ਰੌਣਕਾਂ ਪੰਜਾਬ ਦੀਆਂ ਵਿਚ ਲੱਗੀਆਂ ਖੂਬ ਰੌਣਕਾਂ


ਐਡਮਿੰਟਨ , (ਰਘਵੀਰ ਬਲਾਸਪੁਰੀ) : ਅਲਬਰਟਾ ਦੇ ਸਹਿਰ ਐਡਮਿੰਟਨ ਵਿਚ ਲੰਘੇ ਐਤਵਾਰ ਨੂੰ ਪੰਜਾਬੀ ਹੈਰੀਟੇਜ ਫਾਊਡੇਸ਼ਨ ਵੱਲੋ ਬੱਚਿਆਂ ਨੂੰ ਤਿਆਰ ਕਰਵਾਇਆ ਗਿਆ ਪ੍ਰੋਗਰਾਮ ਰੌਣਕਾਂ ਪੰਜਾਬ ਦੀਆਂ ਵਿਚ ਲੱਗੀਆਂ ਖੂਬ ਰੌਣਕਾਂ। ਇਸ ਪ੍ਰੋਗਰਾਮ ਦੀ ਤਿਆਰੀ ਦੇ ਲਈ ਪੰਜਾਬ ਤੋ ਉਸਤਾਦ ਬਿੱਟੂ ਢੋਲੀ ਵਿਸੇਸ ਤੌਰ ਤੇ ਪਹੁੰਚੇ ਹੋਏ ਸਨ। ਬੱਚਿਆਂ ਨੇ ਤਿਆਰ ਕੀਤੇ ਪ੍ਰੋਗਰਾਮ ਵਿਚ ਪੰਜਾਬੀ ਸਭਿਆਚਾਰ ਦੀਆ ਵੱਖ ਵੱਖ ਵੰਨਗੀਆਂ ਜਿਵੇ ਕਿ ਢੋਲਾ, ਮਾਹੀਆਂ, ਜਿੰਦੂਆਂ, ਗਿੱਧਾ, ਭੰਗੜਾ, ਗਰੁੱਪ ਗੀਤ, ਸੋਲੋ ਗੀਤ ਪੇਸ ਕੀਤੇ ਗਏ। ਇਹ ਪੇਸਕਾਰੀ ਨੌਰਥ ਯੂਨੀਅਰ ਲੜਕਿਆਂ ਦਾ, ਕੁੜੀਆਂ ਦੀ ਟੌਹਰ ਭੰਗੜਾ ਗਰੁਪ, ਸ਼ੁਕੀਨ ਜੱਟੀਆਂ ਭੰਗੜਾ ਗਰੁੱਪ, ਧੀਆਂ ਪੰਜਾਬ ਦੀਆਂ ਗਿੱਧਾ ਗਰੁੱਪ, ਸੱਗੀ ਫੁੱਲ ਗਰੁੱਪ, ਕਿੱਕਲੀ ਗਿੱਧਾ ਗਰੁੱਪ, ਪੁੱਤ ਪੰਜ ਦਰਿਆਵਾਂ ਦੇ ਭੰਗੜਾ ਗਰੁੱਪ,ਨਿੱਕੀਆਂ ਪਰੀਆਂ ਦਾ ਗਿੱਧਾ ਗਰੁੱਪ, ਜੁਗਨੀ ਗਰੁੱਪ, ਵਿਰਸੇ ਦੇ ਵਾਰਸ, ਤ੍ਰਿਜੰਣ ਗਰੁੱਪ ਤੋ ਇਲਾਵਾ ਸਨੀਅਰ ਲੜਕਿਆਂ ਨੇ ਮਲਵਈ ਗਿੱਧਾ ਪੇਸ ਕੀਤਾ ਇਸ ਵਿਚ ਉਪੇਰਾ ਮਿਰਜ਼ਾ ਸਾਹਿਬਾ ਕੋਚ ਮਨਜੀਤ ਸਿੰਘ ਤੇ ਪੂਨਮ ਔਲਖ ਵੱਲੇ ਪੇਸ ਕੀਤਾ ਗਿਆ ਇਸ ਪ੍ਰੋਗਰਾਮ ਦੀ ਸਟੇਜ ਸਕੱਤਰ ਦੀ ਭੂਮਿਕਾ ਜਸਵੀਰ ਸਿੰਘ ਗਿੱਲ ਦੇ ਨਾਲ ਟੀ.ਵੀ. ਹੋਸਟ ਨਵਦੀਪ ਕੌਰ ਨੇ ਬਾਖੂਬੀ ਨਾਲ ਨਿਭਾਈ। ਸਾਰੇ ਸਮਾਗਮ ਦੀ ਸਫਲਤਾ ਦਾ ਸਿਹਰਾ ਮੁੱਖ ਪ੍ਰਬੰਧਕ ਤੇ ਜੀ ਡਰਾਈਵਿੰਗ ਸਕੂਲ ਦੇ ਗੁਰਚਰਨ ਗਰਚਾ, ਕੋਚ ਮਨਜੀਤ ਸਿੰਘ, ਬੱਚਿਆ ਦੇ ਮਾਪੇ ਤੇ ਪ੍ਰਬੰਧਕੀ ਟੀਮ ਦੇ ਨਾਲ ਨਾਲ ਛੋਟੇ ਛੋਟੇ ਬੱਚਿਆ ਨੂੰ ਜਾਦਾ ਹੈ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਰੌਣਕਾਂ ਪੰਜਾਬ ਦੀਆਂ ਵਿਚ ਲੱਗੀਆਂ ਖੂਬ ਰੌਣਕਾਂ