ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਿਹਤ ਸਬੰਧੀ ਭਰਪੂਰ ਜਾਣਕਾਰੀ


ਰਾਇਲ ਵੁਮੇਨ ਚਲਚਰਲ ਐਸੋਸੀਏਸ਼ਨ ਦਾ ਮੁੱਖ ਮੰਤਵ ਔਰਤਾਂ ਅੰਦਰ ਛੁੱਪੇ ਹੁਨਰ ਤੇ ਟੇਲੈਂਟ ਨੂੰ ਉਭਰਨ ਦਾ ਮੌਕਾ ਦੇਣਾ ਹੈ।ਇਸ ਤਰ੍ਹਾਂ ਉਹਨਾਂ ਅੰਦਰ ਆਤਮ-ਵਿਸ਼ਵਾਸ ਤੇ ਆਤਮ-ਸਨਮਾਨ ਪੈਦਾ ਕਰਨਾ ਅਤੇ ਸਵੈ-ਪੜਚੋਲ ਦਾ ਹੁਨਰ ਉਤਪੰਨ ਕਰਨ ਦੇ ਨਾਲ ਨਾਲ ਸਮਾਜਿਕ ਦਾਇਰੇ ਨੂੰ ਵਿਕਸਤ ਕਰਨਾ ਹੈ।ਇਸ aਦੇਸ਼ ਦੀ ਪੂਰਤੀ ਹਿੱਤ ਅਕਤੂਬਰ ਮਹੀਨੇ ਦੀ ਇਕੱਤਰਤਾ ਮਿੱਤੀ 05.10.2014 ਸ਼ੋਰੀ ਲਾਅ ਆਫਿਸ ਵਿੱਚ 2 ਤੋਂ 5 ਵਜੇ ਤੱਕ ਕੀਤੀ ਗਈ।ਸਭਾ ਦੀ ਪ੍ਰਧਾਨ ਗੁਰਮੀਤ ਸਰਪਾਲ ਜੀ ਨੇ ਸਭਾ ਦੀ ਮੀਟਿੰਗ ਵਿੱਚ ਪਹਿਲੀ ਵਾਰ ਸ਼ਾਮਲ ਹੋਏ ਇਕਬਾਲ ਕੌਰ ਭੁੱਲਰ, ਅਜਾਇਬ ਕੌਰ ਅਤੇ ਤਰਲੋਚਨ ਕੌਰ ਸੰਧੂ ਜੀ ਦਾ ਹਾਰਦਿਕ ਸੁਆਗਤ ਕੀਤਾ ਅਤੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਨੇ ਰਾਇਲ ਵੁਮੈਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਨਾਤੇ ਵੱਖ ਵੱਖ ਗਤੀ ਵਿਧੀਆਂ ਵਿੱਚ ਕੀਤੀ ਗਈ ਸ਼ਿਰਕਤ ਬਾਰੇ ਗੱਲ ਕਰਦਿਆਂ ਦੱਿਸਆ ਕਿ ਉਹਨਾਂ ਨੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਸੰਸਥਾ ਵਲੋਂ ਖੁਸ਼ਹਾਲ ਪਰਿਵਾਰ ਅਤੇ ਚੰਗੇਰੀ ਕਮਿਊਨਿਟੀ ਉਸਾਰਨ ਹਿੱਤ ਕਰਵਾਈ ਗਈ ਫੈਮਲੀ ਫੋਰਮ ਮੀਟਿੰਗ ਵਿੱਚ ਬਤੌਰ ਫੈਸੀਲੀਟੇਟਰ ਸੇਵਾਵਾਂ ਨਿਭਾਈਆਂ ਅਤੇ ਟੋਰਾਂਟੋ ਤੋਂ ਉਚੇਚੇ ਤੌਰ ਤੇ ਇਸ ਮੀਟਿੰਗ ਵਿਚ ਸ਼ਾਮਲ ਹੋਏ ਬਲਦੇਵ ਮੁੱਤਾ ਜੀ ਨੂੰ ਉਹਨਾਂ ਦੀਆਂ ਪੰਜਾਬੀ ਕਮਿਊਨਿਟੀ ਲਈ ਵੱਖ ਵੱਖ ਖੇਤਰਾਂ ਵਿੱਚ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਵਲੋਂ ਸਨਮਾਨ ਪੱਤਰ ਪ੍ਰਦਾਨ ਕੀਤਾ।

ਇਸ ਮੀਟਿੰਗ ਵਿੱਚ ਮੁੱਖ ਬੁਲਾਰੇ ਪਰਮਿੰਦਰ ਗਰੇਵਾਲ ਨੇ ਸਿਹਤਮੰਦ ਜੀਵਨ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਵਧੀਆ ਸੋਚ ਪੈਦਾ ਕਰਨ, ਸਿਹਤਮੰਦ ਭੋਜਨ ਖਾਣ ਅਤੇ ਰੋਜ਼ਾਨਾ ਐਕਸਰਸਾਈਜ਼ ਕਰਨ ਬਾਰੇ ਵਿਸਥਾਰ ਨਾਲ ਦੱਸਿਆ। ਇਸੇ ਸਬੰਧੀ ਗੁਰਮੀਤ ਸਰਪਾਲ ਜੀ ਨੇ ਕਿਹਾ ਕਿ “ਸਰੀਰ ਨੂੰ ਖਾਣਾ ਖਾਣ ਨਾਲੋਂ ਖਾਣਾ ਪਚਾਉਣ ਵਿੱਚ ਵੱਧ ਮਿਹਨਤ ਕਰਨੀ ਪੈਂਦੀ ਹੈ।ਸੋ ਭੋਜਨ ਵਿੱਚ ਸ਼ਰਾਬ, ਮਿਠਾਈਆਂ, ਸਟਾਰਚ ਅਤੇ ਥਿੰਦੇ ਦੀ ਮਾਤਰਾ ਘੱਟ ਹੋਵੇ ਤਾਂ ਬਿਹਤਰ ਹੈ। ਸਾਡੀ ਜ਼ਿੰਦਗੀ ਵਿੱਚ ਹਵਾ ਤੇ ਪਾਣੀ ਵਰਗੀ ਰਵਾਨਗੀ ਚਾਹੀਦੀ ਹੈ। ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਵਿੱਧੀ ਦਾ ਪ੍ਰਦਰਸ਼ਨ ਵੀ ਕਰਵਾਇਆ।ਗੁਰਚਰਨ ਥਿੰਦ ਨੇ ਕਿਹਾ ਕਿ ਜ਼ਿੰਦਗੀ ਵਿੱਚ ਸੰਜਮ ਦਾ ਹੋਣਾ ਅਤੀ ਲਾਹੇਵੰਦ ਹੁੰਦਾ ਹੈ। ਜਿੱਥੇ ਖਾਣ ਪੀਣ ਵਿੱਚ ਸੰਜਮ ਸਿਹਤ ਲਈ ਜ਼ਰੂਰੀ ਹੈ ਉੱਥੇ ਸਾਡੀ ਬੋਲਚਾਲ ਵਿਚਲਾ ਸੰਜਮ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਸੁਖਾਵਾਂ ਬਣਾਉਂਦਾ ਹੈ।ਸਰਬਜੀਤ ਕੌਰ ਨੇ ਚੰਗੀਆਂ ਤੇ ਲਾਹੇਵੰਦ ਗੱਲਾਂ ਦੀ ਝੋਲੀ ਭਰ ਕੇ ਲੈ ਜਾਣ ਦੀ ਗੱਲ ਕੀਤੀ।

