ਬੀ.ਸੀ. ਸਰਕਾਰ ਨੇ ਠੁਕਰਾਇਆ ਅਧਿਆਪਕ ਯੂਨੀਅਨ ਦਾ ਪ੍ਰਸਤਾਵ


ਵੈਨਕੂਵਰ, (ਪਪ) : ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਅਧਿਆਪਕਾਂ ਵੱਲੋਂ ਜਾਰੀ ਹੜਤਾਲ ਨੂੰ ਖਤਮ ਕਰਨ ਲਈ ਅਤੇ ਕਿਸੇ ਸਾਂਝੇ ਸਿੱਟੇ ‘ਤੇ ਪੁੱਜਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਸਮਝੌਤੇ ਲਈ ਕਿਸੇ ਵੀ ਪੱਖ ‘ਤੇ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਗਿਆ। ਸਿੱਖਿਆ ਮੰਤਰੀ ਪੀਟਰ ਫ਼ਾਸਬੇਂਡਰ ਨੇ ਦੱਸਿਆ ਕਿ ਉਹਨਾਂ ਦੇ ਸਰਕਾਰੀ ਸਲਾਹਕਾਰ ਵੱਲੋਂ ਇਹ ਕਦਮ ਨਾ ਚੁੱਕੇ ਜਾਣ ਦੀ ਸਲਾਹ ਦਿੱਤੀ ਗਈ ਹੈ। ਸ਼ਨਿੱਚਰਵਾਰ ਨੂੰ ਫ਼ਾਸਬੇਂਡਰ ਵੱਲੋਂ ਇਕ ਸਟੇਟਮੈਂਟ ਜਾਰੀ ਕੀਤੀ ਗਈ, ਜਿਸ ਵਿਚ ਉਹਨਾਂ ਨੇ ਟੀਚਰ ਯੂਨੀਅਨ ਵੱਲੋਂ ਰੱਖੇ ਗਏ ਪ੍ਰਸਤਾਵ ਨੂੰ ਮਾਤਾ-ਪਿਤਾ ਅਤੇ ਅਧਿਆਪਕਾਂ ਲਈ ਇਕ ‘ਨਕਲੀ ਉਮੀਦ’ ਜਗਾਉਣ ਵਾਲਾ ਦੱਸਿਆ ਹੈ। ਸ਼੍ਰੀ ਕੈਨਰੋਨ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਕਲਾਸਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਅਤੇ ਹੋਰ ਸਟਾਫ਼ ਸੰਬੰਧੀ ਮੰਗਾਂ ਹਲੇ ਵੀ ਇਕ ਵੱਡੀ ਰੁਕਾਵਟ ਬਣੀਆਂ ਹੋਈਆਂ ਹਨ। ਉਹਨਾਂ ਕਿਹਾ ਕਿ, “ਮੇਰਾ ਮੰਨਣਾ ਹੈ ਕਿ ਇਹ ਪ੍ਰਤਾਵ ਭਰੋਸੇਯੋਗ ਨਹੀਂ ਸੀ ਕਿਉਂਕਿ ਇਸ ਵਿਚ ਕਿਤੇ ਵੀ ਹੜਤਾਲ ਨੂੰ ਖਤਮ ਕਰਨ ਦੇ ਸੰਕੇਤ ਨਹੀਂ ਸਨ। ਉਹਨਾਂ ਕਿਹਾ ਕਿ ਉਹ ਹੜਤਾਲ ਖਤਮ ਕਰਨ ਦੇ ਮੁੱਦੇ ‘ਤੇ ਅਧਿਆਪਕਾਂ ਤੋਂ ਰਾਏ ਪੁੱਛਣਗੇ, ਜੋ ਕੇ ਡੀਲ ਕਰਨ ਦਾ ਕੋਈ ਸਹੀ ਢੰਗ ਨਹੀਂ ਹੈ।”


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬੀ.ਸੀ. ਸਰਕਾਰ ਨੇ ਠੁਕਰਾਇਆ ਅਧਿਆਪਕ ਯੂਨੀਅਨ ਦਾ ਪ੍ਰਸਤਾਵ