ਸਰਕਾਰ ਤੇ ਜਨਤਾ ਨੂੰ ਇਕ-ਦੂਜੇ ਦੇ ਨੇੜੇ ਲਿਆਵਾਂਗੇ : ਮੋਦੀ


ਨਵੀਂ ਦਿੱਲੀ, 27 ਜੁਲਾਈ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਦੀ ਸੱਤਾ ‘ਚ ਆਪਣੇ 60 ਦਿਨਾਂ ਦੇ ਤਜ਼ੁਰਬੇ ਦੇ ਬਾਰੇ ‘ਚ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਮਹਿਸੂਸ ਹੋ ਗਿਆ ਹੈ ਕਿ ਸਰਕਾਰ ਕੰਮਕਾਜ ਅਤੇ ਜਨਤਾ ਦੇ ਵਿਚ ਦਾ ਵੱਡਾ ਫਰਕ ਪੈਂਦਾ ਹੈ। ਪ੍ਰਧਾਨ ਮੰਤਰੀ ਨੇ ਜਨਤਾ ਅਤੇ ਸਰਕਾਰੀ ਕੰਮਕਾਜ ਦੀ ਪ੍ਰਕਿਰਿਆ ਦੇ ਵਿਚ ਦੀ ਖਾਈ ਨੂੰ ਘੱਟ ਕਰਨ ਲਈ ਸ਼ਨੀਵਾਰ ਨੂੰ ਇੱਥੇ ਮੇਰੀ ਸਰਕਾਰ ਨਾਂ ਤੋਂ ਇਕ ਵੈਬਸਾਈਟ ਦੀ ਸ਼ੁਰੂਆਤ ਕੀਤੀ। ਕੇਂਦਰ ‘ਚ ਨਵੀਂ ਸਰਕਾਰ ਦੇ ਗਠਨ ਦੇ 60 ਦਿਨ ਪੂਰੇ ਹੋਣ ਦੇ ਮੌਕੇ ‘ਤੇ ਸ਼ੁਰੂ ਕੀਤੀ ਗਈ ਵੈਬਸਾਈਟ ਨੂੰ ਉਨ੍ਹਾਂ ਨੇ ਇਕ ਅਜਿਹਾ ਪਲੇਟਫਾਰਮ ਦੱਸਿਆ ਜਿਸ ਦੇ ਰਾਹੀਂ ਦੇਸ਼ ਦੇ ਵਿਕਾਸ ਦੀ ਬੁਨਿਆਦ ‘ਚ ਜਨਤਾ ਦੀ ਹਿੱਸੇਦਾਰੀ ਪੱਕੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਸ ਨੂੰ ਹਰ ਨਾਗਰਿਕ ਦੀ ਉਰਜਾ ਅਤੇ ਉਸ ਦੀ ਸਮਰਥਾ ਦਾ ਰਾਸ਼ਟਰ ਦੇ ਵਿਕਾਸ ਲਈ ਵਰਤੋਂ ਕਰਨ ਦਾ ਇਕ ਤਕਨੀਕੀ ਰਸਤਾ ਬਣਾਇਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਰਕਾਰ ਤੇ ਜਨਤਾ ਨੂੰ ਇਕ-ਦੂਜੇ ਦੇ ਨੇੜੇ ਲਿਆਵਾਂਗੇ : ਮੋਦੀ