ਮਨੋਹਰ ਕੌਰ ਜੀ ਨੇ ਦੋਸਤੀ ਨੂੰ ਪ੍ਰਗਟਾਉਂਦੀ ਆਪਣੀ ਨਜ਼ਮ ‘ਦੋਸਤੀ ਦੇ ਅਹਿਸਾਸਾਂ ਨੂੰ ਕੋਈ ਦਿਲ ਚੀਰ ਕੇ ਵਖਾਵੇ ਜ਼ਰੂਰੀ ਨਹੀਂ’ਸੁਣਾਈ। ਕੁਲਵੰਤ ਕੌਰ ਨੇ ਵੀ ਦੋਸਤੀ ਤੇ ਪਿਆਰ ਦੀ ਕਵਿਤਾ ਪੇਸ਼ ਕੀਤੀ।ਸਤਵਿੰਦਰ ਕੌਰ ਨੇ ਵਹਿਮ ਭਰਮ ਫੈਲਾਉਣ ਅਤੇ ਜਾਤਾਂ ਪਾਤਾਂ ਦੇ ਨਾਂ ਤੇ ਵਖਰੇਵੇਂ ਪਾਉਣ ਵਾਲੇ ਪਾਖੰਡੀਆਂ ਸਬੰਧੀ ਗੀਤ ਪੇਸ਼ ਕੀਤਾ।ਰਾਜਿੰਦਰ ਚੌਹਕਾ ਨੇ ਰਿਸ਼ਤਿਆਂ ਦੀ ਟੁੱਟ ਭੱਜ ਤੇ ਚਿੰਤਾ ਪ੍ਰਗਟ ਕਰਦਿਆਂ ਇਨ੍ਹਾਂ ਨੂੰ ਸੰਭਾਲਣ ਬਾਰੇ ਗੱਲ ਕੀਤੀ।ਗੁਰਮੀਤ ਮੱਲ੍ਹੀ, ਹਰਦੇਵ ਕੌਰ, ਭਜਨ ਕੌਰ ਤੇ ਸਰਬਜੀਤ ਉੱਪਲ ਨੇ ਚੁਟਕਲੇ ਸੁਣਾ ਕੇ ਹਾਜ਼ਰੀ ਲਵਾਈ। ਹਰਮਿੰਦਰ ਢਿਲੋਂ ਨੇ ਸ਼ਰਾਬੀਆਂ ਦੀ ਦਾਸਤਾਨ ਦਰਸਾਉਂਦੀ ਕਵਿਤਾ ‘ਜਾਣ ਤੋਂ ਪਹਿਲਾਂ ਸੋਚੋ ਸੌ ਵਾਰ ਠੇਕਿਆਂ ਤੇ, ਪੀ ਕੇ ਦੁਸ਼ਮਣ ਬਣ ਜਾਂਦੇ ਕਈ ਯਾਰ ਠੇਕਿਆਂ ਤੇ’ ਸੁਣਾਈ। ਹਰਚਰਨ ਬਾਸੀ ਨੇ ‘ਬਚਪਨ ਵਾਲਾ ਘਰ’ ਕਵਿਤਾ ਸੁਣਾਈ ਅਤੇ ਸੁਰਿੰਦਰ ਪਾਲ ਕੈਂਥ, ਮਹਿੰਦਰ ਕੌਰ, ਜਗਦੀਸ਼ ਸਰੋਆ ਅਤੇ ਰਜਿੰਦਰ ਵਰਮਾ ਨੇ ਸੁਰੀਲੀਆਂ ਅਵਾਜ਼ਾਂ ਵਿੱਚ ਗੀਤਾਂ ਦੀ ਸ਼ਹਿਬਰ ਲਾ ਕੇ ਸਭ ਦਾ ਮਨ ਗਾਉਣ ਲਾ ਦਿੱਤਾ।ਉਪਰੰਤ ਸਭ ਨੇ ਚਾਹ ਪਾਣੀ ਦਾ ਆਨੰਦ ਮਾਣਿਆ ਜਿਸ ਦੀ ਸੇਵਾ ਸਤਵਿੰਦਰ ਫਰਵਾਹ,ਸਿਮਰ ਚੀਮਾ ਤੇ ਸੁਰਿੰਦਰ ਚੀਮਾ ਵਲੋਂ ਕੀਤੀ ਗਈ ਸੀ। ਬਲਜੀਤ ਜਠੌਲ, ਚਰਨਜੀਤ ਸੰਘੇੜਾ ਅਤੇ ਗਿਆਨ ਕੌਰ ਜੀ ਮੀਟਿੰਗ ਵਿੱਚ ਸ਼ਾਮਲ ਹੋਏ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਿਹਤ ਸਬੰਧੀ ਭਰਪੂਰ ਜਾਣਕਾਰੀ