ਲਿਬਰਲਾਂ ਤੇ ਵਾਈਲਡਰੋਜ਼ ਨੇ ਅਲਬਰਟਾ ਸਰਕਾਰ ਨੂੰ ਕਰਜ਼ੇ ਬਾਰੇ ਘੇਰਿਆ


ਕੈਲਗਰੀ, (ਪਪ) : ਸੂਬੇ ਸਿਰ ਦਿਨੋਂ ਦਿਨ ਵੱਧ ਰਹੇ ਕਰਜ਼ੇ ਦੇ ਬੋਝ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਰਕਾਰ ਦੀ ਨੈਤਿਕ ਗਿਰਾਵਟ ਨਾਲ ਜੋੜਿਆ ਹੈ। ਕੈਨੇਡਾ ਦੇ ਸਾਬਕਾ ਪ੍ਰਮੀਅਰ ਰਾਲਫ ਕਲੀਨ ਦੇ ਇੱਕ ਦਹਾਕਾ ਪਹਿਲਾਂ ਅਲਬਰਟਾ ਨੂੰ ਕਰਜ਼ਾ ਮੁਕਤ ਕਰਨ ਦੇ ਐਲਾਨ ਤੋਂ ਬਾਦ ਹੁਣ ਵਾਈਲਡਰੋਜ਼ ਅਤੇ ਲਿਬਰਲਾਂ ਨੇ ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਰਾਹੀਂ ਦੱਸਿਆ ਹੈ ਕਿ ਹੁਣ ਸਰਕਾਰ ਸਿਰ 10 ਬਿਲੀਅਨ ਡਾਲਰ ਕਰਜ਼ ਖੜਾ ਹੈ। ਸੀ ਟੀ ਐਫ ਦੇ ਡਾਇਰੈਕਟਰ ਡੀਰੀਕ ਫਿਲਡੇਬਰਾਂਡਿਟ ਨੇ ਦੱਸਿਆ ਕਿ ਸਰਕਾਰ ਨੂੰ ਇਹ ਬਿਲਕੁੱਲ ਹੱਕ ਨਹੀਂ ਹੈ ਕਿ ਉਹ ਆਉਣ ਵਾਲੀਆਂ ਪੀੜੀਆਂ ਸਿਰ ਕਰਜ਼ਾ ਛੱਡ ਕੇ ਜਾਵੇ। ਜੇਕਰ ਅਸੀਂ ਅੱਜ ਲਈ ਕੁੱਝ ਨਹੀਂ ਕਰ ਰਹੇ ਤਾਂ ਇਹ ਅਨੈਤਿਕ ਹੈ। ਇਸ ਤਰ੍ਹਾਂ ਨਾਲ ਅਸੀਂ ਬੁਰੀ ਤਰ੍ਹਾਂ ਮਾਰ ਖਾ ਜਾਵਾਂ ਗੇ। ਉਹ ਵਾਈਲਡਰੋਜ਼ ਅਤੇ ਲਿਬਰਲ ਵਿਧਾਇਕਾਂ ਐੰਡਰਸਨ ਤੇ ਕੇਂਟ ਹੇਹਰ ਵੱਲੋਂ ਬੋਲ ਰਹੇ ਸਨ।

