5ਵੇਂ ਤਰਕਸ਼ੀਲ ਸੱਭਿਆਚਾਰਕ ਨਾਟਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ


ਕੈਲਗਰੀ, (ਪਪ) ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਪਿਛਲੇ ਸਾਲਾਂ ਤੋਂ ਕਰਵਾਏ ਜਾ ਰਹੇ ਤਰਕਸ਼ੀਲ ਸੱਭਿਆਚਾਰਕ ਨਾਟਕ ਦੀਆਂ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਈਆਂ ਹਨ। ਲੋਕ ਕਲਾ ਮੰਚ (ਰਜਿ.) ਮੰਡੀ ਮੁੱਲਾਂ ਪੁਰ ਦੇ ਨਿਰਦੇਸ਼ਕ ਹਰਕੇਸ਼ ਚੌਧਰੀ ਕੈਲਗਰੀ ਪਹੁੰਚ ਚੁੱਕੇ ਹਨ। ਉਹਨਾਂ ਨੇ ਕਾਮਾਗਾਟਾ ਮਾਰੂ ਦੇ ਮੁਸਾਫਿਰਾਂ ਦੀ ਜੱਦੋ ਜਹਿਦ ਭਰੇ ਸਫਰ ਦੀ ਦਾਸਤਾਨ ਦੀ ਪੇਸ਼ਕਾਰੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨਾਟਕ ਦਾ ਨਾਮ-ਸੁੱਤੇ ਪਾਣੀਆਂ ਵਿੱਚ ਆ ਗਿਆ ਉਬਾਲ ਹੈ। ਇਹ ਨਾਟਕ ਦਰਸਾਉਦਾ ਹੈ ਕਿ ਕਿਸ ਤਰਾਂ ਸਧਾਰਣ ਮੁਸਾਫਿਰਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਠਾਠਾਂ ਮਾਰਨ ਲੱਗ ਜਾਂਦਾ ਹੈ।

ਇਸ ਸਮਾਗਮ ਵਿੱਚ ਕੀਤੀਆਂ ਜਾਣ ਵਾਲੀਆਂ ਕੋਰੀਓਗ੍ਰਾਫੀਆਂ ਦੀ ਤਿਆਰੀ ਵੀ ਸ਼ੁਰੂ ਹੋ ਚੁੱਕੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਮਾਨ ਨੇ ਸਾਰੇ ਕਲਾਕਾਰਾਂ ਨੂੰ ਸ਼ੁੱਭ ਇਛੱਵਾਂ ਦਿੱਤੀਆਂ। ਇਸ ਮੌਕੇ ਸਕੱਤਰ ਭਜਨ ਸਿੰਘ ਹੁਰਾਂ ਨੇ ਆਖਿਆ ਕਿ ਸਾਡੀ ਜਥੇਬੰਦੀ ਦਾ ਇਹ ਟੀਚਾ ਹੈ ਕਿ ਅਸੀਂ ਲੋਕਾਂ ਨੂੰ ਵਹਿਮਾਂ ਬਰਮਾਂ ਤੋਂ ਮੁਕਤ ਕਰਵਾਈਏ ਅਤੇ ਦੇਸ਼ ਭਗਤਾਂ ਦੇ ਜੀਵਨ ਤੇ ਮਿਸ਼ਨ ਨਾਲ ਉਹਨਾਂ ਨੂੰ ਜੋੜੀਏ। ਉਹਨਾਂ ਕਿਹਾ ਕਿ ਇਹ ਸਮਾਗਮ 30 ਅਗਸਤ ਨੂੰ ਹੋ ਰਿਹਾ ਹੈ ਤੇ ਸਾਰਿਆਂ ਨੂੰ ਇਸ ਵਿੱਚ ਹੁੰਮਹੁਮਾ ਕੇ ਹਿੱਸਾ ਲੈਣਾ ਚਾਹੀਦਾ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਇਹ ਸਮਾਗਮ ਔਰਫੀਅਸ ਥੀਏਟਰ ਸੇਟ ਕਾਲੇਜ ਵਿੱਖੇ 1.30 ਵਜੇ ਦੁਪਹਿਰ ਤੋਂ ਸ਼ਾਮ 4.30 ਵਜੇ ਤੱਕ ਹੋਵੇਗਾ।

ਇਸ ਨਾਟਕ ਵਿੱਚ ਭਾਗ ਲੈ ਰਹੇ ਕੈਲਗਰੀ ਦੇ ਕਲਾਕਾਰਾਂ ਕਮਲਪ੍ਰੀਤ ਕੌਰ, ਨਵਕਿਰਨ ਕੌਰ ਢੁੱਡੀਕੇ, ਜਸਵਿੰਦਰ ਕੌਰ ਜੱਸ, ਰਵੀ ਜਨਾਗਲ, ਕਮਲ ਸਿੱਧੂ, ਵੀਜ਼ਾ ਰਾਮ, ਜਸ਼ਨਪ੍ਰੀਤ ਗਿੱਲ, ਗੁਰਿੰਦਰ ਬਰਾੜ, ਮਾਸਟਰ ਧਰਮ ਸਿੰਘ ਚੜਿਕ, ਸੁਰਿੰਦਰ ਢਿੱਲੋਂ, ਪੈਰੀ ਮਾਹਲ, ਜਰਨੈਲ ਤੱਗੜ, ਅਜਮੇਰ ਰੰਧਾਵਾ, ਗੁਰਪਿਆਰ ਗਿੱਲ ਅਤੇ ਹਰਕੇਸ਼ ਚੌਧਰੀ ਨੇ ਕਮਰਕੱਸੇ ਕੱਸ ਲਏ ਹਨ। ਇਸ ਸਮਾਗਮ ਬਾਰੇ ਵਧੇਰੇ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਹੁਰਾਂ ਨਾਲ 403-455-4220 ਉੱਤੇ ਅਤੇ ਪ੍ਰੋ. ਗੋਪਾਲ ਸਿੰਘ ਨਾਲ 403-970-3588 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

5ਵੇਂ ਤਰਕਸ਼ੀਲ ਸੱਭਿਆਚਾਰਕ ਨਾਟਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