ਸਿੱਧੂ ਨੂੰ ਮਿਲ ਸਕਦੀ ਹੈ ਪੰਜਾਬ ਭਾਜਪਾ ਦੀ ਕਮਾਨ


ਚੰਡੀਗੜ੍ਹ, 15 ਅਕਤੂਬਰ (ਏਜੰਸੀ) : ਹਰਿਆਣਾ ਵਿਚ ਅਕਾਲੀ ਦਲ ‘ਤੇ ਕੜਾ ਨਿਸ਼ਾਨਾ ਸਾਧਣ ਵਾਲੇ ਸਾਬਕਾ ਭਾਜਪਾ ਸਾਂਸਦ ਨਵਜੋਤ ਸਿੱਧੂ ਦੀ ਸੁਰੱਖਿਆ ਹਟਾਉਣ ਦੇ ਮਾਮਲੇ ਵਿਚ ਭਾਜਪਾ ਨੇ ਕੜਾ ਰੁਖ ਅਪਣਾ ਲਿਆ ਹੈ। ਪਹਿਲੀ ਵਾਰ ਹੋਇਆ ਹੈ ਕਿ ਜਦ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨਵਜੋਤ ਸਿੱਧੂ ਦੇ ਪੱਖ ਵਿਚ ਉਤਰੇ ਹਨ। ਜਦ ਕਿ ਪਹਿਲਾਂ ਸਿੱਧੂ ਦੇ ਨਾਲ ਕਮਲ ਸ਼ਰਮਾ ਗਰੁੱਪ ਦੇ ਸਬੰਧ ਕੁਝ ਚੰਗੇ ਨਹੀਂ ਰਹੇ ਹਨ। ਇਸ ਤੋਂ ਸਾਫ ਹੈ ਕਿ ਆਉਣ ਵਾਲੇ ਦਿਨਾਂ ਵਿਚ ਭਾਜਪਾ, ਅਕਾਲੀ ਦਲ ਦੇ ਖ਼ਿਲਾਫ਼ ਕੜਾ ਰੁਖ ਅਪਣਾਉਣ ਜਾ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਨੇ ਭਾਜਪਾ ਹਾਈ ਕਮਾਨ ਦੇ ਇਸ਼ਾਰੇ ‘ਤੇ ਹੀ ਅਕਾਲੀ ਦਲ ‘ਤੇ ਨਿਸ਼ਾਨਾ ਸਾਧਿਆ ਹੈ। ਜਦ ਕਿ ਕਮਲ ਸ਼ਰਮਾ ਦੇ ਹੁਣ ਸਿੱਧੂ ਦੇ ਪੱਖ ਵਿਚ ਆਉਣ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਪਾਰਟੀ ਹਾਈ ਕਮਾਨ ਦਾ ਇਸ਼ਾਰਾ ਹੋ ਗਿਆ ਹੈ ਕਿ ਅਕਾਲੀ ਦਲ ਨੂੰ ਲੈ ਕੇ ਤੇਵਰ ਤਿੱਖੇ ਕੀਤੇ ਜਾਣ।

