ਪੈਟਰੋਲ 2.41 ਤੇ ਡੀਜ਼ਲ 2.25 ਰੁਪਏ ਪ੍ਰਤੀ ਲਿਟਰ ਸਸਤਾ

ਨਵੀਂ ਦਿੱਲੀ, 31 ਅਕਤੂਬਰ (ਏਜੰਸੀ) : ਇਸ ਸਾਲ ਅਗਸਤ ਮਹੀਨੇ ਤੋਂ ਹੁਣ ਤੱਕ ਛੇਵੀਂ ਵਾਰ ਕੀਮਤ ਵਿੱਚ ਨਰਮੀ ਆਉਣ ਨਾਲ ਪੈਟਰੋਲ 2.41 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ, ਜਦੋਂਕਿ ਡੀਜ਼ਲ ਦੀ ਕੀਮਤ 2.25 ਰੁਪਏ ਪ੍ਰਤੀ ਲਿਟਰ ਘਟ ਗਈ ਹੈ। ਇਹ ਘਟੀਆਂ ਹੋਈਆਂ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ। ਇਸ ਨਵੀਂ ਕੀਮਤ ਤਹਿਤ ਇੱਥੇ ਪੈਟਰੋਲ ਦਾ ਭਾਅ 64.25 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ, ਜੋ ਪਹਿਲਾਂ 66.65 ਰੁਪਏ ਪ੍ਰਤੀ ਲਿਟਰ ਸੀ। ਦੱਸਣਯੋਗ ਹੈ ਕਿ ਅਗਸਤ ਤੋਂ ਪੈਟਰੋਲ ਦੀ ਕੀਮਤ 9.36 ਰੁਪਏ ਘਟ ਗਈ ਹੈ। ਡੀਜ਼ਲ ਦਾ ਭਾਅ ਇਸ ਮਹੀਨੇ ਦੂਜੀ ਵਾਰ ਘਟਿਆ ਹੈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)