8ਵਾਂ ਕੈਲਗਰੀ ਕਬੱਡੀ ਕੱਪ ਸ਼ਹੀਦ ਭਗਤ ਸਿੰਘ ਦਸਮੇਸ਼ ਕਬੱਡੀ ਕਲੱਬ ਦੀ ਝੋਲੀ


ਕੈਲਗਰੀ, (ਪਪ)-ਅੰਬੀ ਐਂਡ ਹਰਜੀਤ, ਕੈਲਗਰੀ ਫਰੈਂਡਸ, ਕੈਲਗਰੀ ਯੂਥ ਅਤੇ ਹਰਜੀਤ ਕਬੱਡੀ ਕਲੱਬ ਵੱਲੋਂ ਕਰਵਾਇਆ 8ਵਾਂ ਕੈਲਗਰੀ ਕਬੱਡੀ ਕੱਪ ਸ਼ਹੀਦ ਭਗਤ ਸਿੰਘ ਦਸਮੇਸ਼ ਕਬੱਡੀ ਕਲੱਬ ਨੇ ਜਿੱਤ ਲਿਆ। ਉਸਦਾ ਮੁਕਾਬਲਾ ਆਜ਼ਾਦ ਕਬੱਡੀ ਕਲੱਬ ਐਬਟਸਫੋਰਡ ਸਪੋਰਟਸ ਕਬੱਡੀ ਕਲੱਬ ਨਾਲ ਸੀ। ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਖੇਡ ਦਾ ਵਧੀਆ ਪ੍ਰਦਰਸ਼ਨ ਦਿਖਾਉਂਦੇ ਹੋਏ ਹਾਜ਼ਾਰਾਂ ਦੀ ਤਦਾਦ ਵਿਚ ਪਹੁੰਚੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਦਾ ਮਨ ਜਿੱਤ ਲਿਆ। ਪਹਿਲਾ ਸਥਾਨ ਸ਼ਹੀਦ ਭਗਤ ਸਿੰਘ ਦਸਮੇਸ਼ ਕਬੱਡੀ ਕਲੱਬ ਦੀ ਟੀਮ ਨੇ ਹਾਸਿਲ ਕੀਤਾ।

ਇਸ ਸਮੇਂ ਬੈਸਟ ਧਾਵੀ ਜੀਸਿਸ ਜਾਵੇਦ ਅਤੇ ਵੈਸਟ ਜਾਫੀ ਮਿੱਠੂ ਅਤੇ ਐਰੋ ਜਾਵੇਦ ਨੂੰ ਐਲਾਨਿਆ ਗਿਆ। ਇਹ ਮੈਚ ਅਲਬਰਟਾ ਕਬੱਡੀ ਪੀ.ਐਸ.ਸੀ. ਐਸੋਸੀਏਸ਼ਨ ਦੀ ਅਗਵਾਈ ਹੇਠ ਬੜੇ ਹੀ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ 6 ਟੀਮਾਂ ਨੇ ਭਾਗ ਲਿਆ। ਮੈਚਾਂ ਦੀ ਸ਼ੁਰੂਆਤ ਸੰਸਦ ਮੈਂਬਰ ਦਵਿੰਦਰ ਸ਼ੋਰੀ ਅਤੇ ਸ: ਦਰਸ਼ਨ ਸਿੰਘ ਕੰਗ ਵਿਧਾਇਕ ਹੁਰਾਂ ਰੀਬਨ ਕੱਟਦਿਆਂ ਕੀਤੀ। ਇਸ ਸਮੇਂ ਫੈਡਰੇਸ਼ਨ ਦੇ ਪ੍ਰਧਾਨ ਮੇਜਰ ਸਿੰਘ ਬਰਾੜ ਭਲੂਰ ਅਤੇ ਕਰਮਪਾਲ ਸਿੱਧੂ ਸਮੇਤ ਹੋਰ ਕਮੇਟੀ ਮੈਂਬਰ ਹਾਜ਼ਰ ਸਨ। ਕਬੱਡੀ ਕੱਪ ਵਿਚ ਕਰਵਾਏ ਸਾਰੇ ਮੈਚ ਬਹੁਤ ਹੀ ਦਿਲਚਸਪ ਸਨ।

ਕਬੱਡੀ ਕੱਪ ਦੀ ਕੁਮੈਂਟਰੀ ਪ੍ਰੋ: ਮੱਖਣ ਸਿੰਘ ਹਕੀਮਪੁਰ ਅਤੇ ਇਕਬਾਲ ਗਾਲਿਬ ਨੇ ਕੀਤੀ। ਅਖੀਰ ਵਿਚ ਫੈਡਰੇਸ਼ਨ ਦੇ ਪ੍ਰਧਾਨ ਸ: ਮੇਜਰ ਸਿੰਘ ਬਰਾੜ ਭਲੂਰ ਨੇ ਸ਼ਹਿਰ ਵਾਸੀਆਂ, ਬਿਜ਼ਨਸਮੈਨਾਂ, ਸਹਿਯੋਗੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ। ਇਸ ਸਮੇਂ ਉੱਘੇ ਕਾਰੋਬਾਰੀ ਪਾਲੀ ਵਿਰਕ, ਇੰਦਰਜੀਤ ਸੰਘਾ, ਬੱਬੀ ਬਰਾੜ, ਗੁਰਲਾਲ ਮਾਣੂੰਕੇ, ਗੁਰਮੀਤ ਸਿੰਘ ਗਿੱਲ ਮੰਡਵਾਲ, ਰਣਧੀਰ ਸਿੰਘ ਬਾਸੀ, ਗੁਰਪ੍ਰੀਤ ਸੰਧੂ, ਰਿੰਕੀ ਕਲੇਰ, ਦਰਸ਼ਨ ਸਿੱਧੂ, ਦਲਜੀਤ ਵੀਹਲਾ, ਹਰਮੀਤ ਸਿੰਘ ਖੁੱਡੀਆ, ਅਮਰਜੀਤ ਸਮਰਾ, ਗੈਰੀ ਗਿੱਲ, ਸੁੱਖ ਗਿੱਲ ਅਤੇ ਭੋਲਾ ਬਹਿਵਲ ਵੀ ਹਾਜ਼ਰ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

8ਵਾਂ ਕੈਲਗਰੀ ਕਬੱਡੀ ਕੱਪ ਸ਼ਹੀਦ ਭਗਤ ਸਿੰਘ ਦਸਮੇਸ਼ ਕਬੱਡੀ ਕਲੱਬ ਦੀ ਝੋਲੀ