ਕਾਲਾ ਸੰਘਿਆ ਡਰੇਨ ‘ਤੇ 50 ਐਮ.ਐਲ.ਡੀ ਦਾ ਟਰੀਟਮੈਂਟ ਪਲਾਂਟ ਸੰਤ ਸੀਚੇਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਮਰਪਿਤ

ਜਲੰਧਰ 5 ਜੂਨ (ਪਪ) : ਵਿਸ਼ਵ ਵਾਤਾਵਰਣ ਮੌਕੇ ਸਤਲੁਜ ਦਰਿਆ ਨੂੰ ਸਭ ਤੋਂ ਵੱਧ ਪਾਲੀਤ ਕਰਨ ਵਾਲੀ ਕਾਲਾ ਸੰਘਿਆ ਡਰੇਨ ਦੇ ਜ਼ਹਿਰੀਲੇ ਪਾਣੀਆਂ ਨੂੰ ਸਾਫ ਸੁਥਰਾ ਕਰਨ ਵਾਲੇ ੫੦ ਐਮ.ਐਲ.ਡੀ ਦਾ ਟਰੀਟਮੈਂਟ ਪਲਾਂਟ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ।ਟਰੀਰਮੈਂਟ ਪਲਾਂਟ ‘ਚ ਹਾਲ ਦੀ ਘੜੀ ੨੦ ਐਮ.ਐਲ.ਡੀ ਪਾਣੀ ਆਵੇਗਾ ਤੇ ਬਾਆਦ ‘ਚ ਇਸ ਨੂੰ ਹੋਰ ਵੀ ਵਧਾ ਦਿੱਤਾ ਜਾਵੇਗਾ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਰਿਪੋਰਟਾਂ ਅਨੁਸਾਰ ਕਾਲਾ ਸੰਘਿਆ ਡਰੇਨ ਸ਼ਹਿਰ ਦੀ ਅਜਿਹੀ ਡਰੇਨ ਰਹੀ ਹੈ ਜਿਸ ‘ਚ ਸਭ ਤੋਂ ਘਾਤਕ ਤੇ ਭਾਰੀ ਧਾਂਤਾਂ ਦੇ ਅੰਸ਼ ਪਾਏ ਜਾ ਰਹੇ ਹਨ।ਕਾਲਾ ਸੰਘਿਆ ਡਰੇਨ ਦਾ ਪਾਣੀ ‘ਈ’ ਗਰੇਡ ਦਾ ਵੀ ਵੱਗਦਾ ਰਿਹਾ ਹੈ।ਕਾਲਾ ਸੰਘਿਆ ਡਰੇਨ ਦਾ ਜ਼ਹਿਰੀਲਾ ਪਾਣੀ ਚਿੱਟੀ ਵੇਈਂ ਰਾਹੀ ਅੱਗੇਓ ਜਾ ਕੇ ਸਤਲੁਜ ‘ਚ ਜਾ ਕੇ ਪੈਂਦਾ ਹੈ।

ਸੰਤ ਸੀਚੇਵਾਲ ਨੇ ਲੈਦਰ ਕੰਪਲੈਕਸ ‘ਚੋਂ ਨਿਕਲਦੇ ਪਾਣੀ ਤੇ ਨਵੇਂ ਸ਼ੁਰੂ ਕੀਤੇ ਗਏ ਟਰੀਟਮੈਂਟ ਪਲਾਂਟ ਦੇ ਪਾਣੀ ਨੂੰ ਵੀ ਦੇਖਿਆ।ਉਨ੍ਹਾਂ ਕਿਹਾ ਕਿ ਕਾਲਾ ਸੰਘਿਆ ਡਰੇਨ ਦਾ ਜ਼ਹਿਰੀਲਾ ਪਾਣੀਆਂ ਨਾਲ ਪਿੰਡਾਂ ਦੇ ਪਿੰਡ ਕੈਂਸਰ ਤੇ ਹੋਰ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ੫੦ ਐਮ.ਐਲ.ਡੀ ਦਾ ਟਰੀਟਮੈਂਟ ਪਲਾਂਟ ਚੱਲਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।

ਸੰਤ ਸੀਚੇਵਾਲ ਨੇ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਚਾਲੂ ਕੀਤਾ ਗਿਆ ਟਰੀਟਮੈਂਟ ਪਲਾਂਟ ਬੰਦ ਨਹੀਂ ਹੋਣਾ ਚਾਹੀਦਾ।ਉਨ੍ਹਾਂ ਏਹ ਵੀ ਕਿਹਾ ਕਿ ਜੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣੀ ਜੁੰਮੇਵਾਰੀ ਨੂੰ ਸਮੇਂ ਸਿਰ ਨਿਭਾਇਆ ਹੁੰਦਾ ਤਾਂ ਬਹੁਤ ਸਾਰੇ ਲੋਕ ਬੀਮਾਰੀਆਂ ਤੋਂ ਬਚ ਸਕਦੇ ਸਨ। ਉਨ੍ਹਾਂ ਕਿਹਾ ਲੋਕਾਂ ਨੂੰ ਬੀਮਾਰੀਆਂ ਦੇ ਮੂੰਹ ‘ਚ ਧੱਕਣ ਲਈ ਮਜ਼ਬੂਰ ਕਰਨ ਵਾਲੀ ਨਗਰ ਨਿਗਮ ਵਿਰੁੱਧ ਵੀ ਪਾਣੀ ਐਕਟ 1974 ਅਧੀਨ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਪੀੜਤ ਲੋਕਾਂ ਨੂੰ ਬਣਦਾ ਮੁਆਵਜਾ ਵੀ ਦਿੱਤਾ ਜਾਵੇ।

ਯਾਦ ਰਹੇ ਕਿ ਪਿਛਲੇ ਕਈ ਮਹੀਨਿਆਂ ਤੋਂ ਬਸਤੀ ਪੀਰਦਾਦ ਦੇ ਇਸ ਟਰੀਰਮੈਂਟ ਪਲਾਂਟ ਨੂੰ ਚਲਾਉਣ ਦੇ ਯਤਨ ਕੀਤੇ ਜਾ ਰਹੇ ਸਨ।ਇੱਕ ਵਾਰ ਤਾਂ ਬਿਨ੍ਹਾਂ ਟਰੀਟਮੈਂਟ ਚਾਲੂਆਂ ਕੀਤਿਆ ਹੀ ਲੱਡੂ ਵੰਡ ਦਿੱਤੇ ਗਏ ਸਨ।ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਗਰਾਨ ਇੰਜੀਨੀਅਰ ਐਸ.ਪੀ ਗਰਗ ਤੇ ਐਕਸੀਅਨ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Facebook Comments

POST A COMMENT.

Enable Google Transliteration.(To type in English, press Ctrl+g)