ਨਵੰਬਰ ਮਹੀਨੇ ਵਿਚ ਜਨਮੇ ਬਜਰੁਗਾਂ ਦਾ ਜਨਮ ਦਿਨ ਮਨਾਇਆ


ਐਡਮਿੰਟਨ(ਰਘਵੀਰ ਬਲਾਸਪੁਰੀ)ਹਰ ਮਹੀਨੇ ਵਾਂਗ ਮਿਲਵੁੱਡਜ਼ ਕਲਚਰਲ ਸੋਸਾਇਟੀ ਵੱਲੋਂ ਨਵੰਬਰ ਮਹੀਨੇ ਵਿੱਚ ਪੈਦਾ ਹੋਏ ਮੈਂਬਰਾਂ ਜਨਮ ਦਿਨ ੨੯ ਮਵ<ਬਰ ਦਿਨ ਸ਼ਨਿੱਚਰਵਾਰ ਨੂੰ ਬੜੇ ਸਫਲ ਢੰਗ ਨਾਲ ਮਨਾਇਆ ਗਿਆ। ਇਹ ਜ਼ਿਕਰਯੋਗ ਹੈ ਕਿ ਇਸ ਸੋਸਾਇਟੀ ਵਿੱਚ ਸ: ਜ਼ੋਰਾ ਸਿੰਘ ਝੱਜ ਦੀ ਪ੍ਰਧਾਨਗੀ ਵਿੱਚ ਇੱਕ ਜਨਮ ਦਿਨ ਕਮੇਟੀ ਬਣੀ ਹੋਈ ਹੈ ਜਿਹੜੀ ਹਰ ਮਹੀਨੇ ਮੈਂਬਰਾਂ ਦਾ ਜਨਮ ਦਿਨ ਮਨਾਉਣ ਦਾ ਪ੍ਰਬੰਧ ਕਰਦੇ ਹਨ। ਜਨਮ ਦਿਨ ਵਾਲੇ ਮੈਂਬਰਾਂ ਦਾ ਬੜੇ ਸਤਿਕਾਰ ਨਾਲ ਸੁਆਗਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਦਰ ਨਾਲ ਉਨ੍ਹਾਂ ਖਾਤਰ ਨਿਯਮਤ ਸੀਟ ਤੇ ਬਿਠਾਇਆ ਜਾਂਦਾ ਹੈ। ਕਈ ਮੈਂਬਰਾਂ ਦੇ ਪਰਿਵਾਰ ਦੇ ਮੈਂਬਰ ਵੀ ਜਨਮ ਦਿਨ ਮਨਾਉਣ ਆਉਂਦੇ ਹਨ ਅਤੇ ਆ ਕੇ ਹੈਪੀ ਬਰਥ ਡੇਅ ਗੀਤ ਗਾਉਂਦੇ ਹਨ।ਜਨਮ ਦਿਨ ਦੀਆਂ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਹਨ।ਇਸ ਸਮਾਗਮ ਨੂੰ ਇਸ ਕਰਕੇ ਵੀ ਮਹੱਤਤਾ ਦਿੱਤੀ ਜਾਂਦੀ ਹੈ ਤਾਂਕਿ ਬਜ਼ ੁਰਗਾਂ ਦਾ ਪਰਿਵਾਰਾਂ ਵਿੱਚ ਸਤਿਕਾਰ ਵਧੇ। ਇਸ ਹਲਕੇ ਦੇ ਐਮ ਅੇਲ ਏ ਸ਼੍ਰੀ ਨਰੇਸ਼ ਭਾਰਦਵਾਜ ਹਰ ਮਹੀਨੇ ਇਸ ਸਮਾਗਮ ਲਈ ਇੱਕ ਵਧੀਆ ਕੇਕ ਦਾ ਪ੍ਰਬੰਧ ਕਰਦੇ ਹਨ। ਸ਼੍ਰੀ ਨਰੇਸ਼ ਭਾਰਦਵਾਜ ਨੇਂ ਮੈਂਬਰਾਂ ਨੂੰ ਜਨਮ ਦਿਨ ਮੁਬਾਰਕ ਕਿਹਾ ਅਤੇ ਹਰ ਜਨਮ ਦਿਨ ਪਾਤਰ ਨੂੰ ਹੈਪੀ ਬਰਥਡੇਅ ਕਾਰਡ ਦਿੱਤਾ। ਇਹ ਵੀ ਘੋਸ਼ਿਤ ਕੀਤਾ ਕਿ ਉਹ ਸੀਨੀਅਰ ਹੋ ਗਏ ਹਨ ਅਤੇ ਇਸ ਸੋਸਾਇਟੀ ਦੇ ਮੈਂਬਰ ਬਨਣਗੇ। ਇਸ ਸਮਾਗਮ ਲਈ ਭਾਈਚਾਰੇ ਵਿੱਚੋਂ ਕਿਸੇ ਵਿਸ਼ੇਸ ਵਿਅਕਤੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਜਾਂਦਾ ਹੈ। ਇਸ ਮਹੀਨੇ ਕਾਊਂਸਲਰ ਅਮਰਜੀਤ ਸੋਹੀ ਮੁੱਖ ਮਹਿਮਾਨ ਵਜੋਂ ਨਿਵਾਜੇ ਗਏ। ਉਨ੍ਹਾ ਨੇ ਇਸ ਸਮਾਗਮ ਵਿੱਚ ਬਜ਼ੁਰਗਾਂ ਦੇ ਬੱਚੇ ਵੀ ਸ਼ਾਮਿਲ ਹੋਣ ਵਾਲੀ ਨੂੰ ਬੜਾ ਮਹੱਅਵਪੂਰਨ ਦੱਸਿਆ ਕਿ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਇਸ ਸੋਸਾਇਟੀ ਨੂੰ ਆਪਣਾ ਪ੍ਰੇਰਣਾ ਸਰੋਤ ਮੰਨਦਾ ਹਾਂ। ਮੁੱਖ ਮਹਿਮਾਨ ਅਮਰਜੀਤ ਸਹੀ ਨੇ ਸੋਸਾਇਟੀ ਨੂਂ ਇਸ ਸਮਾਗਮ ਦਾ ਪ੍ਰਬੰਧ ਕਰਨ ਲਈ ਸੋਸਾਇਟੀ ਨੂੰ ਵਧਾਈ ਦਿੱਤੀ ਅਤੇ ਸਾਰੇ ਮੈਂਬਰਾਂ ਲਈ ਲੰਬੀ ਅ ੁਮਰ ਦੀ ਕਾਮਨਾ ਕੀਤੀ। ਇਸ ਮੌਕੇ ਤੇ ਸੋਸਾਇਟੀ ਵੱਲੋਂ ਆਰਗਨ ਡੋਨੇਸ਼ਨ ਲਈ ੫੦੦æ ਡਾਲਰ ਡੋਨੇਸ਼ਨ ਵੀ ਦਿੱਤਾ ਗਿਆ। ਅੰਤ ਵਿੱਚ ਸੋਸਾਇਟੀ ਦੇ ਪਰਧਾਨ ਸ: ਅਜੈਬ ਸਿੰਘ ਮਾਨ ਨੇ ਮੁੱਖ ਮਹਿਮਾਨ ਦਾ ਧੰੰਨਵਾਦ ਕੀਤਾ ਅਤੇ ਇਸ ਸਮਾਗਮ ਦਾ ਇੰਤਜ਼ਾਮ ਕਰਨ ਲਈ ਸ; ਜ਼ੋਰਾ ਸਿੰਘ ਝੱਡ ਅਤੇ ਸਾਰੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬਜ਼ਰੁਗਾਂ ਦਾ ਸਤਿਕਾਰ ਵਧਾਅ ੁਣ ਲਈ ਹੋਰ ਪਰੋਗ੍ਰਾਮਾਂ ਦਾ ਵੇਰਵਾ ਵੀ ਦਿੱਤ। ਜਨਵ ਦਿਨ ਵਾਲੇ ਮੈਂਬਰਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਆਉਣ ਵਾਲੇ ਖੁਸ਼ੀ ਭਰੇ ਜੀਵਨ ਦੀ ਕਾਮਨਾ ਕੀਤੀ। ਸਟੇਜ ਸੈਕਟਰੀ ਦੀ ਸੇਵਾ ਸ਼ ਜ਼ੋਰਾ ਸਿੰਘ ਝੱਜ ਨੇ ਬਾਖੂਬੀ ਨਿਭਾਈ


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨਵੰਬਰ ਮਹੀਨੇ ਵਿਚ ਜਨਮੇ ਬਜਰੁਗਾਂ ਦਾ ਜਨਮ ਦਿਨ ਮਨਾਇਆ