ਸਿੱਖਾਂ ਨੂੰ ਮੁਆਵਜ਼ੇ ਦੇ ਐਲਾਨ ਤੇ ਚੋਣ ਕਮਿਸ਼ਨ ਦਾ ਸਖਤ ਸਟੈਂਡ


ਨਵੀਂ ਦਿੱਲੀ, 31 ਅਕਤੂਬਰ (ਏਜੰਸੀ) : 1984 ਦੇ ਦੰਗੇ ਪੀੜੀਤਾਂ ਮੁਆਵਜਾ ਦੇਣ ਦੇ ਐਲਾਨ ਉਤੇ ਕੇਂਦਰ ਸਰਕਾਰ ਚੋਣ ਕਮਿਸ਼ਨ ਦੀ ਸਖਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਮਿਸ਼ਨ ਨੇ ਸਰਕਾਰ ਵਲੋਂ ਜਵਾਬ ਮੰਗਿਆ ਹੈ। ਇੱਕ ਦਿਨ ਪਹਿਲਾਂ ਹੀ ਮੋਦੀ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਾ ਪੀੜੀਤਾਂ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਦੰਗੀਆਂ ਵਿੱਚ ਮਾਰੇ ਗਏ 3325 ਲੋਕਾਂ ਦੇ ਰਿਸ਼ਤੇਦਾਰਾਂ 5-5 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ। ਚੋਣ ਕਮਿਸ਼ਨ ਨੂੰ ਸਰਕਾਰ ਦਾ ਇਹ ਐਲਾਨ ਪਸੰਦ ਨਹੀਂ ਆਇਆ ਅਤੇ ਉਸਨੇ ਸਰਕਾਰ ਵਲੋਂ ਸਫਾਈ ਮੰਗੀ ਹੈ। ਹਾਲ ਹੀ ਵਿੱਚ ਜੰਮੂ-ਕਸ਼ਮੀਰ ਅਤੇ ਝਾਰਖੰਡ ਦੇ ਨਾਲ-ਨਾਲ ਦਿੱਲੀ ਦੀ ਤਿੰਨ ਸੀਟਾਂ ਉਤੇ ਉਪ ਚੋਣਾ ਕਰਵਾਉਣ ਦਾ ਐਲਾਨ ਹੋਇਆ ਹੈ। ਇਸ ਵਜ੍ਹਾ ਨਾਲ ਅਚਾਰ ਸੰਹਿਤਾ ਲਾਗੂ ਕੀਤੀ ਗਈ ਹੈ। ਇਸਦੇ ਬਾਵਜੂਦ ਸਰਕਾਰ ਨੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਚੋਣ ਕਮਿਸ਼ਨ ਨੇ ਅਚਾਰ ਸੰਹਿਤਾ ਲਾਗੂ ਹੋਣ ਦੇ ਬਾਵਜੂਦ ਸਰਕਾਰ ਦੇ ਫੈਸਲੇ ਦੇ ਸਵਾਲ ਉਠਾਏ ਜਾ ਰਹੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਿੱਖਾਂ ਨੂੰ ਮੁਆਵਜ਼ੇ ਦੇ ਐਲਾਨ ਤੇ ਚੋਣ ਕਮਿਸ਼ਨ ਦਾ ਸਖਤ ਸਟੈਂਡ