ਮੋਦੀ ਦੀ ਗੇਮ ਤੇ ਪੰਜਾਬ ਭਾਜਪਾ ਦਾ ਗਲਤ ਆਕਲਨ

narendra-modi-jagraon-rally

ਕਹਿਣ ਨੂੰ ਤਾਂ ਜੋ ਮਰਜੀ ਕਹੀ ਜਾਣ ਸਾਰੀਆਂ ਪਾਰਟੀਆਂ, ਪਰ ਸੱਚਾਈ ਬਹੁਤ ਗਹਿਰੀ ਬੈਠੀ ਹੁੰਦੀ ਹੈ ਤੇ ਸਮਾਂ ਆਉਣ ਤੇ ਸੱਤ ਤੈਹਾਂ ਪਾੜ ਕੇ ਬਾਹਰ ਆ ਜਾਂਦੀ ਹੈ। ਇਹੀ ਗੱਲ ਕੇਂਦਰ ਦੀ ਮੋਦੀ ਸਰਕਾਰ ਉੱਤੇ ਪੰਜਾਬ ਦੀ ਭਾਜਪਾ ਉੱਤੇ ਲਾਗੂ ਹੁੰਦੀ ਹੈ। ਆਪਣੀ ਗੱਲ ਦੀ ਸਪਸ਼ਟਤਾ ਲਈ ਦੋ ਨੁਕਤਿਆਂ ਉੱਤੇ ਕੇਂਦਰਤ ਰਹਾਂਗੇ। ਪਹਿਲਾ ਨੁਕਤਾ ਹੈ ਜੋ ਕੇਂਦਰ ਵਿੱਚ ਮੋਦੀ ਸਾਹਬ ਕਰ ਰਹੇ ਹਨ ਤੇ ਦੂਸਰਾ ਨੁਕਤਾ ਹੈ ਪੰਜਾਬ ਵਿੱਚ ਭਾਜਪਾ ਕਰ ਰਹੀ ਹੈ। ਕਾਸ ਕਰਕੇ ਹਰਿਆਣਾ ਚੋਣਾਂ ਵਿੱਚ ਜੋ ਕੀਤਾ ਜਾ ਰਿਹਾ ਹੈ, ਜਿਸਨੂੰ ਪੰਜਾਬ ਨਾਲ ਜੋੜਕੇ ਕੀ ਸਵਾਲ ਖੜੇ ਕੀਤੇ ਜਾ ਰਹੇ ਹਨ।

ਪਹਿਲੀ ਗੱਲ ਤਾਂ ਆਪਾਂ ਮੋਦੀ ਸਾਹਬ ਦੀ ਲਈਏ। ਇਹ ਸੋਸ਼ਲ ਮੀਡੀਆ ਦੀ ਗੇਮ ਹੀ ਸੀ ਕਿ ਕੇਂਦਰ ਵਿੱਚ ਬਾਜਪਾ ਨੇ ਸਰਕਾਰ ਬਣਾ ਲਈ। ਹੁਣ ਜੋ ਤੱਥ ਹਨ ਉਹ ਇਹ ਹਨ ਕਿ ਭਾਰਤ ਵਿੱਚ 25 ਪੀਸਦੀ ਲੋਕ ਹਨ ਜੋ ਸੋਸ਼ਲ ਮੀਡੀਆ ਰਾਹੀਂ ਓਪਰੇਟ ਕਰਦੇ ਹਨ। ਇਹ ਲੋਕ ਪੜੇ-ਲਿਖੇ ਵੀ ਹਨ। ਇਹਨਾਂ ਨੂੰ ਇਹ ਪਤਾ ਵੀ ਹੈ ਕਿ ਸਾਲ ਦੇ ਅੰਦਰ ਅੰਦਰ ਤਾਂ ਕੋਈ ਵੀ ਪ੍ਰਧਾਨ ਮੰਤਰੀ ਗੱਡੀ ਲੀਹ ਉੱਤੇ ਨਹੀਂ ਲਿਆ ਸਕਦਾ। ਇਸ ਲਈ ਇਹ ਚੱੁਪ ਰਹਿ ਜਾਣਗੇ ਤੇ ਗੱਲ ਚੱੁਕਣਗੇ ਕੁੱਝ ਸਮਾਂ ਬੀਤ ਜਾਣ ਤੋਂ ਬਾਦ। ਪਰ ਫੇਰ ਕੀ ਹਾਲਤ ਹੋਣ ਵਾਲੀ ਤੇ ਹੈ ਉਹਦੇ ਮੱਦਦੇਨਜ਼ਰ ਮੋਦੀ ਕੀ ਕਲਾਬੀਜ਼ੀਆਂ ਮਾਰ ਰਹੇ ਹਨ, ਸਵਾਲਾਂ ਦਾ ਸਵਾਲ ਇਹ ਹੈ। ਪਿਛਲੇ ਦੌਰ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਤੱਤੀ ਤੱਤੀ ਬਣੀ ਮੋਦੀ ਸਰਕਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਾਰਮ ਭਾਵੇਂ ਕੋਈ ਵੀ ਰਹੇ ਹੋਣ, ਮੋਦੀ ਲਹਿਰ ਦੇ ਪਿੱਕੇ ਪੈ ਜਾਣ ਦੀ ਗੱਲ ਤੁਰੀ। ਫਿਰ ਮਹਾਰਾਸ਼ਟਰ ਵਿੱਚ ਚੋਣ ਆਈ ਹੈ ਤਾਂ ੁੱਥੇ ਇਹਨਾਂ ਦਾ ਪੱਚੀ ਸਾਲ ਪੁਰਾਣਾ ਸਮਝੌਤਾ ਟੱੁਟ ਗਿਆ। ਫੇਲ ਉੱਥੇ ਵੀ ਮੋਦੀ ਹੀ ਹੋਇਆ। ਖਿਚੜੀ ਜਿਹੜੀ ਵੀ ਪੱਕੇ ਉੱਥੇ, ਮੋਦੀ ਸਿਰ ਹਾਲ ਦੀ ਘੜੀ ਘੜਾ ਜ਼ਰੂਰ ਭੱਜ ਰਿਹਾ ਹੈ। ਇਵੇਂ ਹੀ ਮੋਦੀ ਦੀ ਰੈਲੀ ਦੌਰਾਨ ਹਰਿਆਣਾ ਵਿੱਚ ਬਾਦਲਾਂ ਨੂੰ ਰਗੜੇ ਲਾਏ ਗਏ। ਸਿੱਧੂ ਨੇ ਬਹੁਤ ਪਰਹਾਰ ਕੀਤੇ। ਬਾਕੀ ਲੀਡਰ ਵੀ ਬੋਲੇ। ਇਹ ਕਿਸ ਗੱਲ ਵੱਲ ਸੰਕੇਤ ਕਰਦਾ ਹੈ? ਸੋਚਣ ਵਾਲੀ ਗੱਲ ਹੈ ਤੇ ਮੋਦੀ ਦੇ ਹਵਾਲੇ ਨਾਲ ਵਿਚਾਰ ਕੀਤੇ ਜਾਣ ਵਾਲੀ ਵੀ।

ਅੱਛਾ ਇਸੇ ਤਰਾਂ ਸਰਹਦ ਦਾ ਮਸਲਾ ਹੈ। ਇਹ ਕਹਿ ਰਹੇ ਹਨ ਕਿ ਪਾਕਿਸਤਾਨ ਨੇ ਪਹਿਲ ਕੀਤੀ ਹੈ ਤੇ ਉਹ ਵਿਲਕ ਰਹੇ ਹਨ ਕਿ ਬਾਰਤ ਨੇ ਪਹਿਲ ਕੀਤੀ ਹੈ, ਅਸੀਂ ਤਾਂ ਜਾਵਬ ਦਿੱਤਾ ਹੈ। ਸਿਆਸੀ ਮਾਹਿਰ ਇਸਨੂੰ ਗੱੁਝੀ ਰਮਜ਼ ਮੰਨ ਕੇ ਇਸਦਾ ਸਿਰਾ ਅਮਰੀਕਾ ਦੀ ਮੋਦੀ ਫੇਰੀ ਨਾਲ ਵੀ ਜੋੜ ਰਹੇ ਹਨ ਤੇ ਦੂਸਰਾ ਸਿਰਾ ਦੋ ਰਾਜਾਂ ਵਿੱਚ ਚੱਲ ਰਹੀ ਚੋਣ ਨਾਲ ਵੀ ਜੋੜ ਰਹੇ ਹਨ। ਗੱਲ ਵਿੱਚੋਂ ਜੋ ਵੀ ਹੋਵੇ, ਜਿਸ ਤਰਾਂ ਦੀ ਬਿਆਨਬਾਜ਼ੀ ਮੋਦੀ ਦੀ ਸੁਨਣ ਨੂੰ ਮਿਲੀ ਇਸ ਮਾਮਲੇ ਵਿੱਚ ਕਈ ਤਰਾਂ ਦੇ ਸਵਾਲ ਖੜੇ ਕਰਦੀ ਹੈ। ਇਹਨਾਂ ਸਾਵਲਾਂ ਦਾ ਸਾਹਮਣਾ ਮੋਦੀ ਨੂੰ ਕੱਲ ਕਲੱਤਰ ਨੂੰ ਜ਼ਰੂਰ ਕਰਨਾ ਪਵੇਗਾ। ਇਹ ਵਿਰਥੇ ਨਹੀਂ ਜਾਣੇ। ਇਹਨਾਂ ਨੂੰ ਸੰਬੋਧਨ ਕਰਨਾ ਹੀ ਪੈਣਾ ਹੈ। ਇਹ ਬਹੁਤ ਗਹਿਰਾ ਸਵਾਲ ਹੈ।

ਹੁਣ ਅਸੀਂ ਇਹਨਾਂ ਹੀ ਨੁਕਤਿਆਂ ਨੂੰ ਪੰਜਾਬ ਨਾਲ ਜੋੜਕੇ ਦੇਖਦੇ ਹਾਂ। ਪਿਛਲੇ ਲੰਬੇ ਸਮੇਂ ਤੋਂ ੱਕਾਲੀ-ਭਾਜਪਾ ਵਿਚਾਕਾਰ ਤਰੇੜ ਦੇ ੁੱਭਰਨ ਦੀ ਗੱਲ ਚੱਲ ਰਹੀ ਹੈ। ਇਹ ਤਰੇੜ ਬਹੁਤੀ ਵਾਰ ਬਾਜਪਾ ਵੱਲੋਂ ਹੀ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ। ਇਹਦੇ ਹੀ ਵੱਡੇ-ਵੱਡੇ ਲੀਡਰ ਅਖਬਾਰਾਂ ਵਿੱਚ ਬਿਆਨਬਾਜ਼ੀ ਕਰਦੇ ਹਨ ਤੇ ਗੱਠਜੋੜ ਦੇ ਧਰਮ ਵਿਰੁੱਧ ਬੋਲਦੇ ਹਨ। ਵਾਰ-ਵਾਰ ਵੱਡੇ ਬਾਦਲ ਜਾਂ ਸੁਖਬੀਰ ਬਾਦਲ ਜਾਂ ਬਿਕਰਮ ਸਿੰਘ ਮਜੀਠੀਆ ਨੂੰ ਟਾਰਗੇਟ ਕਰਦੇ ਹਨ। ਕਈ ਵਾਰ ਤਾਂ ਬੇਤੁਕੀਆਂ ਹੀ ਮਾਰਦੇ ਹਨ। ਜਿੰਨੀ ਸਿੱਦਤ ਨਾਲ ਬੀਬੀ ਨਵਜੋਤ ਕੌਰ ਸਿੱਧੂ ਨੇ ਇਹਨਾਂ ਅਕਾਲੀਆਂ ਨੂੰ ਰਗੜੇ ਲਾਏ, ਤੌਬਾ ਹੀ ਸੀ। ਪਰ ਨਾ ਤਾਂ ਉਸਦਾ ਖੰਡਨ ਬਾਜਪਾ ਦੇ ਪੰਜਾਬ ਆਗੂਆਂ ਨੇ ਕੀਤਾ ਤੇੋ ਨਾ ਹੀ ਕਿਸੇ ਕੇਂਦਰੀ ਆਗੂ ਨੇ। ਇਹਦਾ ਭਾਵ ਸਾਫ ਹੈ ਕਿ ਇਹਨਾਂ ਨੂੰ ਸਹਿ ਮਿਲੀ ਹੋਈ ਹੈ। ਹੁਣ ਇਸੇ ਸ਼ਹਿ ਵਿੱਚੋਂ ਹਰਿਆਣਾ ਚੋਣ ਰੈਲੀ ਉੱਤੇ ਗਏ ਨਵਜੋਤ ਸਿੱਧੂ ਨੇ ਜਿਵੇਂ ਅਕਾਲੀਆਂ ਨੂੰ ਲਲਕਾਰਿਆ ਤੇ ਪੰਜਾਬ ਵਿੱਚ ਕਿਸੇ ਤਰਾਂ ਦੀ ਹਮਾਇਤ ਦੇ ਕਾਬਿਲ ਹੀ ਨਹੀਂ ਦੱਸਿਆ, ਕਈ ਮੁੱਦਿਆਂ ਨੂੰ ਸਪਸ਼ਟ ਕਰ ਦੇਣ ਵਾਲਾ ਮਾਮਲਾ ਹੈ। ਸਿੱਧੂ ਦਾ ਬੋਲਣਾ ਏਨਾ ਸੌਖਾ ਨਹੀਂ ਹੈ। ਇਹਦੇ ਵਿੱਚੋਂ ਕੋਈ ਹੋਰ ਬੋਲਿਆ ਹੈ। ਸਿਆਸੀ ਮਾਹਿਰ ਇਸਨੂੰ ਪੰਜਾਬ ਦੀ ਪ੍ਰਧਾਨਗੀ ਨਾਲ ਜੋੜਕੇ ਦੇਖ ਰਹੇ ਹਨ। ਇਹ ਕਿਹਾ ਜਾ ਰਿਹਾ ਹੈ ਕਿ ਜੱਟ ਸਿੱਖ ਹੋਣ ਕਰਕੇ ਬਾਜਪਾ ਦੀ ਪੰਜਾਬ ਪ੍ਰਧਾਨਗੀ ਸਿੱਧੂ ਸਿਰ ਬੱਝੇਗੀ, ਜਿਸ ਨਾਲ ਕਈ ਨਿਸ਼ਾਨੇ ਇੱਕੋ ਤੀਰ ਫੁੰਡ ਜਾਵੇਗਾ। ਇਸੇ ਮਾਮਲੇ ਨੂੰ ਲੈਾ ਕੇ ਭਾਜਪਾ ਦਾ ਆਕਲਨ ਸਹੀ ਨਹੀਂ ਜਾਪ ਰਿਹਾ। ਭਾਜਪਾ ਇੱਥੇ ਹੀ ਕਿਤੇ ਮਾਰ ਖਾਵੇਗੀ। ਉਹ ਜੇਕਰ ਇਹ ਤੀਰ ਛੱਡਦੇ ਵੀ ਹਨ, ਤਾਂ ਦੋ ਗੱਲਾਂ ਹਨ ਜਿਹਨਾਂ ਕਾਰਣ ਉਹ ਬੁਰੀ ਤਰਾਂ ਟੱੁਟਣਗੇ। ਪਹਿਲੀ ਗੱਲ ਤਾਂ ਇਹ ਹੈ ਕਿ ਅਕਾਲੀਆਂ ਨੇ ਪਿਛਲੇ ਦਸ ਸਾਲਾਂ ਵਿੱਚ ਸ਼ਹਿਰੀ ਸਿੱਖਾਂ ਨੂੰ ਕੇਂਦਰਿਤ ਕਰਕੇ ਕੁੱਝ ਵੋਟ ਬੈਂਕ ਕਾਂਗਰਸ ਦਾ ਆਪਣੇ ਵੱਲ ਕੀਤਾ ਹੈ। ਇਹ ਵੋਟ ਬੈਂਕ ਅਕਾਲੀਆਂ ਤੋਂ ਭਾਜਪਾ ਵੱਲ ਟਿਲਟ ਉਦੋਂ ਹੀ ਹੋ ਸਕੇਗਾ, ਜਦੋਂ ਉਹਨਾਂ ਨੂੰ ਉਮੀਦ ਹੋਵੇਗੀ ਕਿ ਉਹ ਸੱਤਾ ਵਿੱਚ ਭਾਈਵਾਲ ਬਣ ਸਕਦੇ ਹਨ। ਪਰ ਜੇਕਰ ਉਹਨਾਂ ਨੂੰ ਇਹ ਲੱਗਾ ਕਿ ਭਾਜਪਾ ਵੀ ਜੱਟ ਸਿੱਖ ਪੱਤਾ ਖੇਡ ਰਹੀ ਹੈ ਤਾਂ ਉਹ ਕਿਸੇ ਵੀ ਕੀਮਤ ਉੱਤੇ ਭਾਜਪਾ ਨਾਲ ਨਹੀਂ ਜਾਣਗੇ। ਜੱਟ ਸਿੱਖ ਵੋਟ ਤਿੰਨ ਜਗਾ ਵੰਡੀ ਜਾ ਸਕਦੀ ਹੈ, ਉਹ ਵੀ ਸਿਰਫ ਤੇ ਸਿਰਫ ਮਾਝੇ ਦੀ। ਬਾਜਪਾ ਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ। ਅਕਾਲੀ ਸਿਆਸਤ ਨਾਲੋਂ ਜੱਟ ਸਿੱਖ ਨੂੰ ਤੋੜਨਾ ਹਾਲ ਦੀ ਘੜੀ ਵੀ ਬਹੁਤ ਮੁਸ਼ਕਿਲ ਕੰਮ ਹੈ। ਇਹ ਹਕੀਕਤ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ। ਇਸੇ ਤਰਾਂ ਜੇਕਰ ਹਿੰਦੂ ਵੋਟ ਬੈਂਕ ਵੱਲ ਨਿਗਾਹ ਮਾਰੀਏ ਤਾਂ ਸਿੱਧੂ ਦੀ ਸਰਦਾਰੀ ਉਹਨਾਂ ਨੂੰ ਵੀ ਪਰੇਸ਼ਾਨ ਕਰ ਸਕਦੀ ਹੈ। ਪਰ ਬਾਜਪਾ ਦੀ ਲੀਡਰਸ਼ਿਪ ਸਾਨੂੰ ਨਹੀਂ ਲੱਗਦਾ ਕਿ ਕਿਸੇ ਕੋਣ ਤੋਂ ਹਾਲ ਦੀ ਘੜੀ ਇਸਨੂੰ ਸਮਝਣ ਦੇ ਸਮਰੱਥ ਹੈ।

ਇਸੇ ਤਰਾਂ ਉਹਨਾਂ ਨੂੰ ਇਹ ਵੀ ਵਹਿਮ ਹੈ ਕਿ ਪੰਜਾਬ ਦੇ ਦਲਿਤ ਭਾਜਪਾ ਨਾਲ ਆ ਜਾਣਗੇ। ਪਿਛੇ ਸਮੇਂ ਵਿੱਚ ਤੇ ਖਾਸ ਕਰਕੇ ਪਿਛਲੀ ਲੋਕ ਸਬਾ ਵੇਲੇੈ ਇਹ ਦੇਖਿਆ ਗਿਆ ਕਿ ਜੇਕਰ ਪੰਜਾਬ ਵਿੱਚ ਬਸਪਾ ਦਾ ਅਦਾਰ ਘਟਿਆ ਹੈ ਤਾਂ ਇਹ ਵੋਟ ਬੈਂਚ ਟਿਲਟ ਹੋ ਕੇ ਕਾਂਗਰਸ ਵੱਲ ਹੀ ਗਿਆ ਹੈ। ਅੱਗੋਂ ਵੀ ਇਸਦੇ ਮਾਂ ਪਾਰਟੀ ਵੱਲ ਹੀ ਜਾਣਾ ਹੈ। ਪੰਜਾਬ ਦੀ ਦਲਿਤ ਵੋਟ ਕਾਂਗਰਸ ਵੱਲ ਹੀ ਜਾਣਾ ਹੈ। ਕਿਸੇ ਵੀ ਦਲਿਤ ਪਾਰਟੀ ਤੋਂ ਟੱੁਟਿਆ ਵੋਟਰ ਸਿਰਫ ਕਾਂਗਰਸ ਵਿੱਚ ਯਕੀਨ ਕਰਦਾ ਹੈ। ਇਹ ਬਹੁਤ ਤਕੜੀ ਸੱਚਾਈ ਹੈ। ਪੰਜਾਬ ਵਿੱਚ ਸਿਦੀ ਕਨਸੋਅ ਪਿਛਲੇ ਕਈ ਸਾਲਾਂ ਤੋਂ ਲੱਗ ਰਹੀ ਹੈ। ਨਤੀਜੇ ਸੱਭ ਦੋ ਸਾਹਮਣੇ ਹਨ ਤੇ ਭਾਜਪਾ ਦਾ ਇਹ ਆਕਲਨ ਵੀ ਪੁੱਠਾ ਪੈਮ ਵਾਲਾ ਹੈ।

