ਨੈਸ਼ਨਲ ਹੈਰਲਡ ਕੇਸ ’ਚ ਸੋਨੀਆ ਅਤੇ ਰਾਹੁਲ ਨੂੰ ਸੰਮਨ ਜਾਰੀ


ਨਵੀਂ ਦਿੱਲੀ, 26 ਜੂਨ (ਏਜੰਸੀ) : ਇਥੋਂ ਦੀ ਸਥਾਨਕ ਅਦਾਲਤ ਨੇ ਭਾਜਪਾ ਨੇਤਾ ਸੁਬਰਾਮਨੀਅਨ ਸਵਾਮੀ ਵੱਲੋਂ ਕੀਤੀ ਗਈ ਫੌਜਦਾਰੀ ਸ਼ਿਕਾਇਤ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਸੰਮਨ ਜਾਰੀ ਕੀਤੇ ਹਨ। ਭਾਜਪਾ ਨੇਤਾ ਵੱਲੋਂ ਉਨ੍ਹਾਂ ’ਤੇ ਇਸ ਸਮੇਂ ਬੰਦ ਪਏ ਅਖ਼ਬਾਰ ਨੈਸ਼ਨਲ ਹੈਰਲਡ ਦੀ ਮਲਕੀਅਤ ਹਾਸਲ ਕਰਨ ਲਈ ਧੋਖਾਧੜੀ ਅਤੇ ਫੰਡਾਂ ਦੀ ਦੁਰਵਰਤੋਂ ਦੇ ਕਥਿਤ ਦੋਸ਼ ਲਗਾਏ ਗਏ ਸਨ। ਮੈਟਰੋਪੋਲੀਟਨ ਮੈਜਿਸਟਰੇਟ ਗੋਮਤੀ ਮਨੋਚਾ ਨੇ ਸਾਲ 2010 ’ਚ ਬਣੀ ਯੰਗ ਇੰਡੀਆ ਲਿਮਟਿਡ ਕੰਪਨੀ ਦੇ ਦੂਜੇ ਡਾਇਰੈਕਟਰਾਂ ਨੂੰ ਵੀ ਸੰਮਨ ਜਾਰੀ ਕੀਤੇ ਹਨ ਜਿਨ੍ਹਾਂ ’ਚ ਏਆਈਸੀਸੀ ਦੇ ਖਜ਼ਾਨਚੀ ਮੋਤੀ ਲਾਲ ਵੋਹਰਾ, ਜਨਰਲ ਸਕੱਤਰ ਆਸਕਰ ਫਰਨਾਂਡੇਜ਼, ਸੁਮਨ ਦੂਬੇ ਅਤੇ ਸੈਮ ਪਿਤਰੋਦਾ ਸ਼ਾਮਲ ਹਨ।

ਇਸ ਕੰਪਨੀ ਨੇ ਨੈਸ਼ਨਲ ਹੈਰਾਲਡ ਦੇ ਪ੍ਰਕਾਸ਼ਕ ਐਸੋਸੀਏਟਡ ਜਰਨਲਜ਼ ਲਿਮਟਿਡ (ਏਜੇਐਲ) ਸਿਰ ਚੜ੍ਹੇ ਕਰਜ਼ੇ ਨੂੰ ਆਪਣੇ ਸਿਰ ਲੈ ਲਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 120 ਬੀ ਸਮੇਤ 403, 406 ਅਤੇ 420 ਤਹਿਤ ਕੇਸ ਦਰਜ ਕਰਵਾਇਆ ਸੀ। ਸ੍ਰੀ ਮਨੋਚਾ ਨੇ ਕਿਹਾ, ‘‘ਮੁਲਜ਼ਮ ਸੋਨੀਆ ਗਾਂਧੀ, ਰਾਹੁਲ ਗਾਂਧੀ, ਮੋਤੀ ਲਾਲ ਵੋਹਰਾ, ਆਸਕਰ ਫਰਨਾਂਡੇਜ਼, ਸੁਮਨ ਦੂਬੇ ਅਤੇ ਸੈਮ ਪਿਤਰੋਦਾ ਨੂੰ 7 ਅਗਸਤ, 2014 ਨੂੰ ਬੁਲਾਇਆ ਜਾਵੇ। ਇਸੇ ਤਰੀਕ ਨੂੰ ਯੰਗ ਇੰਡੀਅਨ ਨੂੰ ਇਸ ਦੇ ਖੁਦਮੁਖਤਿਆਰ ਪ੍ਰਤੀਨਿਧੀਆਂ ਰਾਹੀਂ ਬੁਲਾਇਆ ਜਾਵੇ।’’ ਇਸ ਘਟਨਾਕ੍ਰਮ ਪ੍ਰਤੀ ਪ੍ਰਤੀਕਿਰਿਆ ਕਰਦਿਆਂ ਕਾਂਗਰਸ ਦੇ ਬੁਲਾਰੇ ਅਤੇ ਸੀਨੀਅਰ ਵਕੀਲ ਅਭੀਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਪਾਰਟੀ ਸਵਾਮੀ ਵੱਲੋਂ ਲਗਾਏ ਗਏ ਦੋਸ਼ਾਂ ਦਾ ਜੁਆਬ ਪੂਰੀ ਤਿਆਰੀ ਨਾਲ ਦੇਵੇਗੀ।
(Delhi court summons Sonia, Rahul as accused)


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨੈਸ਼ਨਲ ਹੈਰਲਡ ਕੇਸ ’ਚ ਸੋਨੀਆ ਅਤੇ ਰਾਹੁਲ ਨੂੰ ਸੰਮਨ ਜਾਰੀ