ਪੰਜਾਬ ਦੀ ਸਿਆਸੀ ਊਠਕ ਬੈਠਕ


ਪੰਜਾਬ ਅਜੀਬ ਕਿਸਮ ਦੀ ਸਿਆਸੀ ਊਠਕ ਬੈਠਕ ਵਿੱਚੋਂ ਗੁਜ਼ਰ ਰਿਹਾ ਹੈ। ਇਹ ਸਾਰਾ ਕੁੱਝ ਹੈਰਾਨ ਕਰਨ ਵਾਲਾ ਵੀ ਹੈ ਤੇ ਸਮਝਣ ਵਾਲਾ ਵੀ ਕਿ ਆਖਿਰ ਏਨੀ ਤੇਜ਼ੀ ਨਾਲ ਇਹ ਬਦਲਾਵ ਆ ਕਿਵੇਂ ਰਿਹਾ ਹੈ ਤੇ ਕਿਸ ਪਾਸੇ ਨੂੰ ਕਰਵਟ ਲਵੇਗਾ। ਹਰ ਸਿਆਸੀ ਧਿਰ ਆਪੋ ਆਪਣੀਆਂ ਗੋਟੀਆਂ ਬਚਾਉਣ ਲਈ ਲੱਗੀ ਹੋਈ ਹੈ। ਉੱਪਰੋਂ ਲੋਕਾਂ ਦਾ ਰੌਂਅ ਵੀ ਸਮਝ ਨਹੀਂ ਆ ਰਿਹਾ। ਹਰ ਪਾਰਟੀ ਨੂੰ ਇਸ ਵਕਤ ਵਖਤ ਪਿਆ ਹੋਇਆ ਹੈ। ਆਉਣ ਵਾਲਾ ਸਮਾਂ ਅਜੀਬ ਕਿਸਮ ਦੀ ਖਿੱਚੋਤਾਣ ਅਤੇ ਅਸਮੰਜਸ ਭਰਿਆ ਨਜ਼ਰ ਆ ਰਿਹਾ ਹੈ। ਇਸ ਲਈ ਜੋ ਕੁੱਝ ਤਾਜ਼ਾ ਸੀਨ ਵਿੱਚੋਂ ਉੱਭਰ ਰਿਹਾ ਹੈ, ਉਸਦੀ ਨਿਸ਼ਾਨਦੇਹੀ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਹ ਜ਼ਰੂਰੀ ਨਹੀਂ ਹੈ ਕਿ ਸਾਡੇ ਕਿਆਫੇ ਸੌ ਫੀਸਦੀ ਸਟੀਕ ਨਿਕਲਣ, ਪਰੰਤੂ ਤੁਹਾਨੂੰ ਜੋ ਤਸਵੀਰ ਅਸੀਂ ਦਿਖਾ ਰਹੇ ਹਾਂ, ਇਹ ਬਿਲਕੁੱਲ ਸਾਫ ਤੇ ਸਪਸ਼ਟ ਹੈ। ਇਸ ਵਿਚਾਰ ਦੇ ਦੋ ਹੋਰ ਵੀ ਅਹਿਮ ਪਹਿਲੂ ਹਨ। ਪਹਿਲਾ ਇਹ ਕਿ ਇਹ ਸਾਰਾ ਕੁੱਝ ਕਿਸੇ ਸਾਰਥਕ ਪਾਸੇ ਵੱਲ ਵੀ ਜਾ ਸਕਦਾ ਹੈ ਤੇ ਪੰਜਾਬ ਦੇ ਲੋਕ ਕਿਸੇ ਸਹੀ ਦਿਸ਼ਾ ਵੱਲ ਵੀ ਜਾ ਸਕਦੇ ਹਨ। ਦੂਸਰਾ ਇਹ ਕਿ ਜੇਕਰ ਕਿਸੇ ਕਿਸਮ ਦੀ ਸਿਆਸੀ ਅਸਥਿਰਤਾ ਪੈਦਾ ਹੁੰਦੀ ਹੈ ਤਾਂ ਪੰਜਾਬ ਦੀ ਜਵਾਨੀ ਮੁਹਰੇ ਬਹੁਤੇ ਵਿਕਲਪ ਵੀ ਨਹੀਂ ਪਏ, ਜਿਸ ਕਾਰਣ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਵੇ। ਇਸ ਲਈ ਸਾਡਾ ਸਾਰਿਆਂ ਦਾ ਇਹ ਫਰਜ ਵੀ ਬਣਦਾ ਹੈ ਕਿ ਇਹਨਾਂ ਹਾਲਾਤ ਦੇ ਮੱਦੇਨਜ਼ਰ ਕੁੱਝ ਅਗਾਂਹਵਧੂ ਧਿਰਾਂ ਨੂੰ, ਲੋਕਾਂ ਨੂੰ ਆਵਾਜ਼ ਮਾਰੀਏ ਅਤੇ ਉਹਨਾਂ ਦਾ ਸਹਿਯੋਗ ਵੀ ਕਰੀਏ, ਜਿਸ ਨਾਲ ਪੰਜਾਬ ਨੂੰ ਮੁੜ ਪੈਰਾਂ ਸਿਰ ਕੀਤਾ ਜਾ ਸਕੇ।

ਪਹਿਲਾ ਦ੍ਰਿਸ਼ ਤਾਂ ਇਹ ਹੀ ਬਣਦਾ ਹੈ ਕਿ ਨਸ਼ੇ ਵਿੱਚ ਗਲਤਾਨ ਜਵਾਨੀ ਨੂੰ ਸਰਕਾਰੀ ਮਸ਼ੀਨਰੀ ਨੇ ਕਿਸੇ ਨਾ ਕਿਸੇ ਤਰੀਕੇ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਬਹੁਤ ਕੁੱਝ ਅਜਿਹਾ ਵੀ ਵਾਪਰਿਆ, ਜਿਸ ਨਾਲ ਸਾਡੇ ਕਈ ਨੌਜਵਾਨ ਬੇਹਵਾਸ ਏਧਰ ਓਧਰ ਭਟਕਦੇ ਫਿਰ ਰਹੇ ਹਨ। ਕੁੱਝ ਕੁ ਨੂੰ ਰਾਹਤ ਵੀ ਮਿਲੀ। ਬਹੁਤੇ ਮਾਰੇ ਡਰ ਦੇ ਸੁਧਰ ਗਏ। ਮਾਪਿਆਂ ਨੇ ਸੁੱਖ ਦਾ ਸਾਹ ਲਿਆ। ਇਹ ਦ੍ਰਿਸ਼ ਅਜੇ ਏਨਾ ਸਪਸ਼ਟ ਨਹੀਂ ਹੈ ਅਤੇ ਇਸ ਨਸ਼ੇ ਛੁਡਾਊ ਕੈਂਪ ਵਿੱਚੋਂ ਅਜੇ ਵਿਦਡਰਾਲ ਸਿੰਪਟਮ ਅਜੇ ਜਾਹਰ ਹੋਣੇ ਬਾਕੀ ਹਨ। ਕਿਉਂਕਿ ਜਦੋਂ ਕੋਈ ਵੀ ਨਸ਼ਾ ਛੱਡਦਾ ਹੈ ਤਾਂ ਉਸਦੇ ਵਿਦਡਰਾਲ ਸਿੰਪਟਮ ਅਜਿਹੇ ਹੁੰਦੇ ਹਨ ਕਿ ਇਸ ਨਾਲੋਂ ਉਹ ਨਸ਼ਾ ਕਰਦਾ ਰਹੇ ਉਹ ਜ਼ਿਆਦਾ ਸਹੀ ਲੱਗਣ ਲੱਗ ਪੈਂਦਾ ਹੈ। ਇੱਥੋਂ ਤੱਕ ਕਿ ਜਿਹੜੇ ਨਸ਼ੇ ਨੇ ਪੰਜਾਬ ਦੀ ਜਵਾਨੀ ਘੇਰੀ ਹੈ ਉਹਦੇ ਵਿੱਚ ਤਾਂ ਇਹ ਸਿੰਪਟਮ ਆਤਮ ਹੱਤਿਆ ਵੱਲ ਕਦਮ ਉਠਾਉਣ ਤੱਕ ਜਾਂਦੇ ਹਨ। ਜਲੰਧਰ ਦੇ ਇੱਕ ਨਗਰ ਭਾਰਗੋ ਕੈਂਪ ਵਿੱਚ ਇੱਕ ਨੌਜਵਾਨ ਨੇ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਵੀ ਜਿਸ ਬਾਰੇ ਡਾਕਟਰਾਂ ਦੀ ਰਾਏ ਕੁੱਝ ਅਜਿਹੀ ਹੀ ਸੀ। ਬਹਾਰਹਾਲ ਅਜੇ ਇਸ ਬਾਰੇ ਜ਼ਿਆਦਾ ਸਾਫ ਕਹਿਣਾ ਮੁਸ਼ਕਿਲ ਹੈ। ਪਰੰਤੂ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾ ਲਿਆ ਜਾਵੇਗਾ।

ਸਿਆਸੀ ਉਥਲ ਪੁਥਲ ਵਿੱਚੋਂ ਸੱਭ ਤੋਂ ਅਹਿਮ ਹੈ ਅਕਾਲੀ ਦਲ ਦੀ ਅੰਦਰਲੀ ਉਧੇੜ ਬੁਣ ਅਤੇ ਭਾਜਪਾ ਨਾਲ ਪਈ ਕਰੰਗੜੀ ਦੇ ਟੁੱਟਣ ਦੀਆਂ ਖਬਰਾਂ। ਆਪਸੀ ਖਹਿਬਾਜ਼ੀ ਤਾਂ ਵੱਡੇ ਬਾਦਲ ਸਾਹਬ ਤੇ ਵਿਕਰਮ ਸਿੰਘ ਮਜੀਠੀਆ ਦੀ ਦੋ ਵਰ•ੇ ਪਹਿਲਾਂ ਐਨ ਆਰ ਆਈ ਸੰਮੇਲਨ ਮੌਕੇ ਅਸੀਂ ਸਾਰਿਆਂ ਨੇ ਮਹਿਸੂਸ ਕਰ ਹੀ ਲਈ ਸੀ। ਲੋਕ ਸਭਾ ਚੋਣਾ ਵਿੱਚ ਪਤਾ ਨਹੀਂ ਕਿਵੇਂ ਸਿਰਫ ਤੇ ਸਿਰਫ ਮਜੀਠੀਆ ਸ਼ਿਕਾਰ ਹੋ ਗਿਆ ਸਾਰੇ ਕੀਤੇ ਕਤਰੇ ਦਾ। ਹੋਇਆ ਵੀ ਇੰਝ ਕਿ ਇੱਕ ਤਾਂ ਗੁਰਬਾਣੀ ਦੀ ਤੁੱਕ ਨਾਲ ਛੇੜਛਾੜ ਵੇਲੇ ਉਹਦੀ ਬਹੁਤ ਤੋਏ-ਤੋਏ ਹੋ ਗਈ। ਦੂਸਰਾ ਜਿੰਨਾ ਉਹਦਾ ਦਬਕਾ ਸੀ, ਲੋਕਾਂ ਨੇ ਨੱਕ ਸਾਹ ਕਰ ਦਿੱਤਾ ਤੇ ਭਾਜਪਾ ਦੇ ਸਿਖਰਲੇ ਆਗੂ ਅਰੁਣ ਜੇਤਲੀ ਨੂੰ ਭਜਾ ਦਿੱਤਾ, ਜਿਹਦਾ ਖਮਿਆਜਾ ਹੁਣ ਪੰਜਾਬ ਨੂੰ ਪੰਜ ਸਾਲ ਝੱਲਣਾ ਹੀ ਪੈਣਾ ਹੈ। ਬਾਕੀ ਜਗ੍ਹਾ ਜੋ ਵੀ ਹੋਇਆ, ਪਰ ਅਮ੍ਰਿਤਸਰ ਦੀ ਸੀਟ ਉੱਤੇ ਜੋ ਹੋਇਆ ਉਹਨੇ ਮਜੀਠੀਆ ਨੂੰ ਹੀ ਸਾਰੀਆਂ ਗਲਤੀਆਂ ਦਾ ਦੋਸ਼ੀ ਸਾਬਤ ਕਰ ਦਿੱਤਾ। ਉਸੇ ਦਿਨ ਤੋਂ ਮਜੀਠੀਆ ਚੁੱਪ। ਕਿਤੇ ਨਜ਼ਰ ਹੀ ਨਹੀਂ ਆਏ। ਹੁਣ ਜਦੋਂ ਜਥੇਬੰਦਕ ਟੀਮ ਦਾ ਐਲਾਨ ਹੋਇਆ ਤਾਂ ਮਜੀਠੀਆ ਸਾਹਬ ਚੰਗੀ ਤਰ੍ਹਾਂ ਹੀ ਧੋਤੇ ਗਏ। ਹੁਣ ਸਿਆਸੀ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਪੈਰਾਂ ਹੇਠ ਜ਼ਮੀਨ ਮਜੀਠੀਏ ਦੇ ਵੀ ਪੰਜਾਬ ਵਿੱਚ ਹੈ ਅਜੇ। ਇਸ ਲਈ ਉਹ ਕੀ ਪੈਂਤੜਾ ਇਸਤੇਮਾਲ ਕਰਦਾ ਹੈ ਅਕਾਲੀ ਸਿਆਸਤ ਹੁਣ ਉਹਦੇ ‘ਤੇ ਮੁਨੱਸਰ ਕਰਦੀ ਹੈ। ਇਉਂ ਹੀ ਹੋਰ ਬਹੁਤ ਸਾਰੇ ਲੀਡਰ, ਜਿਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ, ਹੁਣ ਸੁਖਬੀਰ ਬਾਦਲ ਦੀ ਘੁਰਕੀ ਨਹੀਂ ਸਹਿਣ ਲੱਗੇ। ਇਸਦੇ ਨਾਲ ਹੀ ਸ਼ਹਿਰੀ ਹਲਕਿਆਂ ਵਿੱਚੋਂ ਬਹੁਤਾ ਕਰਕੇ ਹਿੰਦੂ ਚਿਹਰਿਆਂ ਨੂੰ ਲਏ ਜਾਣ ਕਰਕੇ ਭਾਜਪਾ ਨੇ ਵੀ ਤਿਲਮਿਲਾਉਣਾ ਸ਼ੁਰੂ ਕਰ ਦਿੱਤਾ ਹੈ। ਗਿੱਲ ਹੁਰਾਂ ਵਰਗੇ ਸਿੱਧੇ ਹੀ ਭਾਜਪਾ ਜੁਆਇਨ ਕਰ ਗਏ ਹਨ। ਹੋਰ ਵੀ ਬਹੁਤ ਕੁੱਝ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਹੋਣ ਜਾ ਰਿਹਾ ਹੈ। ਇਸ ਲਈ ਇਹ ਨਕਸ਼ਾ ਵੀ ਆਉਣ ਵਾਲੇ ਸਮੇਂ ਵਿੱਚ ਕਈ ਸਮੀਕਰਨਾਂ ਬਦਲਦਾ ਨਜ਼ਰ ਆ ਰਿਹਾ ਹੈ।

ਜੋਕਰ ਕੁੱਝ ਦੂਸਰੀਆਂ ਖੱਬੀਆਂ ਸੱਜੀਆਂ ਧਿਰਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਪੰਜਾਬ ਵਿੱਚ ਅਜੀਬ ਸਥਿਤੀ ਹੈ ਇਹਨਾਂ ਦੀ। ਪੰਜਾਬ ਵਿੱਚੋਂ ਬਸਪਾ ਲੱਗਭਗ ਆਪਣੇ ਪ੍ਰਾਣ ਤਿਆਗਣ ਹੀ ਵਾਲੀ ਹੈ। ਇਹਦੀ ਵੋਟ ਫੀਸਦੀ ਦੋ ਵੀ ਨਹੀਂ ਰਹਿ ਗਈ। ਪੁਰਾਣੇ ਆਗੂ ਇਹਦੇ ਤੋਂ ਤੋੜ ਵਿਛੋੜਾ ਕਰ ਚੁੱਿਕੇ ਹਨ ਤੇ ਨਵੇਂ ਵਿਕਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਪਿਛਲੇ ਦਿਨੀਂ ਇਹਦੀ ਪੰਜਾਬ ਬਾਡੀ ਦੀ ਚੋਣ ਸੀ, ਜਿਹੜੀ ਰੌਲੇ ਗੌਲੇ ਵਿੱਚ ਰੱਦ ਹੋ ਗਈ। ਅੱਗੋਂ ਮਾਇਆਵਤੀ ਨੇ ਹੁਕਮ ਚਾੜ• ਦਿੱਤਾ ਕਿ ਕੋਈ ਢਾਂਚਾ ਨਾ ਬਣਾਓ, ਜੰਮੂ ਕਸ਼ਮੀਰ ਦੇ ਚੋਣਾਂ ਦੀ ਤਿਆਰੀ ਕਰੋ। ਮਨਪ੍ਰੀਤ ਬਾਦ ਦੀ ਪੀਪੀਪੀ ਦਾ ਭੋਗ ਤਾਂ ਉਸੇ ਵੇਲੇ ਪੈ ਗਿਆ ਸੀ, ਜਦੋਂ ਇਹ ਸਾਹਬ ਕਾਂਗਰਸ ਦੀ ਟਿਕਟ ਉੱਤੇ ਚੋਮ ਲੜਨ ਲਈ ਤਿਆਰ ਹੋ ਗਏ ਸਨ। ਹੁਣ ਵੀ ਉਹਨਾਂ ਨੇ ਕੁੱਝ ਅਜਿਹੇ ਹੀ ਸੰਕੇਤ ਦਿੱਤੇ ਹਨ। ਭਾਵ ਕਿ ਹਿ ਨਹੀਂ ਉੱਠਦੇ ਹੁਣ। ਨਾਮ ਹੀ ਨਹੀਂ ਕਿਤੇ ਪੀਪੀਪੀ ਦਾ। ਹਾਂ ਜਿਹੜਾ ਹੁੰਗਾਰਾ ਇੱਕ ਦਮ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ, ਉਹਨਾਂ ਨੇ ਵੀ ਪੰਜਾਬੀਆਂ ਦਾ ਵਿਸ਼ਵਾਸ ਗਵਾ ਲਿਆ ਹੈ। ਉਹ ਅਰਾਜਕਤਾ ਤੇ ਸਨਸਨੀ ਦੀ ਰਾਜਨੀਤੀ ਵਿੱਚ ਪੈ ਕੇ ਆਪਣਾ ਅਸਤਿਤਵ ਹੀ ਗਵਾ ਬੈਠੇ ਹਨ। ਇਹਨਾਂ ਜਿਮਨੀ ਚੋਣਾ ਵਿੱਚ ਹੀ ਪੰਜਾਬੀਆਂ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਜੇਕਰ ਅਸੀਂ ਕਲਗੀ ਵਾਂਗ ਸਜਾ ਸਕਦੇ ਹਾਂ ਤਾਂ ਭੁਆ ਕੇ ਬਾਹਰ ਵੀ ਸੁੱਟ ਸਕਦੇ ਹਾਂ। ਸਾਨੂੰ ਤਾਂ ਨਜ਼ਰ ਨਹੀਂ ਆ ਰਿਹਾ ਕਿ ਇਹ ਸਾਲ ਖੰਡ ਕੱਢਣਗੇ। ਇਹਨਾਂ ਦਾ ਭੋਗ ਜਲਦੀ ਪੈ ਜਾਣਾ। ਬਰਸਾਤੀ ਖੁੰਭ ਦੇ ਨਾਮ ਤੋਂ ਯਾਦ ਕੀਤੀ ਜਾਵੇਗੀ ਇਹ ਪਾਰਟੀ। ਇਵੇਂ ਹੀ ਖੱਬੇਪੱਖੀਆਂ ਨੇ ਆਪਣਾ ਅਧਾਰ ਬਹੁਤ ਬੁਰੀ ਤਰ•ਾਂ ਗਵਾਇਆ ਹੈ। ਇਹਨਾਂ ਨੂੰ ਤਾਂ ਪਤਾ ਨਹੀਂ ਕਿਉਂ ਏਨੀ ਮਾਰ ਪਈ ਹੈ ਕਿ ਕਿਹਾ ਹੀ ਨਹੀਂ ਜਾ ਸਕਦਾ। ਕੋਈ ਅਧਾਰ ਨਹੀਂ, ਕੋਈ ਵਿਚਾਰ ਨਹੀਂ। ਪੂਰੇ ਭਾਰਤ ਵਿੱਚ ਹੀ ਇਹ ਮਾਰ ਖਾ ਗਏ, ਇਰਰੈਲੇਵੈਂਟ ਹੋ ਗਏ। ਪੰਜਾਬ ਵਿੱਚ ਵੀ ਇਹਨਾਂ ਦਾ ਕੋਈ ਅਧਾਰ ਨਹੀਂ ਰਿਹਾ। ਹਾਂ ਕੁੱਝ ਕੁ ਗਰਮ ਖਿਆਲੀ ਹਨ ਜਿਹੜੇ ਲੋਕਾਂ ਦੀ ਗੱਲ ਕਰਦੇ ਹਨ। ਪਰੰਤੂ ਉਹਨਾਂ ਗਿਣਤੀ ਏਨੀ ਘੱਟ ਹੈ ਕਿ ਕੁੱਝ ਕਰਨ ਜੋਗੇ ਨਹੀਂ।

ਹੁਣ ਜੇਕਰ ਭਾਜਪਾ-ਅਕਾਲੀ ਗੱਠਜੋੜ ਟੁੱਟਦਾ ਹੈ ਤਾਂ ਕੀ ਭਾਜਪਾ ਦੇ ਪੱਲੇ ਕੁੱਝ ਹੈ ਜੋ ਉਹ ਪਰਫਾਰਮ ਕਰ ਸਕੇ? ਇਹਦੇ ਲਈ ਕਿਹਾ ਜਾ ਸਕਦਾ ਹੈ ਕਿ ਪਿਛਲੇ ਕੁੱਝ ਵਰਿ•ੱਾਂ ਤੋਂ ਆਰ ਐੱਸ ਐੱਸ ਨੇ ਪੰਜਾਬ ਵਿੱਚ ਪਿੰਡ ਪੱਧਰ ਉੱਤੇ ਏਨਾ ਕੰਮ ਕੀਤਾ ਹੈ ਕਿ ਕੁੱਝ ਵੀ ਹੋ ਸਕਦਾ ਹੈ। ਉਹ ਇਹਨਾਂ ਨੂੰ ਠਿੱਬੀ ਲਾ ਵੀ ਸਦੇ ਹਨ। ਜਾਂ ਜੇਕਰ ਬਸਪਾ ਨਾਲ ਕਿਸੇ ਤਰਾਂ ਦਾ ਸਮਝੌਤਾ ਹੋ ਗਿਆ ਤਾਂ ਦਲਿਤ ਵੋਟ ਬੈਂਕ ਖਿੱਚ ਸਕਦੇ ਹਨ। ਬਹੁਤ ਕੁੱਝ ਹੋਣ ਦੀਆਂ ਸੰਭਾਵਨਾਵਾਂ ਹਨ। ਦੇਖਦੇ ਹਾਂ ਵਕਤ ਕੀ ਖੇਡ ਖੇਡਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜਾਬ ਦੀ ਸਿਆਸੀ ਊਠਕ ਬੈਠਕ