iPhone 6 ਅਤੇ iPhone 6 Plus ਤੋਂ ਬਾਅਦ ਇੱਕ ਹੋਰ ਧਮਾਕਾ ਕਰਨ ਦੀ ਤਿਆਰੀ ‘ਚ ਐਪਲ


ਨਵੀਂ ਦਿੱਲ੍ਹੀ, 19 ਸਤੰਬਰ (ਏਜੰਸੀ) : iPhone 6 ਅਤੇ iPhone 6 Plus ਤੋਂ ਬਾਅਦ ਐਪਲ ਹੁਣ ਇੱਕ ਹੋਰ ਧਮਾਕਾ ਕਰਨ ਦੀ ਤਿਆਰੀ ਵਿੱਚ ਹੈ। ਦੋ ਨਵੇਂ ਆਈਫੋਨ ਤੋਂ ਬਾਅਦ ਹੁਣ ਕੰਪਨੀ ਦੋ ਨਵੇਂ ਆਈਪੈਡ ਅਤੇ ਇੱਕ ਮੈਕ ਆਪਰੇਟਿੰਗ ਸਿਸਟਮ ਨੂੰ ਅਗਲੇ ਮਹੀਨੇ 21 ਤਾਰੀਖ ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਦੇ ਇੱਕ ਕਰੀਬੀ ਸੂਤਰ ਮੁਤਾਬਕ ਐਪਲ ਆਈਪੈਡ ਦੇ 6ਵੇਂ ਜੈਨਰੇਸ਼ਨ ਦੇ ਨਾਲ-ਨਾਲ ਆਈਪੈਡ ਮਿੰਨੀ ਦੀ ਤੀਜੀ ਸੀਰੀਜ਼ ਲਾਂਚ ਕਰ ਸਕਦੀ ਹੈ। ਨਾਲ ਹੀ ਮੈਕ ਦੇ ਲਈ OS X Yosemite ਵੀ ਲਾਂਚ ਕੀਤਾ ਜਾਵੇਗਾ। ਆਈਪੈਡ 6 ਦੇ ਬਾਰੇ ਜੋ ਗੱਲ ਸਾਹਮਣੇ ਆਈ ਹੈ ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਆਈਪੈਡ 6 ਵਿੱਚ 9.7 ਇੰਚ ਦੀ ਸਕਰੀਨ ਅਤੇ ਆਈਪੈਡ ਮਿੰਨੀ ਵਿੱਚ 7.9 ਇੰਚ ਦੀ ਸਕਰੀਨ ਹੋਵੇਗੀ। ਇਸਤੋਂ ਪਹਿਲਾਂ ਪਿਛਲੇ ਹਫਤੇ ਕੰਪਨੀ ਨੇ ਇੱਕ ਵੱਡੇ ਪ੍ਰੋਗਰਾਮ ਦੌਰਾਨ ਆਈਫੋਨ 6 ਅਤੇ ਆਈਫੋਨ 6 ਪਲੱਸ ਦੇ ਨਾਲ ਐਪਲ ਵਾਚ ਵੀ ਲਾਂਚ ਕੀਤੀ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

iPhone 6 ਅਤੇ iPhone 6 Plus ਤੋਂ ਬਾਅਦ ਇੱਕ ਹੋਰ ਧਮਾਕਾ ਕਰਨ ਦੀ ਤਿਆਰੀ ‘ਚ ਐਪਲ