ਮੇਲਾ ਪੰਜਾਬਣਾਂ ਦਾ 2014 ਛੱਡ ਗਿਆ ਅਮਿੱਟ ਛਾਪ

ਐਡਮਿੰਟਨ, (ਰਘਵੀਰ ਬਲਾਸਪੁਰੀ) : ਐਡਮਿੰਟਨ ਸਹਿਰ ਦੇ ਨੌਰਥ ਪਾਸੇ ਅਲਬਰਟਾ ਪੰਜਾਬੀ ਸਪੋਰਟਸ ਕਲੱਬ ਕਲਚਰ ਐਸੋਸੀਏਸ਼ਨ ਵੱਲੋ ਆਪਣਾ ਤੀਜਾ ਸਲਾਨਾ ਬੀਬੀਆਂ ਵਾਸਤੇ ਮੇਲਾ ਪੰਜਾਬਣਾਂ ਦਾ 2014 ਨਾ ਦਾ ਪ੍ਰੋਗਰਾਮ 93 ਸਟਰੀਟ ਤੇ 150 ਐਵਨਿਊ ਤੇ ਸਕੂਲ ਦੀਆਂ ਗਰਾਉਡਾਂ ਵਿਚ ਪੇਸ ਕੀਤਾ ਗਿਆ।ਇਸ ਪ੍ਰੋਗਰਾਮ ਦੀ ਪ੍ਰਬੰਧਕ ਜਗਦੀਸ ਕੌਰ ਬੋਪਾਰਾਏ ਨੇ ਇਸ ਨੂੰ ਬਹੁਤ ਹੀ ਵਧੀਆਂ ਤਰੀਕੇ ਨਾਲ ਪੇਸ ਕੀਤਾ। ਇਸ ਵਿਚ ਬੀਬੀਆਂ ਵੱਲੋ ਗਿੱਧੇ,ਲੋਕ ਬੋਲੀਆਂ ਤੋ ਇਲਾਵਾ ਬਰਾੜ ਗਰੁੱਪ ਵੱਲੋ ਤਿਆਰ ਵਿਆਹ ਦਾ ਦ੍ਰਿਸ ਪੰਜਾਬੀ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ ਕਰਦੀ ਹੋਈ ਯਾਦਗਾਰੀ ਆਈਟਮ ਇਸ ਪ੍ਰੋਗਰਾਮ ਦਾ ਸਿਖਰ ਹੋ ਨਿਬੜਿਆ। ਇਸ ਤੋ ਇਲਾਵਾ ਵੱਖ ਵੱਖ ਨਵੇ ਤੇ ਪੁਰਾਣੇ ਗੀਤਾਂ ਤੇ ਬੀਬੀਆਂ ਵੱਲੋ ਕੋਰੀਉਗ੍ਰਾਫੀਆਂ ਪੇਸ ਕੀਤੀਆ ਗਈਆਂ ਸਨ। ਇਹ ਸਾਰਾ ਹੀ ਪ੍ਰੋਗਰਾਮ ਨਿਰੋਲ ਬੀਬੀਆ ਵੱਲੋ ਤਿਆਰ ਕਰਕੇ ਬੀਬੀਆਂ ਲਈ ਹੀ ਪੇਸ਼ ਕੀਤਾ ਸੀ। ਇਸ ਪ੍ਰੋਗਰਾਮ ਵਿਚ ਬੀਬੀਆਂ ਦੇ ਲਈ ਚਾਹ-ਪਾਣੀ,ਬ੍ਰੈਡ ਪੀਸ,ਕੜੀ ਚੌਲ ਆਦਿ ਦਾ ਵੀ ਪ੍ਰਬੰਧ ਕੀਤਾ ਸੀ। ਡੋਰ ਪ੍ਰਾਈਜ ਵੀ ਕੱਢੇ ਗਏ ਸਨ,ਛੋਟੀਆਂ ਬੱਚੀਆ,ਨੌਜਵਾਨ ਕੁੜੀਆਂ, ਮੁਟਿਆਰਾਂ ਤੇ ਚਾਚੀਆਂ, ਤਾਈਆਂ, ਨਾਨੀਆਂ ਦਾਦੀਆਂ ਵਿਚ ਬਹੁਤ ਹੀ ਉਤਸਾਾ ਦੇਖਿਆ ਗਿਆ। ਬਹੁਤ ਸਾਰੀਆਂ ਬੀਬੀਆਂ ਨੂੰ 144 ਤੇ 66 ਸਟਰੀਟ ਵਾਲੇ ਸਕੂਲ ਵਿਚ ਪ੍ਰੋਗਰਾਮ ਦਾ ਭੁਲੇਖਾ ਹੋਣ ਕਰਕੇ ਭਾਵੇ ਨਹੀ ਪਹੁੰਚ ਸਕੀਆਂ ਪਰ ਫਿਰ ਵੀ ਚਾਰ ਪੰਜ ਸੌ ਦੀ ਹਾਜਰੀ ਨੇ ਪ੍ਰਬੰਧਕਾਂ ਦਾ ਹੌਸਲਾ ਜਰੂਰ ਵਧਾਇਆ। ਅੱਗੇ ਤੋ ਪ੍ਰਬੰਧਕ ਅਜਿਹੀਆਂ ਗੱਲਾਂ ਦਾ ਧਿਆਨ ਜਰੂਰ ਰੱਖਣਗੇ ਕਿ ਦਰਸ਼ਕਾਂ ਨੂੰ ਪ੍ਰੋਗਰਾਮ ਦੇ ਸਥਾਨ ਦੀ ਕੋਈ ਗਲਤੀ ਨਾ ਲੱਗੇ। ਬਾਕੀ ਸਾਰਾ ਹੀ ਵਧੀਆਂ ਤੇ ਯਾਦਗਾਰੀ ਸੀ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)