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਾਰ ਵਾਰ ਇਹ ਕਹਿ ਰਹੇ ਹਨ ਕਿ ਭਾਜਪਾ ਦੇ ਨਾਲ ਪੰਜਾਬ ਵਿਚ ਉਨ੍ਹਾਂ ਦੇ ਰਿਸ਼ਤੇ ਕਾਫੀ ਚੰਗੇ ਹਨ। ਜਿਸ ਵਿਚ ਕੋਈ ਫਰਕ ਨਹੀਂ ਪੈਣ ਵਾਲਾ, ਪਰ ਸਿੱਧੂ ਦੀ ਸੁਰੱਖਿਆ ਵਾਪਸ ਲੈਣ ਨਾਲ ਸਪਸ਼ਟ ਹੋ ਗਿਆ ਕਿ ਅਕਾਲੀ ਦਲ ਨੇ ਵੀ ਭਾਜਪਾ ਦੇ ਨਾਲ ਟੱਕਰ ਲੈਣ ਦਾ ਮਨ ਬਣਾ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੰਘ ਵੀ ਪੰਜਾਬ ਵਿਚ ਪਿਛਲੇ ਕਾਫੀ ਸਮੇਂ ਤੋਂ ਅਪਣੇ ਪੈਰ ਜਮਾਉਣ ਵਿਚ ਲੱਗਾ ਹੋਇਆ ਹੈ। ਸੰਘ ਨੇ ਪੰਜਾਬ ਵਿਚ ਕਾਫੀ ਡੇਰਿਆਂ ਦੇ ਨਾਲ ਬੈਠਕ ਵੀ ਕਰ ਲਈ ਹੈ ਅਤੇ ਅਪਣਾ ਆਧਾਰ ਬਣਾਉਣ ਵਿਚ ਲੱਗਾ ਹੋਇਆ ਹੈ। ਇੱਥੋਂ ਤੱਕ ਕਿ ਭਾਜਪਾ ਹੁਣ ਅਪਣੇ ਨਾਲ ਸਿੱਖਾਂ ਨੂੰ ਵੀ ਜੋੜਨ ਜਾ ਰਹੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਨਰਿੰਦਰ ਮੋਦੀ ਜਦ ਅਮਰੀਕਾ ਗਏ ਸੀ ਤਾਂ ਉਨ੍ਹਾਂ ਉਥੇ ਵੀ ਕੁਝ ਸਿੱਖ ਸੰਗਠਨਾਂ ਦੇ ਨਾਲ ਬੈਠਕ ਕੀਤੀ ਹੈ, ਜਿਨ੍ਹਾਂ ਵੀ ਭਾਜਪਾ ਦੇ ਨਾਲ ਜੁੜਨ ਦਾ ਫੈਸਲਾ ਕਰ ਲਿਆ ਹੈ। ਇਸ ਲਈ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਕਾਫੀ ਸਿੱਖ ਨੇਤਾ ਭਾਜਪਾ ਦਾ ਪੱਲਾ ਫੜ ਸਕਦੇ ਹਨ।

ਨਵਜੋਤ ਸਿੰਘ ਸਿੱਧੂ ਵਲੋਂ ਅਕਾਲੀਆਂ ‘ਤੇ ਕੀਤੇ ਗਏ ਤਿੱਖੇ ਹਮਲੇ ਨੇ ਪੰਜਾਬ ਵਿਚ ਉਨ੍ਹਾਂ ਦੇ ਪੱਖ ਵਿਚ ਹਵਾ ਬਣਾ ਦਿੱਤੀ ਹੈ। ਪੰਜਾਬ ਵਿਚ ਭਾਜਪਾ ਵਰਕਰ ਹੁਣ ਸਿੱਧੂ ਨੂੰ ਪ੍ਰਧਾਨ ਦੇਖਣਾ ਚਾਹੁੰਦੇ ਹਨ ਕਿਉਂਕਿ ਸ਼ਹਿਰੀ ਵੋਟਰ ਸਿੱਧੂ ਤੋਂ ਕਾਫੀ ਪ੍ਰਭਾਵਤ ਹੋਏ ਹਨ। ਕਾਫੀ ਕਾਰੋਬਾਰੀ ਵੀ ਸਿੱਧੂ ਵੱਲ ਵੇਖਣ ਲੱਗ ਪਏ ਹਨ। ਭਾਜਪਾ ਵਿਚ ਹੇਠਲੇ ਪੱਧਰ ‘ਤੇ ਵੀ ਸਿੱਧੂ ਦੇ ਪੱਖ ਵਿਚ ਇਹ ਅਵਾਜ਼ ਉਠਣੀ ਸ਼ੁਰੂ ਹੋ ਗਈ ਹੈ ਕਿ ਹੁਣ ਸਿੱਧੂ ਹੀ ਅਕਾਲੀ ਦਲ ਦੇ ਖ਼ਿਲਾਫ਼ ਲੜਾਈ ਲੜ ਸਕਦਾ ਹੈ। ਸਿੱਧੂ ਦੇ ਲਗਾਤਾਰ ਅਕਾਲੀ ਦਲ ‘ਤੇ ਹਮਲਿਆਂ ਨਾਲ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਕਿ ਪੰਜਾਬ ਵਿਚ ਵੀ ਗੱਠਜੋੜ ‘ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਭਾਜਪਾ ਇਸ ਸਮੇਂ 2017 ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਦਰੂਨੀ ਤੌਰ ‘ਤੇ ਕਮਰ ਕੱਸ ਚੁਕੀ ਹੈ। ਹਰਿਆਣਾ ਚੋਣਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਵੀ ਵੱਡੀ ਤਬਦੀਲੀ ਆਉਣ ਦੇ ਆਸਾਰ ਬਣ ਗਏ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਿੱਧੂ ਨੂੰ ਮਿਲ ਸਕਦੀ ਹੈ ਪੰਜਾਬ ਭਾਜਪਾ ਦੀ ਕਮਾਨ