ਮਾਂ ਬਣਨ ਦਾ ਸੁਪਨਾ ਟਾਲ਼ਣ ਲਈ ਕਰਮਚਾਰੀਆਂ ਨੂੰ ਲੱਖਾਂ ਰੁਪਏ ਦੇ ਰਹੇ ਹਨ ਫੇਸਬੁੱਕ ਅਤੇ ਐਪਲ


ਨਿਊਯਾਰਕ, 15 ਅਕਤੂਬਰ (ਏਜੰਸੀ) : ਤਕਨੀਕ ਦੀ ਦੁਨੀਆ ਦੀਆਂ ਦਿੱਗਜ ਕੰਪਨੀਆਂ ਫੇਸਬੁੱਕ ਅਤੇ ਐਪਲ ਆਪਣੀਆਂ ਮਹਿਲਾ ਕਰਮਚਾਰੀਆਂ ਦੇ ਸਾਹਮਣੇ ਮਾਂ ਬਣਨ ਦਾ ਸੁਪਨਾ ਟਾਲ਼ਣ ਦਾ ਪ੍ਰਸਤਾਵ ਰੱਖ ਰਹੀਆਂ ਹਨ। ਇਸ ਲਈ ਕੰਪਨੀਆਂ ਇਨ•ਾਂ ਮਹਿਲਾ ਕਰਮਚਾਰੀਆਂ ਨੂੰ ਆਪਣੇ ਅੰਡੇ ਫਰੀਜ਼ ਕਰਵਾਉਣ ਲਈ ਬਕਾਇਦਾ ਪੈਸੇ ਦੇ ਰਹੀਆਂ ਹਨ। ਇਹ ਕੰਪਨੀਆਂ ਇਸ ਲਈ ਮਹਿਲਾ ਕਰਮਚਾਰੀਆਂ ਨੂੰ ਕਰੀਬ 12 ਲੱਖ ਰੁਪਏ ਦੇ ਰਹੀ ਹੈ। ਕੰਪਨੀਆਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਔਰਤਾਂ ਆਪਣੇ ਕੈਰੀਅਰ ’ਤੇ ਧਿਆਨ ਕੇਂਦਰਿਤ ਕਰ ਸਕਣਗੀਆਂ ਅਤੇ ਵਕਤ ਬੀਤਣ ਤੋਂ ਬਾਅਦ ਉਨ੍ਹਾਂ ਨੂੰ ਮਾਂ ਬਣਨ ਵਿਚ ਕੋਈ ਦਿੱਕਤ ਨਹੀਂ ਆਵੇਗੀ। ਇੱਥੇ ਵਰਣਨਯੋਗ ਹੈ ਕਿ ਅੰਡੇ ਫਰੀਜ਼ ਕਰਵਾਉਣ ਤੋਂ ਬਾਅਦ ਔਰਤਾਂ ਵਿਚ ਉਸ ਸਮੇਂ ਮਾਂ ਬਣ ਸਕਦੀਆਂ ਹਨ, ਜਦੋਂ ਉਮਰ ਦੀ ਵਜ੍ਹਾ ਨਾਲ ਉਨ੍ਹਾਂ ਦੇ ਸਰਰਿ ਵਿਚ ਅੰਡੇ ਬਣਨੇ ਬੰਦ ਹੋ ਜਾਣਗੇ।

ਇਕ ਰਿਪੋਰਟ ਮੁਤਾਬਕ ਫੇਸਬੁੱਕ ਨੇ ਇਸਲਈ ਮਹਿਲਾ ਕਰਮਚਾਰੀਆਂ ਨੂੰ ਭੁਗਤਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਜਦੋਂਕਿ ਐਪਲ 2015 ਤੋਂ ਭੁਗਤਾਨ ਸ਼ੁਰੂ ਕਰੇਗਾ। ਮਾਹਰਾਂ ਦਾ ਮੰਨਣਾ ਹੈ ਕਿ ਕੰਪਨੀਆਂ ਦਾ ਇਹ ਫੈਸਲਾ ਉਨ੍ਹਾਂ ਔਰਤਾਂ ਲਈ ਮਦਦਗਾਰ ਸਾਬਿਤ ਹੋਵੇਗਾ, ਜਿਨ੍ਹਾਂ ਨੂੰ ਜ਼ਿੰਦਗੀ ਦੇ ਇਕ ਪੜਾਅ ਉੱਤੇ ਕੈਰੀਅਰ ਜਾਂ ਪਰਿਵਾਰ ਸ਼ੁਰੂ ਕਰਨ ਦੇ ਵਿਕਲਪ ਵਿਚੋਂ ਇਕ ਨੂੰ ਚੁਣਨਾ ਪੈਂਦਾ ਹੈ। ਇਸ ਪਹਿਲ ਦੇ ਹਮਾਇਤੀ ਮੰਨਦੇ ਹਨ ਕਿ ਅਜਿਹਾ ਕਰਨ ਨਾਲ ਕੰਪਨੀਆਂ ਔਰਤਾਂ ਨੂੰ ਉਨ੍ਹਾਂ ਦੇ ਕੈਰੀਅਰ ਵਿਚ ਅੱਗੇ ਵਧਣ ਅਤੇ ਆਪਣੇ ਢੰਗ ਨਾਲ ਜ਼ਿੰਦਗੀ ਬਤੀਤ ਕਰਨ ਦਾ ਮੌਕਾ ਦੇ ਰਹੀ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਕੰਪਨੀਆਂ ਚੰਗੀ ਪ੍ਰਤਿਬਾ ਦੀ ਸਮੱਸਿਆ ਨਾਲ ਜੂਝ ਰਹੀ ਹੈ, ਜਿਸ ਦੀ ਵਜ੍ਹਾ ਨਾਲ ਇਹ ਕਦਮ ਉਠਾਇਆ ਗਿਆ ਹੈ ਤਾਂ ਕਿ ਮਹਿਲਾ ਕਰਮਚਾਰੀ ਕੰਪਨੀ ਵਿਚ ਬਣੀਆਂ ਰਹਿਣ। ਫੇਸਬੁੱਕ ਦੀ ਚੀਫ ਆਪਰੇਟਿੰਗ ਅਧਿਕਾਰੀ ਸ਼ੇਰਿਲ ਸੈਡਬਰਗ ਨੂੰ ਔਰਤ ਦੇ ਹਿੱਤ ਵਿਚ ਕਦਮ ਉਠਾਉਣ ਲਈ ਜਾਣਿਆ ਜਾਂਦਾ ਹੈ। ਫੇਸਬੁੱਕ ਨਵੇਂ ਮਾਪਿਆਂ ਨੂੰ ਬੇਬੀ ਕੈਸ਼ ਦੇ ਤੌਰ ਉੱਤੇ ਤਿੰਨ ਲੱਖ ਰੁਪਏ ਦਿੰਦੀ ਹੈ, ਜਿਸ ਨੂੰ ਉਹ ਕਿਸੇ ਵੀ ਤਰ੍ਹਾਂ ਨਾਲ ਖਰਚ ਕਰ ਸਕਦੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਾਂ ਬਣਨ ਦਾ ਸੁਪਨਾ ਟਾਲ਼ਣ ਲਈ ਕਰਮਚਾਰੀਆਂ ਨੂੰ ਲੱਖਾਂ ਰੁਪਏ ਦੇ ਰਹੇ ਹਨ ਫੇਸਬੁੱਕ ਅਤੇ ਐਪਲ