ਸੰਤ ਸੀਚੇਵਾਲ ਕਨੇਡਾ ਦੌਰੇ ਤੇ ਰਵਾਨਾ

sant-seechewal

ਸੁਲਤਾਨਪੁਰ ਲੋਧੀ 27 ਜੂਨ (ਪਪ) : ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ 25 ਦਿਨ ਲਈ ਕਨੇਡਾ ਫੇਰੀ ‘ਤੇ ਚੱਲੇ ਗਏ ਹਨ ।ਉਥੇ ਉਹ ਵੱਖ-ਵੱਖ ਸ਼ਹਿਰਾਂ ‘ਚ ਪੰਜਾਬੀ ਭਾਈਚਾਰੇ ਨਾਲ ਮੀਟਿੰਗਾਂ ਕਰਨਗੇ। ਇਸ ਦੌਰਾਨ ਹੀ ਬਾਬਾ ਜੀ ਐਬਟਸਫੋਰਡ ਵਿਖੇ ਗਦਰ ਲਹਿਰ ਦੇ 100 ਸਾਲਾ ਸ਼ਤਾਬਦੀ ਸਮਾਰੋਹ ਵਿੱਚ 20 ਜੁਲਾਈ ਨੂੰ ਸ਼ਾਮਿਲ ਹੋਣਗੇ।ਨਿਰਮਲ ਕੁਟੀਆ ਸੀਚੇਵਾਲ ਤੇ ਸੁਲਤਾਨਪੁਰ ਲੋਧੀ ‘ਚ ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਉਹ ਜੁਲਾਈ ਮਹੀਨੇ ‘ਚ ਮੀਂਹ ਦੇ ਮੌਸਮ ਦੌਰਾਨ ਬੂਟੇ ਲਗਾਉਣ ‘ਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਨ ਦੀ ਅਪੀਲ ਕੀਤੀ। ਸੰਤ ਸੀਚੇਵਾਲ ਜੀ ਨੇ ਵਿਦੇਸ਼ ਜਾਣ ਤੋਂ ਪਹਿਲਾ ਆਪਣੇ ਸਾਰੇ ਦਿਨ ਵਾਤਾਵਰਣ ਨੂੰ ਸੁਧਾਰਨ ਦੇ ਲੇਖੇ ਲਾਏ। ਕਨੇਡਾ ਜਾਣ ਤੋਂ ਦੋ ਦਿਨ ਪਹਿਲਾ ਉਨ੍ਹਾਂ ਕਾਲਾ ਸੰਘਿਆ ਡਰੇਨ ਨੂੰ ਆਰਜ਼ੀ ਬੰਨ ਮਾਰਕੇ ਇਸ ਦਾ ਜ਼ਹਿਰੀਲਾ ਪਾਣੀ ਟਰੀਟਮੈਂਟ ਪਲਾਂਟ ਤੱਕ ਪਹੁੰਚਿਆ ਤੇ ਪਟਿਆਲਾ ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੀਟਿੰਗ ‘ਚ ਹਿੱਸਾ ਲਿਆ । ਵਿਦੇਸ਼ ਜਾਣ ਤੋਂ ਪਹਿਲਾ ਉਨ੍ਹਾਂ ਨਿਰਮਲ ਕੁਟੀਆ ‘ਚ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਇਸ ਸਮੇਂ ਗੰਧਲਾ ਹੋ ਰਿਹਾ ਵਾਤਾਵਰਣ ਇੱਕ ਗੰਭੀਰ ਮੁੱਦਾ ਹੈ ਇਸ ਨੂੰ ਸਾਫ ਸੁਥਰਾ ਰੱਖਣ ਲਈ ਸਾਂਝੇ ਯਤਨ ਕਰਨ ਦੀ ਲੋੜ ਹੈ।ਨਿਰਮਲ ਕੁਟੀਆ ਸੁਲਤਾਨਪੁਰ ