਿ ਇਹ ਜਾਣ ਆਉਣ ਹੋਰ ਤੀਬਰ ਹੋਣਾ ਚਾਹੀਦਾ ਹੈ। ਇਸ ਵਾਰ ਵਫਦ ਵਿੱਚ ਨਿਰਮਲ ਸਿੰਘ, ਅਜੈਬ ਸਿੰਘ ਮਾਨ, ਭਿੰਦਰ ਸਿੰਘ ਸੋਹੀ, ਨਾਜਰ ਸਿੰਘ ਵੜਿੰਗ ਅਤੇ ਜਸਜੀਤ ਸਿੰਘ ਬਾਵਾ ਸ਼ਾਮਿਲ ਸਨ


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬਜਰੁਗ ਆਪਣੇ ਦੋਸਤਾਂ ਦਾ ਹਾਲ ਚਾਲ ਪੁਛਣ ਨਰਸਿੰਗ ਹੋਮ ਵਿਚ ਗਏ