ਅਮਰੀਕੀ ਐਪਲ ਕੰਪਨੀ ਦੇ ਪ੍ਰਮੁੱਖ ਟਿਮ ਕੁੱਕ ਨੇ ਕਿਹਾ ਸਮਲਿੰਗੀ ਹੋਣ ‘ਤੇ ਗਰਵ ਹੈ


ਨਿਊਯਾਰਕ, 31 ਅਕਤੂਬਰ (ਏਜੰਸੀ) : ਆਈਫੋਨ ਅਤੇ ਆਈਪੈਡ ਬਨਾਉਣ ਵਾਲੀ ਅਮਰੀਕੀ ਕੰਪਨੀ ਐਪਲ ਦੇ ਪ੍ਰਮੁੱਖ ਟਿਮ ਕੁੱਕ ਨੇ ਕਿਹਾ ਕਿ ਉਹ ਸਮਲਿੰਗੀ ਹੈ ਅਤੇ ਉਨ੍ਹਾਂ ਨੂੰ ਸੰਮਲਿੰਗੀ ਹੋਣ ‘ਤੇ ਗਰਵ ਹੈ। ਬਲੂਮਬਰਗ ਬਿਜਨੇਸਵਿਕ ‘ਚ ਲਿਖੇ ਇੱਕ ਲੇਖ ‘ਚ ਕੁੱਕ ਨੇ ਕਿਹਾ ਕਿ ਉਹ ਇਸ ਐਲਾਨ ਨਾਲ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ ਜੋ ਆਪਣੀ ਪਹਿਚਾਣ ਨੂੰ ਲੈ ਕੇ ਜੂਝ ਰਹੇ ਹਨ। ਕੁੱਕ ਨੇ ਕਿਹਾ ਕਿ ਉਹ ਇਸ ਬਾਰੇ ਪਹਿਲਾਂ ਵੀ ਗੱਲ ਕਰਦੇ ਰਹੇ ਹਨ, ਪਰ ਨਾਲ ਹੀ ਇਸ ਬਾਰੇ ‘ਚ ਬੁਨਿਆਦੀ ਪ੍ਰਾਈਵੇਸੀ ਵੀ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਟਿਮ ਕੁੱਕ ਨੇ ਲਿਖਿਆ ਹੈ, ‘ ਮੈਂ ਸਾਫ਼ ਕਹਿ ਦੇਣਾ ਚਾਹੁੰਦਾ ਹਾਂ ਕਿ ਮੈਨੂੰ ਸਮਲਿੰਗੀ ਹੋਣ ‘ਤੇ ਗਰਵ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਮੈਨੂੰ ਕੁਦਰਤ ਤੋਂ ਮਿਲੇ ਸਭ ਤੋਂ ਵਧੀਆ ਤੋਹਫਿਆਂ ‘ਚੋਂ ਇੱਕ ਹੈ’। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਨੂੰ ਖੁਦ ਨੂੰ ਐਕਟਿਵਿਸਿਟ ਨਹੀਂ ਮੰਨਦੇ ਹਨ, ਪਰ ਇਹ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਦੂਜਿਆਂ ਦੀ ਕੁਰਬਾਨੀਆਂ ਤੋਂ ਲਾਭ ਮਿਲਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ‘ਇਹ ਸੁਣ ਕੇ ਐਪਲ ਦਾ ਮੁੱਖ ਕਾਰਜਕਾਰੀ ਅਧਿਕਾਰੀ ਸਮਲਿੰਗੀ ਹੈ ਤਾਂ ਇਸ ਨਾਲ ਕਿਸੇ ਨੂੰ ਰਾਹਤ ਜਾਂ ਪ੍ਰੇਰਣਾ ਮਿਲਦੀ ਹੈ ਤਾਂ ਇਸ ਨਾਲ ਉਸ ਦੀ ਪ੍ਰਾਈਵੇਸੀ ‘ਤੇ ਕੋਈ ਫਰਕ ਨਹੀਂ ਪੈਂਦਾ। ਨਾਗਰਿਕ ਅਧਿਕਾਰਾਂ ਦੇ ਲਈ ਮੁਹਿੰਮ ਚਲਾਉਣ ਵਾਲੇ ਮਾਰਟਿਨ ਲੂਥਰ ਕਿੰਗ ਦਾ ਜ਼ਿਕਰ ਕਰਦੇ ਹੋਏ ਉਹ ਕਹਿੰਦੇ ਹਨ ਕਿ ਜੀਵਨ ਦਾ ਸਭ ਵੱਡਾ ਸੱਚ ਅਤੇ ਜ਼ਰੂਰੀ ਸਵਾਲ ਇਹ ਹੈ ਕਿ ਤੁਸੀਂ ਦੂਜਿਆਂ ਲਈ ਕੀ ਕਰ ਰਹੇ ਹੋ?


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕੀ ਐਪਲ ਕੰਪਨੀ ਦੇ ਪ੍ਰਮੁੱਖ ਟਿਮ ਕੁੱਕ ਨੇ ਕਿਹਾ ਸਮਲਿੰਗੀ ਹੋਣ ‘ਤੇ ਗਰਵ ਹੈ