ਕੁੱਲ ਮਿਲਾ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਅਜੇ ਕੇਂਦਰੀ ਭਾਜਪਾ ਵੀ ਤੇ ਪੰਜਾਬ ਭਾਜਪਾ ਵੀ ਬਹੁਤ ਸੋਚ ਵਿਚਾਰ ਤੋਂ ਕੰਮ ਲੈਣ। ਏਨੇ ਕਾਹਲੇ ਪੈ ਕੇ ਇਹ ਆਪਣਾ ਨੁਕਸਾਨ ਹੀ ਕਰਵਾਉਣਗੇ। ਇਹਨਾਂ ਦਾ ਭਲਾ ਤਾਂ ਕਿਸੇ ਵੀ ਸੂਰਤ ਨਹੀਂ ਲੱਭ ਰਿਹਾ। ਹਾਂ, ਜੇਕਰ ਇਹ ਸਮੇਂ ਦੇ ਨਾਲ ਨਾਲ ਸਹਿਜਤਾ ਨਾਲ ਕੰਮ ਕਰਨ ਅਤੇ ਮੌਕੇ ਦੀ ਉਡੀਕ ਕਰਨ, ਤਾਂ ਹੋ ਸਕਦਾ ਹੈ ਕਿ ਕਿਸੇ ਸਿਆਸੀ ਮਾਰ ਉੱਤੇ ਖਰੇ ਉਤਰ ਜਾਣ। ਹਾਲ ਦੀ ਘੜੀ ਇਹਨਾਂ ਨੂੰ ਤੇਲ ਦੀ ਧਾਰ ਦੇਖਣੀ ਚਾਹੀਦੀ ਹੈ, ਜੋ ਅਕਾਲੀ ਦਲ ਕਰ ਰਿਹਾ ਹੈ ਜਾਂ ਫਿਰ ਜੋ ਕਾਂਗਰਸ ਵੀ ਕਰ ਰਹੀ ਹੈ। ਇਹਨਾਂ ਦੋ ਰਾਜਾਂ ਦੇ ਨਤੀਜੇ ਬਹੁਤ ਕੱੁਝ ਨੂੰ ਮਿਰਦਾਰਤ ਕਰਨਗੇ। ਇਹ ਵੀ ਦੱਸ ਰਹੇ ਨੇ ਕਾਂਗਰਸ ਦਾ ਵੀ ਮਾੜਾ ਹਾਲ ਹੈ ਤੇ ਭਾਜਪਾ ਦਾ ਵੀ। ਬਾਕੀ ਅਜੇ ਨਤੀਜੇ ਭਵਿੱਖ ਦੇ ਗਰਭ ਵਿੱਚ ਹਨ। ਦੇਖਦੇ ਹਾਂ ਕਿ ਕੀ ਸਿਰੇ ਪੱਤਣ ਲੱਗਦੀ ਹੈ। ਪਰੰਤੂ ਬਾਜਪਾ ਦੇ ਗਲਤ ਆਕਲਨ ਵੱਲ ਦੇਖਦੇ ਪੰਜਾਬ ਦੇ ਭਲੇ ਦੀ ਉਮੀਦ ਕਰਨੀ ਮੁਸ਼ਕਿਲ ਲੱਗਰਹੀ ਹੈ। ਇਸਨੂੰ ਤਾਂ ਸਾਡੀ ਨੌਜਵਾਨ ਪੀੜੀ ਹੀ ਬਚਾਵੇ ਤਾਂ ਬਚਾਵੇ।

Facebook Comments

POST A COMMENT.

Enable Google Transliteration.(To type in English, press Ctrl+g)