ਖਾਲਸਾ ਸਕੂਲ ਕੈਲਗਰੀ ਦੇ ਵਿਸਾਲ ਜਿਮ ਦੀ ਆਰੰਭਤਾ ਗੁਰੁ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੋਈ


ਕੈਲਗਰੀ, (ਹਰਬੰਸ ਬੁੱਟਰ) : ਬੀਤੇ ਸਾਲਾਂ ਤੋਂ ਧੀਮੀ ਗਤੀ ਨਾਲ ਉਸਾਰੀ ਅਧੀਨ ਚੱਲ ਰਹੇ ਖਾਲਸਾ ਸਕੂਲ ਕੈਲਗਰੀ ਦੇ ਵਿਸਾਲ ਜਿਮ ਦਾ ਉਦਘਾਟਨ ਸਾਹਿਬ ਸੀ੍ਰ ਗੁਰੁ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤਾਂ ਦੀ ਹਾਜਰੀ ਦਰਮਿਆਨ ਹੋਇਆ। ਇਸ ਮੌਕੇ ਭਾਈ ਪਰਵਿੰਦਰ ਸਿੰਘ ਜੀ ਧਾਲੀਵਾਲ ਦੇ ਕੀਰਤਨੀ ਜਥੇ ਵੱਲੋਂ ਗੁਰੂਜੱਸ ਗਾਇਨ ਕੀਤਾ ਗਿਆ। ਇਸ ਮੌਕੇ ਭਾਈ ਗੁਰਜੀਤ ਸਿੰਘ ਧਨੋਆ ਦੇ ਪਰਿਵਾਰ ਨੂੰ ਪਲੈਕ ਦੇਕੇ ਸਨਮਾਨਿਤ ਕੀਤਾ ਗਿਆ। ਕੈਲਗਰੀ ਦੇ ਉੱਤਰ ਪੂਰਬ ਏਰੀਆ ਵਿੱਚ ਸਥਿੱਤ 96 ਗੁਣਾ 124 ਫੁੱਟ ਲੰਮੇ ਚੌੜੇ 11,904 ਸਕੇਅਰ ਫੁੱਟ ਆਕਾਰ ਦੇ ਇਸ ਦੇ ਹਾਲ ਅੰਦਰ ਤਕਰੀਬਨ 1000 ਆਦਮੀ ਆ ਸਕਦੇ ਹਨ। ਇਸ ਨੂੰ ਦੋ ਛੋਟੇ ਹਿੱਸਿਆਂ ਵਿੱਚ ਵੰਡੇ ਜਾ ਸਕਣ ਦੀ ਵਿਵਸਥਾ ਵੀ ਹੈ।

60 ਤੋਂ ਲੈਕੇ 160 ਤੱਕ ਦਰਸਕਾਂ ਦੇ ਬੈਠਣ ਵਾਲੇ ਇਸ ਹਾਲ ਅੰਦਰ ਪੀਣ ਵਾਲੇ ਪਾਣੀ ਦਾ ਫੁਹਾਰਾ,ਦੋ ਅਲੱਗ ਅਲੱਗ ਵਾਸਰੂਮ ਅਤੇ ਇੱਕ ਵੀਲ ਚੇਅਰ ਦੀ ਸਹੂਲਤ ਵਾਲਾ ਵਾਸਰੂਮ ਵੀ ਹੈ। ਇੱਥੇ ਸਿਰਫ ਖੇਡਾਂ ਹੀ ਨਹੀਂ ਸਗੋਂ ਬਿਜਨਿਸ ਸਬੰਧੀ ਕਾਨਫਰੰਸਾਂ, ਸੱਭਿਆਚਾਰਕ ਪਰੋਗਰਾਮ, ਅਤੇ ਕਲਾ ਦੇ ਖੇਤਰ ਨਾਲ ਸਬੰਧਤ ਪਰੋਗਰਾਮਾਂ ਲਈ ਵਰਤਿਆ ਜਾ ਸਕੇਗਾ। ਰਿਬਨ ਕੱਟਣ ਦੀ ਰਸਮ ਮੌਕੇ ਜਗਤਾਰ ਸਿੰਘ ਸਿੱਧੂ, ਡਾ: ਜੰਗ ਬਹਾਦਰ ਸਿੰਘ ਸਿੱਧੂ, ਭਾਈ ਗੁਰਤੇਜ ਸਿੰਘ ਗਿੱਲ, ਅਤੇ ਸਕੂਲ ਦਾ ਪਰਬੰਧਕੀ ਅਮਲਾਫੈਲਾ ਵੀ ਹਾਜਰ ਸੀ। ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਦੇ ਸਹਿਯੋਗ ਨਾਲ ਚੱਲ ਰਹੇ ਖਾਲਸਾ ਸਕੂਲ ਲਈ ਇੰਨੇ ਵੱਡੇ ਜਿਮ ਦੀ ਉਸਾਰੀ ਗੁਰੂ ਘਰ ਉੱਪਰ ਚੜੇ ਕਰਜੇ ਦੇ ਸਬੰਧੀ ਵੀ ਸੁਆਲੀਆ ਚਿੰਨ ਖੜੇ ਕਰਦੀ ਜਾਪਦੀ ਹੈ ਕਿ ਇਸ ਜਿਮ ਦੀ ਕਿੰਨੀ ਕੁ ਜਰੂਰਤ ਸੀ ਜਾਂ ਕੀ ਇਹ ਪਰਬੰਧਕਾਂ ਦੇ ਕਹਿਣ ਮੁਤਾਬਿਕ ਹੋਰ ਸਮਾਗਮਾਂ ਲਈ ਕਿਰਾਏ ਉੱਪਰ ਦੇਕੇ ਆਪਣੇ ਉੱਪਰ ਚਿੱਟੇ ਹਾਥੀ ਦਾ ਲੇਬਲ ਲੱਗਣੋ ਬਚ ਸਕੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਖਾਲਸਾ ਸਕੂਲ ਕੈਲਗਰੀ ਦੇ ਵਿਸਾਲ ਜਿਮ ਦੀ ਆਰੰਭਤਾ ਗੁਰੁ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੋਈ