ਸੈਕਸੀ ਹਮਲਾ ਕਰਨ ਵਾਲੇ ਦੀ ਭਾਲ ਵਿੱਚ ਹੈ ਕੈਲਗਰੀ ਪੁਲਿਸ


ਕੈਲਗਰੀ (ਪਪ) :15 ਜੂਨ ਦੀ ਗੱਲ ਹੈ ਜਦੋਂ ਇੱਕ 20 ਸਾਲਾ ਔਰਤ ਹੈਰੀਟੇਜ਼ ਟਰੇਨ ਸਟੇਸਨ ਤੋਂ ਉਤਰਕੇ ਬੱਸ ਫੜਨ ਲੱਗੀ ਤਾਂ ਠੀਕ ਉਸੇ ਸਮੇਂ ਇੱਕ ਹੋਰ ਵਿਆਕਤੀ ਵੀ ਉਸਦੇ ਨਾਲ ਹੀ ਉਸੇ ਟਰੇਨ ਵਿੱਚੋਂ ਉਤਰਕੇ ਬੱਸ ਵਿੱਚ ਸਵਾਰ ਹੋ ਗਿਆ । ਜਿਓਂ ਹੀ ਉਹ ਔਰਤ ਐਲਬੋਅ ਡਰਾਈਵ ਅਤੇ ਕਨਾਟਾ ਪੈਲੇਸ ਵਾਲੇ ਬੱਸ ਅੱਡੇ ਉੱਪਰ ਉਤਰੀ ਤਾਂ ਉਕਤ ਸੱਕੀ ਵਿਆਕਤੀ ਵੀ ਉੱਥੇ ਹੀ ਉੱਤਰ ਪਿਆ ਅਤੇ ਉਸ ਦੇ ਨਾਲ ਨਾਲ ਪੈਦਲ ਚੱਲਣ ਲੱਗਾ। ਗਰੀਨ ਏਰੀਆਂ ਵਿੱਚ ਜਿਊਂ ਹੀ ਉਹ ਪੁੱਜੀ ਤਾਂ ਉੱਕਤ ਸੱæਕੀ ਨੇ ਉਸ ਉੱਪਰ ਕਾਮੁਕ ਹਮਲਾ ਕਰ ਦਿੱਤਾ ਅਤੇ ਹਥਿਆਰ ਨਾਲ ਡਰਾਇਆ। ਔਰਤ ਨੇ ਦੌੜਕੇ ਆਪਣਾ ਬਚਾਅ ਕੀਤਾ ਅਤੇ ਪੁਲਿਸ ਨੂੰ ਵੀ ਉਸੇ ਸਮੇਂ ਹੀ ਸੂਚਿਤ ਕੀਤਾ। ਆਪਣੇ ਬਚਾਅ ਦੌਰਾਨ ਮਾਮੂਲੀ ਸੱਟਾਂ ਕਾਰਨ ਔਰਤ ਨੂੰ ਹਸਪਤਾਲ ਵੀ ਲੈਜਾਇਆ ਗਿਆ। 6 ਫੁੱਟ ਕੱਦਾਵਰ ਸੱਕੀ ਬਾਰੇ ਜਾਣਕਾਰੀ ਹੈ ਕਿ ਉਸਦਾ ਰੰਗ ਕਾਲਾ,ਉਮਰ 20 ਸਾਲ, ਸਲੇਟੀ ਰੰਗ ਦੀ ਜਾਕੇਟ,ਹਰੇ ਰੰਗ ਦੀ ਸ਼ਰਟ, ਅਤੇ ਉਸ ਦੇ ਬੋਲਣ ਦਾ ਸਟਾਈਲ ਫਰੈਂਚ ਬੋਲੀ ਦੇ ਨੇੜੇ ਤੇੜੇ ਹੈ। ਕੈਲਗਰੀ ਪੁਲਿਸ ਨੇ ਉਸ ਸੱæਕੀ ਨਾਲ ਸਬੰਧਿਤ ਤਸਵੀਰਾਂ ਅਤੇ ਵੀਡਓਿਜ਼ ਵੀ ਜਾਰੀ ਕੀਤੀਆ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੈਕਸੀ ਹਮਲਾ ਕਰਨ ਵਾਲੇ ਦੀ ਭਾਲ ਵਿੱਚ ਹੈ ਕੈਲਗਰੀ ਪੁਲਿਸ