ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਆਨ-ਲਾਈਨ ਸ਼ਿਕਾਇਤ-ਪੋਰਟਲ ਸ਼ੁਰੂ : ਮਲੂਕਾ


ਚੰਡੀਗੜ੍ਹ, 19 ਸਤੰਬਰ (ਏਜੰਸੀ) : ਪੰਜਾਬ ਸਰਕਾਰ ਵਲੋਂ ਜਨਤਾ ਲਈ ਇੱਕ ਸ਼ਿਕਾਇਤ ਪੋਰਟਲ ਸ਼ੁਰੂ ਕੀਤਾ ਗਿਆ ਹੈ ਇਸ ਵੈਬ-ਸਾਈਟ ਤੇ 24 ਘੰਟੇ ਆਨ-ਲਾਈਨ ਲੋਕਾਂ ਦੀਆਂ ਸ਼ਿਕਾਇਤਾਂ ਰਜਿਸਟਰ ਹੁੰਦੀਆਂ ਹਨ ਅਤੇ ਇਸ ਪੋਰਟਲ ਤੇ ਹੁਣ ਤੱਕ ਲੱਗਭੱਗ 100 ਤੋਂ ਵੱਧ ਆਨ-ਲਾਈਨ ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ‘ਪਬਲਕਿ ਗਰੀਵੈਂਸਿਜ਼ ਪੋਰਟਲ’ ‘ਤੇ ਰਜਿਸਟਰ ਕੀਤੀ ਸ਼ਿਕਾਇਤ ਐਸ.ਐਮ. ਐਸ ਰਾਹੀਂ ਸ਼ਿਕਾਇਤ-ਕਰਤਾ ਨੂੰ ਉਸਦੇ ਮੋਬਾਇਲ ਤੇ ਸ਼ਿਕਾਇਤ-ਨੰਬਰ ਭੇਜਿਆ ਜਾਂਦਾ ਹੈ ਜਿਸ ਰਾਹੀਂਂ ਉਹ ਆਪਣੀ ਸ਼ਿਕਾਇਤ ਦੀ ਸਥਿਤੀ ਆਨ-ਲਾਈਨ ਦੇਖ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਚਲ ਰਹੇ ਸ਼ਿਕਾਇਤ ਨਿਵਾਰਣ ਸਿਸਟਮ ਵਿਚ ਪਾਰਦਰਸ਼ਤਾ ਲਿਆਉਣ ਅਤੇ ਇਨ੍ਹਾਂ ਸ਼ਿਕਾਇਤਾਂ ਦਾ ਛੇਤੀ ਤੋਂ ਨਿਪਟਾਰਾ ਕਰਨ ਲਈ ਇਹ ਸਿਸਟਮ ਸ਼ੁਰੂ ਕੀਤਾ ਗਿਆ ਹੈ।

ਸ਼ਿਕਾਇਤ ਦਰਜ ਕਰਵਾਉਣ ਲਈ ਸ਼ਿਕਾਇਤਕਰਤਾ ਕਿਸੇ ਵੀ ਥਾ ਤੇ ਬੈਠ ਕੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਉਸ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਉਸਦਾ ਬਹੁਮੁੱਲਾ ਸਮਾਂ ਅਤੇ ਪੈਸਾ ਦੋਨਾਂ ਦੀ ਹੀ ਬੱਚਤ ਹੋਵੇਗੀ ਅਤੇ ਘਰ ਬੈਠਿਆਂ ਹੀ ਉਸਦੀ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਪੋਰਟਲ ਤੇ ਪ੍ਰਾਪਤ ਸ਼ਿਕਾਇਤਾਂ ਨੂੰ ਅਸਰਦਾਰ ਅਤੇ ਵਧੀਆ ਤਰੀਕੇ ਨਾਲ ਨਿਰਧਾਰਤ ਸਮੇਂ ਵਿਚ ਨਿਪਟਾਇਆ ਜਾਂਦਾ ਹੈ। ਸ੍ਰ. ਮਲੂਕਾ ਨੇ ਆਮ ਜਨਤਾ ਨੂੰ ਇਸ ਨਵੀਂ ਤਕਨੀਕ ਨੂੰ ਅਪਣਾਉਣ ਤੇ ਜ਼ੋਰ ਦਿੱਤਾ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸਮੁੱਚੇ ਰਾਜ ਵਿਚ ਪਿੰਡਾ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਆਨ-ਲਾਈਨ ਸ਼ਿਕਾਇਤ-ਪੋਰਟਲ ਸ਼ੁਰੂ : ਮਲੂਕਾ