ਟੈਟਰਾ ਟਰੱਕ ਕੇਸ: ਸੀਬੀਆਈ ਵੱਲੋਂ ਕੇਸ ਬੰਦ ਕਰਨ ਲਈ ਦਸਤਾਵੇਜ਼ ਪੇਸ਼


ਨਵੀਂ ਦਿੱਲੀ, 13 ਅਕਤੂਬਰ (ਏਜੰਸੀ) : ਫ਼ੌਜ ਨੂੰ ਟੈਟਰਾ ਵਾਹਨਾਂ ਦੀ ਸਪਲਾਈ ਵਿੱਚ ਕਥਿਤ ਬੇਨਿਯਮੀਆਂ ਬਾਰੇ ਇਕ ਕੇਸ ਨੂੰ ਬੰਦ ਕਰਨ ਸਬੰਧੀ ਲੋੜੀਂਦੇ ਦਸਤਾਵੇਜ਼ ਸੀਬੀਆਈ ਨੇ ਅੱਜ ਵਿਸ਼ੇਸ਼ ਅਦਾਲਤ ਵਿੱਚ ਜਮ੍ਹਾਂ ਕਰਾਏ। ਏਜੰਸੀ ਨੇ ਵਿਸ਼ੇਸ਼ ਸੀਬੀਆਈ ਜੱਜ ਮਧੂ ਜੈਨ ਦੀ ਅਦਾਲਤ ‘ਚ ਇਹ ਦਸਤਾਵੇਜ਼ ਜਮ੍ਹਾਂ ਕਰਾਏ, ਜਿਨ੍ਹਾਂ ਨੇ ਇਹ ਕੇਸ ਬੰਦ ਕਰਨ ਬਾਰੇ ਰਿਪੋਰਟ ‘ਤੇ ਸੁਣਵਾਈ ਕਰਨ ਲਈ ਤਰੀਕ 20 ਨਵੰਬਰ ‘ਤੇ ਪਾ ਦਿੱਤੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਏਜੰਸੀ ਤੋਂ ਕਈ ਤਰ੍ਹਾਂ ਦੇ ਸਪਸ਼ਟੀਕਰਨ ਮੰਗੇ ਸਨ। ਸੀਬੀਆਈ ਨੇ ਵੀ ਇਸ ਕੇਸ ਵਿੱਚ ਸਬੰਧਤ ਦਸਤਾਵੇਜ਼ ਫਾਈਲ ਕਰਨ ਲਈ ਪਹਿਲਾਂ ਸਮਾਂ ਮੰਗਿਆ ਸੀ। ਏਜੰਸੀ ਨੇ 30 ਮਾਰਚ 2012 ਨੂੰ ਟੈਟਰਾ ਸਿਪੌਕਸ ਯੂਕੇ ਲਿਮਟਿਡ ਦੇ ਪ੍ਰੋਮੋਟਰ ਰਵਿੰਦਰ ਕੁਮਾਰ ਰਿਸ਼ੀ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਨ੍ਹਾਂ ਵਿੱਚ ਰੱਖਿਆ ਮੰਤਰਾਲੇ ਦੇ ਬਿਨਾਂ ਨਾਮ ਤੋਂ ਅਧਿਕਾਰੀ ਤੇ ਰੱਖਿਆ ਬਾਰੇ ਜਨਤਕ ਖੇਤਰ ਦੀ ਇਕਾਈ ਭਾਰਤ ਅਰਥ ਮੂਵਰਜ਼ ਲਿਮਟਿਡ ਦੇ ਅਧਿਕਾਰੀ ਵੀ ਸ਼ਾਮਲ ਸਨ। ਹੁਣ ਏਜੰਸੀ ਨੇ 30 ਸਫਿਆਂ ਦੀ ਰਿਪੋਰਟ ਪੇਸ਼ ਕਰਕੇ ਕੇਸ ਬੰਦ ਕਰਨ ਦੀ ਬੇਨਤੀ ਕੀਤੀ ਹੈ ਤੇ ਕਿਹਾ ਹੈ ਕਿ ਐਫਆਈਆਰ ਵਿਚਲੇ ਮੁਲਜ਼ਮਾਂ ਖ਼ਿਲਾਫ਼ ਜਾਂਚ ਦੌਰਾਨ ਇਹ ਕੁਝ ਠੋਸ ਹਾਸਲ ਨਹੀਂ ਕਰ ਸਕੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਟੈਟਰਾ ਟਰੱਕ ਕੇਸ: ਸੀਬੀਆਈ ਵੱਲੋਂ ਕੇਸ ਬੰਦ ਕਰਨ ਲਈ ਦਸਤਾਵੇਜ਼ ਪੇਸ਼