ਕੈਦੀਆਂ ਨੂੰ ਪੈਰੋਲ ਦੇਣ ਦੇ ਮਾਮਲੇ ‘ਚ ਪੰਜਾਬ ਨੰਬਰ ਇਕ


ਜਲੰਧਰ, 28 ਜੁਲਾਈ (ਏਜੰਸੀ) : ਅਫਰੀਕੀ ਵਿਦਿਆਰਥੀ ‘ਤੇ ਹਮਲੇ ਦਾ ਮੁਲਜ਼ਮ ਮਰਹੂਮ ਐਸਪੀ ਧਰਮ ਸਿੰਘ ਉੱਪਲ ਦਾ ਪੁੱਤਰ ਰੋਮੀ ਉੱਪਲ ਪੈਰੋਲ ‘ਤੇ ਆ ਕੇ ਫ਼ਰਾਰ ਹੋ ਗਿਆ। ਉਸ ਨੇ ਪੈਰੋਲ ‘ਤੇ ਸਿਰਫ ਸ਼ਿਓਰਟੀ ਬਾਂਡ ਦੀ ਸ਼ਰਤ ਹੋਣ ਦਾ ਫ਼ਾਇਦਾ ਉਠਾਇਆ। ਉਸ ਦੀ ਗਰੰਟੀ ਭਰਨ ਵਾਲੇ ਨੇ ਪੈਸਾ ਦੇ ਕੇ ਆਪਣਾ ਪੱਲਾ ਝਾੜ ਲਿਆ। ਹੁਣ ਪੁਲਸ ਉਸ ਦੀ ਭਾਲ ‘ਚ ਇਧਰ-ਉਧਰ ਦੌੜਦੀ ਫਿਰ ਰਹੀ ਹੈ। ਕੈਦੀਆਂ ਨੂੰ ਪੈਰੋਲ ਦੇਣ ਦੇ ਮਾਮਲੇ ‘ਚ ਪੰਜਾਬ ਨੰਬਰ ਇਕ ਹੈ। ਹਰ ਦੋ ਸਾਲਾਂ ‘ਚ ਕੈਦੀ ਨੂੰ 28 ਦਿਨਾਂ ਦੀ ਛੁੱਟੀ ਮਿਲਦੀ ਹੈ। ਕੈਦੀਆਂ ਨੂੰ ਛੁੱਟੀ ਦੇਣ ਦੇ ਮਾਮਲੇ ‘ਚ ਸਮੁੱਚੇ ਦੇਸ਼ ‘ਚ ਸਭ ਤੋਂ ਵੱਧ ਦਰਿਆਦਿਲੀ ਪੰਜਾਬ ਹੀ ਵਿਖਾਉਂਦਾ ਹੈ। ਆਰਟੀਆਈ ‘ਚ ਮੰਗੀ ਗਈ ਜਾਣਕਾਰੀ ‘ਚ ਐਨਸੀਆਰਬੀ ਨੇ ਇਹ ਖੁਲਾਸਾ ਕੀਤਾ ਹੈ। ਇਹ ਹੀ ਨਹੀਂ ਪੈਰੋਲ ‘ਜੰਪ’ ਕਰਨ ਦੇ ਮਾਮਲੇ ‘ਚ ਸਮੁੱਚੇ ਦੇਸ਼ ‘ਚ ਮਹਾਰਾਸ਼ਟਰ ਨੰਬਰ ਇਕ ਹੈ ਜਦੋਂਕਿ ਪੰਜਾਬ ਦੁੂਸਰੇ ਨੰਬਰ ‘ਤੇ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਦੀਆਂ ਨੂੰ ਪੈਰੋਲ ਦੇਣ ਦੇ ਮਾਮਲੇ ‘ਚ ਪੰਜਾਬ ਨੰਬਰ ਇਕ