ਮੋਗੇ ਦੇ ਵਿਧਾਇਕ ਜੋਗਿੰਦਰਪਾਲ ਜੈਨ ਨੂੰ ਕੈਦ

Moga-MLA-family-members-convicted-for-carving-out-illegal

ਨਾਜਾਇਜ਼ ਕਾਲੋਨੀ ਕੱਟਣ ਦੇ ਮਾਮਲੇ ‘ਚ ਪਤਨੀ, ਪੁੱਤਰ ਤੇ ਧੀ ਨੂੰ ਵੀ ਮਿਲੀ ਸਜ਼ਾ

ਮੋਗਾ, 2 ਜੂਨ (ਏਜੰਸੀ) : ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਪੁੱਡਾ ਐਕਟ ਅਧੀਨ ਨਾਜਾਇਜ਼ ਕਾਲੋਨੀ ਕੱਟਣ ਦੇ ਦੋਸ਼ ‘ਚ ਕੇਸ ‘ਤੇ ਸੁਣਵਾਈ ਕਰਦਿਆਂ ਹਲਕਾ ਵਿਧਾਇਕ ਜੋਗਿੰਦਰਪਾਲ ਜੈਨ, ਉਨ੍ਹਾਂ ਦੀ ਪਤਨੀ ਸਵਰਨ ਲਤਾ ਜੈਨ, ਪੁੱਤਰ ਅਕਸ਼ਿਤ ਜੈਨ ਅਤੇ ਬੇਟੀ ਰੋਹਿਨੀ ਜੈਨ ਨੂੰ ਸੈਕਸ਼ਨ 36 ਅਧੀਨ ਇਕ-ਇਕ ਸਾਲ ਦੀ ਕੈਦ ਅਤੇ ਹਜ਼ਾਰ ਹਜ਼ਾਰ ਰੁਪਏ ਜੁਰਮਾਨਾ ਅਤੇ ਸੈਕਸ਼ਨ 3 ਅਧੀਨ 6-6 ਮਹੀਨੇ ਦੀ ਕੈਦ ਅਤੇ ਪੰਜ ਪੰਜ ਸੌ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਜ਼ਿਕਰਯੋਗ ਹੈ ਕਿ ਸਾਲ 2007 ‘ਚ ਥਾਣਾ ਮਹਿਣਾ ਵਿਖੇ ਵਿਧਾਇਕ ਜੋਗਿੰਦਰਪਾਲ ਜੈਨ ਜੋ ਕਿ ਉਸ ਸਮੇਂ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਦੀ ਪਤਨੀ ਸਵਰਨ ਲਤਾ ਜੈਨ, ਬੇਟੀ ਰੋਹਿਨੀ ਜੈਨ, ਬੇਟਾ ਅਕਸ਼ਿਤ ਜੈਨ ਅਤੇ ਬੇਟਾ ਪੁਨੀਤ ਜੈਨ ਖ਼ਿਲਾਫ਼ ਪੁੱਡਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ‘ਚ ਅਦਾਲਤ ਨੇ ਪਿਛਲੇ ਸਮੇਂ ਦੌਰਾਨ ਦੋਸ਼ ਆਇਦ ਕਰ ਦਿੱਤੇ ਸਨ, ਪ੍ਰੰਤੂ ਵਿਧਾਇਕ ਜੈਨ ਨੇ ਪੰਜਾਬ ਸਰਕਾਰ ਦੀ ਨਵੀਂ ਕਾਲੋਨੀ ਰੈਗੂਲਰਾਈਜ਼ੇਸ਼ਨ ਨੀਤੀ ਤਹਿਤ ਉਕਤ ਕਾਲੋਨੀ ਨੂੰ ਰੈਗੂਲਰ ਕਰਵਾਉਣ ਲਈ 25 ਫ਼ੀਸਦੀ ਰਕਮ ਜਮ੍ਹਾਂ ਕਰਵਾ ਦਿੱਤੀ ਗਈ ਸੀ ਤਾਂ ਜੋ ਸਰਕਾਰ ਦੀ ਨਵੀਂ ਨੀਤੀ ਦਾ ਲਾਹਾ ਲੈਂਦਿਆਂ ਉਨ੍ਹਾਂ ਦਾ ਕੇਸ ਖ਼ਤਮ ਹੋ ਸਕੇ। ਇਸੇ ਦੌਰਾਨ ਹੀ ਅਦਾਲਤ ਨੇ ਵਿਧਾਇਕ ਜੈਨ ਦੇ ਇਕ ਪੁੱਤਰ ਪੁਨੀਤ ਜੈਨ ਨੂੰ ਅਦਾਲਤ ‘ਚ ਨਾ ਪੇਸ਼ ਹੋਣ ਕਰਕੇ ਭਗੌੜਾ ਕਰਾਰ ਦੇ ਦਿੱਤਾ ਸੀ। ਉਕਤ ਮਾਮਲੇ ਦੀ ਸੁਣਵਾਈ ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਸੰਜੀਤਾ ਦੀ ਅਦਾਲਤ ‘ਚ ਚੱਲ ਰਹੀ ਸੀ।

ਸੋਮਵਾਰ ਨੂੰ ਇਸ ਫੈਸਲੇ ‘ਤੇ ਸੁਣਵਾਈ ਕਰਦਿਆਂ ਮਾਣਯੋਗ ਜੱਜ ਸੰਜੀਤਾ ਦੀ ਅਦਾਲਤ ਵਲੋਂ ਵਿਧਾਇਕ ਜੈਨ, ਪਤਨੀ ਸਵਰਨ ਲਤਾ ਜੈਨ, ਬੇਟੀ ਰੋਹਿਨੀ ਜੈਨ ਅਤੇ ਬੇਟਾ ਅਕਸ਼ਿਤ ਜੈਨ ਨੂੰ ਸੈਕਸ਼ਨ 36 ਅਧੀਨ ਇਕ-ਇਕ ਸਾਲ ਦੀ ਕੈਦ ਅਤੇ ਹਜ਼ਾਰ ਹਜ਼ਾਰ ਰੁਪਏ ਜੁਰਮਾਨਾ ਅਤੇ ਸੈਕਸ਼ਨ 3 ਅਧੀਨ 6-6 ਮਹੀਨੇ ਦੀ ਕੈਦ ਅਤੇ ਪੰਜ ਪੰਜ ਸੌ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਕੇਸ ਦੀ ਪੈਰਵਾਈ ਕਰ ਰਹੇ ਵਕੀਲ ਅਨੀਸ਼ ਕਾਂਤ ਸ਼ਰਮਾ ਨੇ ਦਸਿਆ ਕਿ ਵਿਧਾਇਕ ਜੈਨ ਤੇ ਉਸ ਦੇ ਪਰਿਵਾਰ ਵੱਲੋਂ ਮੌਕੇ ‘ਤੇ 20-20 ਹਜ਼ਾਰ ਰੁਪਏ ਦਾ ਬਾਂਡ ਭਰਕੇ ਜ਼ਮਾਨਤ ਲਈ ਕਾਗ਼ਜ਼ ਪੇਸ਼ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਇਸ ਕੇਸ ਦੀ ਅਪੀਲ ਉਚ ਅਦਾਲਤ ਵਿਚ ਕਰਨਗੇ।

Facebook Comments

POST A COMMENT.

Enable Google Transliteration.(To type in English, press Ctrl+g)