ਭੁਟਾਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ


ਥਿੰਫੂ, 15 ਜੂਨ (ਏਜੰਸੀ) : ਭੂਟਾਨ ਨੂੰ ਆਪਣਾ ਪਹਿਲਾ ਵਿਦੇਸ਼ ਫੇਰੀਵਾਲਾ ਟਿਕਾਣਾ ਬਣਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਮੁਲਕ ਨਾਲ ਦੁਵੱਲੇ ਸਬੰਧ ਵਿਕਸਤ ਕਰਨ ਦਾ ਅਹਿਦ ਲਿਆ ਜਿਸ ਨੂੰ ਉਨ੍ਹਾਂ ਨੇ ‘ਬੀ2ਬੀ’ ਭਾਵ ”ਭਾਰਤ ਤੋਂ ਭੂਟਾਨ”ਦਾ ਨਾਮ ਦਿੱਤਾ। ਉਨ੍ਹਾਂ ਨੇ ਭੂਟਾਨ ਦੇ ਸ਼ਾਹ ਅਤੇ ਪ੍ਰਧਾਨ ਮੰਤਰੀ ਨਾਲ ਸਬੰਧਾਂ ਦੇ ਸਾਰੇ ਪਹਿਲੂਆਂ ਉੱਤੇ ਗੱਲਬਾਤ ਕੀਤੀ। ਸਰਕਾਰੀ ਸੂਤਰਾਂ ਅਨੁਸਾਰ ਦੋਵਾਂ ਮੀਟਿੰਗਾਂ ਦਾ ਮੁੱਖ ਕੇਂਦਰ ਵਿਸਥਾਰਪੂਰਵਕ ਵਿਕਾਸ ਤੇ ਸਹਿਯੋਗ ਰਿਹਾ ਤੇ ਦੁਵੱਲੇ ਆਰਥਿਕ ਸਬੰਧ ਵਧਾਉਣ ‘ਤੇ ਵੀ ਜ਼ੋਰ ਦਿੱਤਾ ਗਿਆ। ਭੂਟਾਨ ਦੇ ਸ਼ਾਹ ਜਿਗਮੇ ਕੇਸਰ ਨਮਗਿਆਲ ਵਾਂਗਚੱਕ ਤੇ ਪ੍ਰਧਾਨ ਮੰਤਰੀ ਸ਼ੈਰਿੰਗ ਤੋਬਗੇ ਨਾਲ ਹੋਈਆਂ ਮੀਟਿੰਗਾਂ ‘ਚ ਸ੍ਰੀ ਮੋਦੀ ਨੇ ਦੁਵੱਲੇ ਸਬੰਧਾਂ ਨੂੰ ‘ਬੀ2ਬੀ’ ਦਾ ਨਾਂ ਦਿੱਤਾ। ਸ੍ਰੀ ਮੋਦੀ ਨੇ ਐਲਾਨ ਕੀਤਾ ਕਿ ਭੂਟਾਨ ਦੇ ਵਿਦਿਆਰਥੀਆਂ ਨੂੰ ਭਾਰਤ ਵਿੱਚ ਦਿੱਤੇ ਜਾ ਰਹੇ ਵਜ਼ੀਫੇ ਦੁੱਗ਼ਣੇ ਕਰਕੇ ਦੋ ਕਰੋੜ ਰੁਪਏ ਦੇ ਕਰ ਦਿੱਤੇ ਜਾਣਗੇ।

ਉਨ੍ਹਾਂ ਨੇ ਭੂਟਾਨ ਦੀ ਡਿਜੀਟਲ ਲਾਇਬਰੇਰੀ ਕਾਇਮ ਕਰਨ ਵਿੱਚ ਵੀ ਮਦਦ ਦਾ ਭਰੋਸਾ ਦਿੱਤਾ, ਜਿਸ ਨਾਲ ਭੂਟਾਨੀ ਨੌਜਵਾਨਾਂ ਦੀ 20 ਲੱਖ ਕਿਤਾਬਾਂ ਤੇ ਪੱਤਰਕਾਵਾਂ ਤੱਕ ਪਹੁੰਚ ਹੋ ਜਾਵੇਗੀ। ਹਾਲ ਹੀ ‘ਚ ਚੀਨ ਨੇ ਵੀ ਥਿੰਫੂ ਨਾਲ ਪੂਰੇ ਸਫਾਰਤੀ ਸਬੰਧ ਬਣਾਉਣ ਲਈ ਜੱਦੋ-ਜਹਿਦ ਆਰੰਭੀ ਹੋਈ ਸੀ। ਪ੍ਰਧਾਨ ਮੰਤਰੀ ਨਾਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਵਿਦੇਸ਼ ਸਕੱਤਰ ਸੁਜਾਤਾ ਸਿੰਘ ਵੀ ਸਨ। ਮੋਦੀ ਦਾ ਭੂਟਾਨ ਦੇ ਪਰੋ ਹਵਾਈ ਅੱਡੇ ‘ਤੇ ਪੁੱਜਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਤੋਬਗੇ ਤੇ ਉਨ੍ਹਾਂ ਦੇ ਮੰਤਰੀ ਸ੍ਰੀ ਮੋਦੀ ਨੂੰ ‘ਜੀ ਆਇਆਂ’ ਕਹਿਣ ਲਈ ਪੁੱਜੇ ਹੋਏ ਸਨ।

ਭੂਟਾਨ ਸਰਕਾਰ ਨੇ ਮੋਦੀ ਲਈ ਰੈੱਡ ਕਾਰਪੈਟ ਵਿਛਾਈ ਤੇ ਰਵਾਇਤੀ ਗਾਰਡ ਆਫ ਆਨਰ ਦਿੱਤਾ। ਪਰੋ ਹਵਾਈ ਅੱਡਾ ਥਿੰਫੂ ਤੋਂ 50 ਕਿਲੋਮੀਟਰ ਦੂਰ ਹੈ। ਸ੍ਰੀ ਮੋਦੀ ਨੂੰ ਥਿੰਫੂ ਲਿਜਾਂਦਿਆਂ ਰਸਤੇ ‘ਚ ਸੜਕਾਂ ‘ਤੇ ਲੋਕ ਰੰਗ-ਬਿੰਰਗੇ ਕੱਪੜੇ ਪਾ ਕੇ ਭਾਰਤ ਤੇ ਭੂਟਾਨ ਦੇ ਝੰਡੇ ਲਹਿਰਾ ਰਹੇ ਸਨ। ਰਸਤੇ ‘ਚ ਮੋਦੀ ਦੀ ਫੋਟੋ ਵਾਲੇ ਵੱਡੇ-ਵੱਡੇ ਹੋਰਡਿੰਗ ਲੱਗੇ ਹੋਏ ਸਨ। ਭੂਟਾਨੀ ਸ਼ਾਹ ਨਾਲ ਵੀ ਮੋਦੀ ਨੇ ਘੰਟਾ ਮੀਟਿੰਗ ਕੀਤੀ ਤੇ ਫਿਰ ਤੋਬਗੇ ਨਾਲ ਮੀਟਿੰਗ ਹੋਈ। ਮੋਦੀ ਭਲਕੇ ਭੂਟਾਨ ਪਾਰਲੀਮੈਂਟ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਸੁਪਰੀਮ ਕੋਰਟ ਕੰਪਲੈਕਸ ਦਾ ਮੋਦੀ ਵਲੋਂ ਉਦਘਾਟਨ: ਭਾਰਤ ਦੀ ਵਿਦੇਸ਼ ਨੀਤੀ ਵਿੱਚ ”ਭੂਟਾਨ ਦਾ ਸਪੈਸ਼ਲ ਤੇ ਵਿਲੱਖਣ” ਹੋਣ ਦੀ ਸ਼ਾਹਦੀ ਵਜੋਂ ਆਪਣੇ ਦੋ ਦਿਨਾਂ ਦੌਰੇ ‘ਤੇ ਇੱਥੇ ਪੁੱਜੇ ਸ੍ਰੀ ਮੋਦੀ ਨੇ ਇੱਥੇ ਸੁਪਰੀਮ ਕੋਰਟ ਕੰਪਲੈਕਸ ਦਾ ਉਦਘਾਟਨ ਵੀ ਕੀਤਾ। ਵਿਕਾਸ ਸਹਿਯੋਗ ਵਜੋਂ ਇਹ ਇਮਾਰਤ ਭੂਟਾਨ ਨੂੰ ਭਾਰਤ ਨੇ ਬਣਾ ਕੇ ਦਿੱਤੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭੁਟਾਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