ਨਕਸਲੀਆਂ ਨੇ ਰੇਲ ਪਟੜੀ ਨੂੰ ਉਡਾਇਆ


ਗਯਾ, 23 ਜੁਲਾਈ (ਏਜੰਸੀ) : ਬਿਹਾਰ ‘ਚ ਨਕਸਲੀਆਂ ਨੇ ਮੰਗਲਵਾਰ ਦੀ ਦੇਰ ਰਾਤ ਨੂੰ ਪੂਰਬ-ਮੱਧ ਰੇਲਵੇ ਦੇ ਗਯਾ-ਮੁਗਲਸਰਾਏ ਰੇਲ ਖੰਡ ‘ਤੇ ਇਸਮਾਇਲਪੁਰ-ਰਫੀਗੰਜ ਸਟੇਸ਼ਨ ਦੇ ਵਿਚਕਾਰ ਧਮਾਕਾ ਕਰਕੇ ਰੇਲ ਪਟੜੀ ਨੂੰ ਉਡਾ ਦਿੱਤਾ। ਧਮਾਕੇ ਦੇ ਕਾਰਨ ਰਾਜਧਾਨੀ ਐਕਸਪ੍ਰੈਸ ਦੇ ਅੱਗੇ ਚਲ ਰਹੀ ਐਡਵਾਂਸ ਪਾਇਲਟ ਇੰਜਨ ਪਟੜੀ ਤੋਂ ਉਤਰ ਗਈ ਪਰ ਐਡਵਾਂਸ ਪਾਇਲਟ ਇੰਜਨ ਚਾਲਕ ਸੁਰੱਖਿਅਤ ਹਨ। ਪਾਇਲਟ ਇੰਜਨ ਦੇ ਠੀਕ ਪਿਛੇ ਚਲ ਰਹੀ ਯਾਤਰੀ ਗੱਡੀ ਰਾਜਧਾਨੀ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬੱਚ ਗਈ ਅਤੇ ਕੋਈ ਨੁਕਸਾਨ ਨਹੀਂ ਹੋਇਆ। ਇਸ ਘਟਨਾ ਤੋਂ ਬਾਅਦ ਰੇਲ ਮੰਤਰੀ ਸਦਾਨੰਦ ਗੌੜਾ ਨੇ ਕਿਹਾ ਕਿ ਅਫਸਰਾਂ ਦੇ ਚੌਕਸ ਹੋਣ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨਕਸਲੀਆਂ ਨੇ ਰੇਲ ਪਟੜੀ ਨੂੰ ਉਡਾਇਆ