ਕਾਲੇ ਧਨ ਦੀ ਜਾਣਕਾਰੀ ਮਿਲਣਾ ਵੀ ਅਜੇ ਦੂਰ ਦੀ ਗੱਲ


ਨਵੀਂ ਦਿੱਲੀ, 12 ਅਕਤੂਬਰ (ਏਜੰਸੀ) : ਭਾਰਤ ਨੂੰ ਟੈਕਸ ਮਾਮਲਿਆਂ ‘ਚ ਸਵਿਟਜ਼ਰਲੈਂਡ ਤੋਂ ਜਾਣਕਾਰੀ ਲੈਣ ਲਈ ਅਜੇ ਉਡੀਕ ਕਰਨੀ ਹੋਵੇਗੀ ਜਦਕਿ ਸਵਿਟਜ਼ਰਲੈਂਡ ਸਰਕਾਰ ਕੁੱਝ ਚੋਣਵੇਂ ਦੇਸ਼ਾਂ ਨਾਲ ਇਸ ਤਰ੍ਹਾਂ ਦੇ ਪ੍ਰਬੰਧ ਕਰਨ ਦੀ ਤਿਆਰੀ ‘ਚ ਹੈ ਅਤੇ ਇਸ ਲਈ ਉਨ੍ਹਾਂ ਨਾਲ ਗੱਲ ਕੀਤੀ ਜਾ ਰਹੀ ਹੈ। ਸ਼ੱਕੀ ਕਰ ਚੋਰੀ ਦੇ ਮਾਮਲਿਆਂ ‘ਚ ਦੁਵੱਲੇ ਸਹਿਯੋਗ ਲਈ ਭਾਰਤੀ ਅਤੇ ਸਵਿਸ ਅਧਿਕਾਰੀਆਂ ਦੀ ਬੈਠਕ ਹੋਣ ਵਾਲੀ ਹੈ ਪਰ ਉਸ ਨਾਲ ਬੈਂਕਿੰਗ ਸੂਚਨਾ ਦੇ ਸਵੈ-ਚਲਿਤ ਪ੍ਰਬੰਧ ਲਈ ਭਾਰਤ ਨੂੰ ਉਡੀਕ ਕਰਨੀ ਹੋਵੇਗੀ। ਸਵਿਟਜ਼ਰਲੈਂਡ ਨੇ ਵਿਦੇਸ਼ਾਂ ਨਾਲ ਟੈਕਸ ਜਾਣਕਾਰੀਆਂ ਦੀ ਅਪਣੇ ਆਪ ਹੀ ਲੈਣ-ਦੇਣ ਦੀ ਪ੍ਰਕਿਰਿਆ ‘ਤੇ ਕੰਮ ਸ਼ੁਰੂ ਕਰ ਦਿਤਾ ਹੈ। ਪਰ ਇਸ ਮਾਮਲੇ ‘ਚ ਉਹ ਸ਼ੁਰੂਆਤ ‘ਚ ਯੂਰਪੀ ਸੰਘ ਦੇ ਦੇਸ਼ਾਂ ਅਤੇ ਅਮਰੀਕਾ ‘ਤੇ ਧਿਆਨ ਕੇਂਦਰਤ ਕਰ ਰਿਹਾ ਹੈ।

ਸਵਿਸ ਵਿੱਤ ਵਿਭਾਗ ਦੇ ਬੁਲਾਰੇ ਨੇ ਕਿਹਾ, ”ਸ਼ੁਰੂਆਤ ‘ਚ ਯੂਰਪੀ ਸੰਘ ਅਤੇ ਉਸ ਦੇ ਮੈਂਬਰ ਦੇਸ਼ਾਂ ਤੋਂ ਇਲਾਵਾ ਅਮਰੀਕਾ ‘ਤੇ ਧਿਆਨ ਦਿਤਾ ਜਾਵੇਗਾ।’ ਬੁਲਾਰੇ ਨੇ ਕਿਹਾ ਕਿ ਸ਼ੁਰੂਆਤ ‘ਚ ਉਨ੍ਹਾਂ ਦੇਸ਼ਾਂ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ ਜਿਨ੍ਹਾਂ ਦੇ ਸਵਿਟਜ਼ਰਲੈਂਡ ਨਾਲ ਨਜ਼ਦੀਕੀ ਆਰਥਕ ਅਤੇ ਸਿਆਸੀ ਸਬੰਧ ਹਨ। ਪਰ ਉਨ੍ਹਾਂ ਭਾਰਤ ਦਾ ਨਾਮ ਨਹੀਂ ਲਿਆ। ਭਾਰਤ ਅਤੇ ਸਵਿਟਜ਼ਰਲੈਂਡ ਦੇ ਅਧਿਕਾਰੀਆਂ ਦਰਮਿਆਨ ਆਗਾਮੀ ਹਫ਼ਤਿਆਂ ‘ਚ ਬੈਠਕ ਹੋਣ ਦੀ ਉਮੀਦ ਹੈ, ਜਿਸ ‘ਚ ਭਾਰਤ ਵਲੋਂ ਸਵਿਸ ਬੈਂਕਾਂ ‘ਚ ਖਾਤਾ ਰੱਖਣ ਵਾਲੇ ਸ਼ੱਕੀ ਟੈਕਸ ਚੋਰਾਂ ਦਾ ਵੇਰਵਾ ਦੇਣ ਲਈ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਾਲ 2013 ‘ਚ ਸਵਿੱਸ ਬੈਂਕਾਂ ‘ਚ ਭਾਰਤੀ ਦਾ ਪੈਸਾ ਵਧ ਕੇ 14,100 ਕਰੋੜ ਰੁਪਏ ਹੋ ਗਿਆ ਜੋ ਇਕ ਸਾਲ ਪਹਿਲਾਂ 8547 ਕਰੋੜ ਰੁਪਏ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਾਲੇ ਧਨ ਦੀ ਜਾਣਕਾਰੀ ਮਿਲਣਾ ਵੀ ਅਜੇ ਦੂਰ ਦੀ ਗੱਲ