ਈਬੋਲਾ ਪ੍ਰਭਾਵਤ ਮੁਲਕਾਂ ਦੇ ਬਸ਼ਿੰਦਿਆਂ ਦੇ ਆਸਟਰੇਲੀਆ ਪਰਵਾਸ ‘ਤੇ ਰੋਕ


ਸਿਡਨੀ, 27 ਅਕਤੂਬਰ (ਏਜੰਸੀ) : ਈਬੋਲਾ ਵੀਸ਼ਾਣੂ ਨੂੰ ਫੈਲਣ ਤੋਂ ਰੋਕਣ ਲਈ ਆਸਟਰੇਲੀਆ ਸਰਕਾਰ ਨੇ ਇਸ ਦੇ ਅਸਰ ਹੇਠਲੇ ਪੱਛਮੀ ਅਫਰੀਕੀ ਮੁਲਕਾਂ ਤੋਂ ਪਰਵਾਸ ਰੋਕ ਦਿੱਤਾ ਹੈ। ਹਾਲਾਂਕਿ ਗਿੰਨੀ ਤੋਂ ਇਥੇ ਆਏ ਇਕ ਮੁੰਡੇ ਵਿੱਚ ਇਸ ਬੀਮਾਰੀ ਦੇ ਲੱਛਣ ਨਹੀਂ ਪਾਏ ਗਏ। ਪਰਵਾਸ ਮੰਤਰੀ ਸਕੌਟ ਮੌਰੀਸਨ ਨੇ ਅੱਜ ਸੰਸਦ ਵਿੱਚ ਦੱਸਿਆ ਕਿ ਈਬੋਲਾ ਪ੍ਰਭਾਵਤ ਦੇਸ਼ਾਂ ਦੇ ਬਸ਼ਿੰਦਿਆਂ ਨੂੰ ਵੀਜ਼ਾ ਜਾਰੀ ਕਰਨ ‘ਤੇ ਸਰਕਾਰ ਨੇ ਹਾਲ ਦੀ ਘੜੀ ਰੋਕ ਲਾ ਦਿੱਤੀ ਹੈ। ਪ੍ਰਭਾਵਤ ਮੁਲਕਾਂ ਵਿੱਚ ਇਸ ਬੀਮਾਰੀ ਕਾਰਨ ਪੰਜ ਹਾਜ਼ਰ ਬਾਸ਼ਿੰਦਿਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਰੋਕ ਆਰਜ਼ੀ ਹੈ। ਇਸ ਤਹਿਤ ਇਨ੍ਹਾਂ ਮੁਲਕਾਂ ਦੇ ਵਾਸੀਆਂ ਦੀ ਕਿਸੇ ਵੀ ਵੀਜ਼ਾ ਅਰਜ਼ੀ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ ਜਿਸ ਨੂੰ ਮਾਨਵਤਾ ਦੇ ਆਧਾਰ ‘ਤੇ ਪਹਿਲਾਂ ਹੀ ਵੀਜ਼ਾ ਜਾਰੀ ਹੋ ਚੁੱਕਿਆ ਹੈ, ਉਹ ਆਸਟਰੇਲੀਆ ਆ ਸਕੇਗਾ ਪਰ ਉਸ ਨੂੰ ਤਿੰਨ ਤਰ੍ਹਾਂ ਦੀ ਸਿਹਤ ਜਾਂਚ ਵਿੱਚੋਂ ਲੰਘਣਾ ਪਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਈਬੋਲਾ ਪ੍ਰਭਾਵਤ ਮੁਲਕਾਂ ਦੇ ਬਸ਼ਿੰਦਿਆਂ ਦੇ ਆਸਟਰੇਲੀਆ ਪਰਵਾਸ ‘ਤੇ ਰੋਕ