ਏਅਰ ਕੈਨੇਡਾ ਨੇ ਮੁਸਾਫਰਾਂ ‘ਤੇ ਲਗਾਈ 25 ਡਾਲਰ ਬੈਗ ਫੀਸ


ਵੈਨਕੂਵਰ, 19 ਸਤੰਬਰ (ਏਜੰਸੀ) : ਏਅਰ ਕੈਨੇਡਾ ਨੇ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚ ਸਫਰ ਕਰਨ ਵਾਲੇ ਮੁਸਾਫਿਰਾਂ ‘ਤੇ ਪਹਿਲੇ ਬੈਗ ਲਈ 25 ਡਾਲਰ ਫੀਸ ਲਾਉਣ ਦਾ ਐਲਾਨ ਕੀਤਾ ਹੈ। ਇਹ ਫੀਸ ਕੇਵਲ ਕਿਫਾਇਤੀ ਸ਼੍ਰੇਣੀ ਟੈਂਗੋ ਵਿਚ ਸਫਰ ਕਰਨ ਵਾਲਿਆਂ ਲਈ ਲਾਗੂ ਹੋਵੇਗੀ। ਫਲੈਕਸ ਅਤੇ ਲੈਟਿਟਿਊਡ ਕਲਾਸਾਂ ਵਿਚ ਸਫਰ ਕਰਨ ਵਾਲੇ ਮੁਸਾਫਰਾਂ ਤੇ ਇਸ ਵਾਧੇ ਦਾ ਅਸਰ ਨਹੀਂ ਪਏਗਾ। ਬਿਜਨਸ਼ ਕਲਾਸ ਵਿੱਚ ਸਫਰ ਕਰਨ ਵਾਲੇ, ਛੁੱਟੀਆਂ ਦਾ ਮਜ਼ਾ ਲੈਣ ਲੲੀ ਬੁਕਿੰਗ ਕਰਵਾਉਣ ਵਾਲੇ ਅਤੇ ਮਿਲਟਰੀ ਅਫਸਰਾਂ ‘ਤੇ ਵੀ ਇਹ ਵਾਧਾ ਲਾਗੂ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਵੈਸਟ ਜੈੱਟ ਵੱਲੋਂ ਵੀ ਆਪਣੇ ਜਹਾਜ਼ ਦੀ ਕਿਫਾਇਤੀ ਸ਼੍ਰੇਣੀ ਵਿਚ ਸਫਰ ਕਰਨ ਵਾਲੇ ਮੁਸਾਫਰਾਂ ਦੇ ਪਹਿਲੇ ਬੈਗ ‘ਤੇ 25 ਡਾਲਰ ਫੀਸ ਲਗਾਉਣ ਦਾ ਐਲਾਨ ਕੀਤਾ ਗਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਏਅਰ ਕੈਨੇਡਾ ਨੇ ਮੁਸਾਫਰਾਂ ‘ਤੇ ਲਗਾਈ 25 ਡਾਲਰ ਬੈਗ ਫੀਸ