ਤਿੰਨ ਵਿਗਿਆਨੀਆਂ ਨੇ ਜਿੱਤਿਆ ਨੋਬੇਲ ਮੈਡੀਸਿਨ ਪੁਰਸਕਾਰ


ਸਟਾਕਹੋਮ, 6 ਅਕਤੂਬਰ (ਏਜੰਸੀ) : ਬਰਤਾਨਵੀ ਅਮਰੀਕੀ ਵਿਗਿਆਨੀ ਜੌਹਨ ਓ’ਕੀਫ ਨੇ ਅੱਜ ਨਾਰਵੇ ਦੀ ਇਕ ਜੋੜੀ ਐਡਵਰਡ ਮੋਜ਼ਜ਼ ਤੇ ਮੇਅਬ੍ਰਿਟ ਮੋਜ਼ਜ਼ ਨਾਲ ਸਾਂਝੇ ਤੌਰ ‘ਤੇ ਨੋਬੇਲ ਮੈਡੀਸਿਨ ਪੁਰਸਕਾਰ ਜਿੱਤ ਲਿਆ ਹੈ। ਇਨ੍ਹਾਂ ਨੇ ਦਿਮਾਗ ਦੇ ‘ਅੰਦਰੂਨੀ ਜੀਪੀਐਸ’ ਦਾ ਪਤਾ ਲਾਇਆ ਹੈ। ਇਸ ਅਦਰੂਨੀ ਜੀਪੀਐਸ’ ਸਦਕਾ ਹੀ ਸਪੇਸ ਵਿੱਚ ਦਿਮਾਗ ਆਪਣਾ ਮਾਰਗ ਦਰਸ਼ਨ ਕਰਦਾ ਹੈ। ਇਨਾਮ ਬਾਰੇ ਤੈਅ ਕਰਨ ਵਾਲੀ ਜਿਊਰੀ ਦੇ ਮੈਂਬਰਾਂ ਅਨੁਸਾਰ ਤਿੰਨੇ ਵਿਗਿਆਨੀਆਂ ਦੇ ਇਸ ਕਾਰਜ ਨੇ ਉਹ ਗੁੰਝਲ ਸੁਲਝਾਈ ਹੈ ਜਿਸ ਨੇ ਸਦੀਆਂ ਤੋਂ ਚਿੰਤਕਾਂ ਤੇ ਵਿਗਿਆਨੀਆਂ ਨੂੰ ਆਹਰੇ ਲਾਇਆ ਤੇ ਉਲਝਾਇਆ ਹੋਇਆ ਸੀ।

”ਸਾਡੇ ਆਲੇ-ਦੁਆਲੇ ਦੀ ਸਪੇਸ ਦਾ ਦਿਮਾਗ ਕਿਵੇਂ ਨਕਸ਼ਾ ਤਿਆਰ ਕਰਦਾ ਹੈ ਤੇ ਗੂੁੰਝਲਦਾਰ ਵਾਤਾਵਰਨ ਵਿੱਚ ਅਸੀਂ ਕਿਵੇਂ ਚੱਲਦੇ ਫਿਰਦੇ ਤੇ ਵਿਚਰਦੇ ਹਾਂ।” ਇਸੇ ਸੁਆਲ ਨੂੰ ਲੈ ਕੇ 1971 ਵਿੱਚ ਓ’ਕੀਫ ਨੇ ਇਸੇ ਪੁਜ਼ੀਸ਼ਨਿੰਗ ਸਿਸਟਮ ਦਾ ਪਹਿਲਾ ਹਿੱਸਾ ਲੱਭਿਆ ਸੀ। 2005 ਵਿੱਚ ਮੇਅਬ੍ਰਿਟ ਤੇ ਐਡਵਰਡ ਮੋਜ਼ਰ ਦੀ ਜੋੜੀ ਨੇ ਇਸ ਸਿਸਟਮ ਦਾ ਅਹਿਮ ਹਿੱਸਾ ਲੱਭਿਆ ਤੇ ਫਿਰ ਤਿੰਨਾਂ ਨੇ ਲੰਮਾ ਸਮਾਂ ਇਸ ‘ਤੇ ਰਲ ਕੇ ਕੰਮ ਕੀਤਾ। ਇਨ੍ਹਾਂ ਵਿਗਿਆਨੀਆਂ ਨੂੰ ਕੋਈ 11 ਲੱਖ ਡਾਲਰ ਦੀ ਰਾਸ਼ੀ ਮਿਲੇਗੀ ਜਿਸ ਵਿੱਚੋਂ ਅੱਧੀ ਓ’ਕੀਫ ਨੂੰ ਤੇ ਅੱਧੀ ਪਤੀ-ਪਤਨੀ ਵਿਗਿਆਨੀਆਂ ਨੂੰ ਮਿਲੇਗੀ। ਇਸ ਸਬੰਧੀ ਸਮਾਗਮ 10 ਦਸੰਬਰ ਨੂੰ ਸਟਾਕਹੋਮ ‘ਚ ਹੋਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਤਿੰਨ ਵਿਗਿਆਨੀਆਂ ਨੇ ਜਿੱਤਿਆ ਨੋਬੇਲ ਮੈਡੀਸਿਨ ਪੁਰਸਕਾਰ