ਐਂਡਰਸਨ ਦਾ ਕਹਿਣਾ ਹੈ ਕਿ ਜਿਸ ਤੋਰੇ ਸਾਡੀ ਸੂਬਾ ਸਰਕਾਰ ਕਰਜ਼ੇ ਵੱਲ ਵੱਧ ਰਹੀ ਹੈ, ਵਰ੍ਹੇ 2016 ਤੱਕ ਇਹ ਕਰਜ਼ਾ 21 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ। ਇਸਦੇ ਨਾਲ ਹੀ ਇਸਦਾ ਸਲਾਨਾ ਵਿਆਜ 1.4 ਬਿਲੀਅਨ ਡਾਲਰ ਹੋ ਜਾਵੇਗਾ। ਉਹਨਾਂ ਕਿਹਾ ਕਿ ਸਾਡਾ ਸੂਬਾ ਕੋਈ ਗਰੀਬ ਸੂਬਾ ਨਹੀਂ ਹੈ, ਅਸੀਂ ਤਰੱਕੀ ਦੇ ਰਿਕਾਰਡ ਤੋੜੇ ਹਨ। ਉਹਨਾਂ ਕਿਹਾ ਕਿ ਇਹ ਕੋਈ ਵੀ ਤਰੀਕਾ ਹੀ ਨਹੀਂ ਹੈ ਕਿ ਅਸੀਂ ਇਹ ਮੰਨੀਏ ਕਿ ਸਾਨੂੰ ਕਿਸੇ ਵੀ ਤਰ੍ਹਾਂ ਕਰਜ਼ਾ ਮਨਜ਼ੂਰ ਹੈ। ਉਹਨਾਂ ਕਿਹਾ ਕਿ ਸਾਡੇ ਲਈ ਇਹ ਵਿੱਤੀ ਮੁੱਦੇ ਨਾਲੋਂ ਨੈਤਿਕਤਾ ਦਾ ਮੁੱਦਾ ਵਧੇਰੇ ਹੈ।
ਹੇਹਰ ਨੇ ਕਿਹਾ ਕਿ ਕਰਜ਼ਾ ਮੁਕਤੀ ਲਈ ਮੇਰੇ ਕੋਲ ਜੋ ਆਈਡੀਆ ਹੈ ਮੇਰੇ ਬਾਕੀ ਦੋਸਤਾਂ ਨਾਲੋਂ ਭਿੰਨ ਹੈ, ਪਰੰਤੂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਅਲਬਰਟਾ ਦੇ ਵਿੱਤੀ ਹਾਲਾਤ ਦੇ ਬੁਰੇ ਹੋਣ ਨਾਲ ਨਜਿੱਠਣ ਲਈ ਵੀ ਅਸੀਂ ਅੱਜ ਤਿਆਰ ਹਾਂ। ਸਾਨੂੰ ਆਪਣੀ ਤੇਲ ਦੀ ਨਿਆਮਤ ਵਿੱਚੋਂ ਭਵਿੱਖੀ ਪੀੜ•ੀ ਲਈ ਬਹੁਤ ਕੁੱਝ ਬਚਾਅ ਕੇ ਰੱਖਣਾ ਚਾਹੀਦਾ ਹੈ। ਸਾਡੀ ਅੱਜ ਨੈਤਿਕ ਜ਼ਿੰਮੇਵਾਰੀ ਤਾਂ ਇਹੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਕੀ ਬਚਾਅ ਕੇ ਰੱਖ ਸਕਦੇ ਹਾਂ।

ਅਲਬਰਟਾ ਦੇ ਵਿੱਤ ਮੰਤਰੀ ਡਾਉਗ ਹਾਰਨਰ ਭਾਵੇਂ ਕਿ ਇਸ ਉੱਤੇ ਟਿੱਪਣੀ ਲਈ ਨਹੀਂ ਮਿਲੇ, ਪਰੰਤੂ ਉਹਨਾਂ ਦੇ ਮੰਤਰਾਲੇ ਦਾ ਕਹਿਣਾ ਹੈ ਕਿ ਜਦੋਂ ਅਸੀਂ ਕੋਈ ਕਰਜ਼ਾ ਲੈਂਦੇ ਤਾਂ ਆਪਣੀ ਟਰਿੱਪਲ ਏ ਕਰੈਡਿਟ ਰੇਟਿੰਗ ਦੇ ਹਿਸਾਬ ਨਾਲ ਹੀ ਲੈਂਦੇ ਹਾਂ, ਜਿਸ ਤਹਿਤ 50 ਸਾਲਾਂ ਤੱਕ ਬਹੁਤ ਹੀ ਘੱਟ ਵਿਆਜ ਦਰ ਲਾਈ ਜਾਂਦੀ ਹੈ। ਇਸਨੂੰ ਪੂਰਾ ਮੇਲ ਕੇ ਦੇਖਿਆ ਜਾਂਦਾ ਹੈ ਕਿ ਸਾਡੀ ਜਨਸੰਖਿੱਾ ਕਿਸ ਮਿਕਦਾਰ ਵਿੱਚ ਵਧ ਰਹੀ ਹੈ ਤੇ ਬਾਕੀ ਢਾਚਾਂਗਤ ਸਹੂਲਤਾਂ ਨੂੰ ਕਿਵੇਂ ਕਾਇਮ ਰੱਖਿਆ ਜਾਣਾ ਹੈ। ਮੇਤਰਾਲੇ ਨੇ ਇੱਕ ਸਟੇਟਮੈਂਟ ਰਾਹੀਂ ਕਿਹਾ ਕਿ ਅਸੀਂ ਸੇਵਾਵਾਂ ਤੇ ਪ੍ਰੋਗਰਾਮਾਂ ਲਈ ਕਰਜ਼ਾ ਨਹੀਂ ਚੁੱਕਦੇ। ਜੇਕਰ ਕਰਜ਼ਾ ਚੁੱਕਦੇ ਹਾਂ ਤਾਂ ਉਸਦੀ ਵਾਪਸੀ ਦਾ ਪਹਿਲਾਂ ਸੋਚਦੇ ਹਾਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਲਿਬਰਲਾਂ ਤੇ ਵਾਈਲਡਰੋਜ਼ ਨੇ ਅਲਬਰਟਾ ਸਰਕਾਰ ਨੂੰ ਕਰਜ਼ੇ ਬਾਰੇ ਘੇਰਿਆ