ਜਨਰਲ ਰਿਜ਼ਵਾਨ ਅਖ਼ਤਰ ਹੋਣਗੇ ਆਈਐਸਆਈ ਦੇ ਨਵੇਂ ਮੁਖੀ


ਇਸਲਾਮਾਬਾਦ, 22 ਸਤੰਬਰ (ਏਜੰਸੀ) : ਫੌਜ ਵਿੱਚ ਕੀਤੀਆਂ ਅੱਜ ਕਮਾਂਡਰ ਪੱਧਰੀ ਤਰੱਕੀਆਂ ਵਿੱਚ ਲੈਫਟੀਨੈਂਟ ਜਨਰਲ ਰਿਜ਼ਵਾਨ ਅਖ਼ਤਰ ਨੂੰ ਆਈ ਐਸ ਆਈ ਦਾ ਨਵਾਂ ਮੁਖੀ ਨਿਯੁਕਤ ਗਿਆ ਹੈ। ਡਾਅਨ ਨੇ ਆਪਣੇ ਆਨਲਾਈਨ ਐਡੀਸ਼ਨ ਵਿੱਚ ਕਿਹਾ ਹੈ ਕਿ ਖੂਫੀਆ ਸੇਵਾਵਾਂ ਦੇ ਜਨਸੰਪਰਕ ਅਧਿਕਾਰੀ ਮੇਜਰ ਜਨਰਲ ਅਸੀਮ ਬਾਜਵਾ ਨੇ ਟਵਿੱਟਰ ’ਤੇ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਹੋਰਨਾਂ ਤਰੱਕੀਆਂ ਵਿੱਚ ਮੇਜਰ ਜਨਰਲ ਹਿਲਾਲ ਹੁਸੈਨ ਨੂੰ ਕੋਰ ਕਮਾਂਡਰ ਮੰਗਲਾ, ਜੀ.ਮਹਿਮੂਦ ਨੂੰ ਕੋਰ ਕਮਾਂਡਰ ਗੁਜਰਾਂਵਾਲਾ, ਨਾਵੇਦ ਮੁਖ਼ਤਾਰ ਨੂੰ ਕੋਰ ਕਮਾਂਡਰ ਕਰਾਚੀ, ਹਿਦਾਇਤ ਉਰ ਰਹਿਮਾਨ ਨੂੰ ਕੋਰ ਕਮਾਂਡਰ ਪੇਸ਼ਾਵਰ ਅਤੇ ਨਜ਼ੀਰ ਬੱਟ ਨੂੰ ਸੂਚਨਾ ਅਤੇ ਸੰਚਾਰ ਤਕਨਾਲੋਜੀ ਦਾ ਇੰਚਾਰਜ ਬਣਾਇਆ ਗਿਆ ਹੈ। ਇਹ ਤਰੱਕੀਆਂ ਇਸ ਲਈ ਕੀਤੀਆਂ ਗਈਆਂ ਹਨ ਕਿਉਂਕਿ ਆਈ ਐਸ ਆਈ ਦੇ ਮੌਜੂਦਾ ਚੀਫ ਲੈਫਟੀਨੈਂਟ ਜਨਰਲ ਜ਼ਹੀਰਉਲ ਇਸਲਾਮ ਅਤੇ ਹੋਰ ਪੰਜ ਲੈਫਟੀਨੈਂਟ ਜਨਰਲ ਅਕਤੂਬਰ ਦੇ ਪਹਿਲੇ ਹਫ਼ਤੇ ਸੇਵਾਮੁਕਤ ਹੋ ਜਾਣਗੇ। ਅਕਤੂਬਰ ਵਿਚ ਸੇਵਾਮੁਕਤ ਹੋਣ ਵਾਲੇ ਫੌਜੀ ਅਧਿਕਾਰੀਆਂ ਵਿਚ ਮੰਗਲਾ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਤਾਰੀਕ ਖ਼ਾਨ, ਗੁਜਰਾਂਵਾਲਾ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਸਲੀਮ ਨਵਾਜ਼, ਪੇਸ਼ਾਵਰ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਖਾਲਿਦ ਰੱਬਾਨੀ ਅਤੇ ਕਰਾਚੀ ਕੋਰ ਕਮਾਂਡਰ ਲੈਫਟੀਨੇੈਂਟ ਜਨਰਲ ਸੱਜਾਦ ਗਨੀ ਸ਼ਾਮਲ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਨਰਲ ਰਿਜ਼ਵਾਨ ਅਖ਼ਤਰ ਹੋਣਗੇ ਆਈਐਸਆਈ ਦੇ ਨਵੇਂ ਮੁਖੀ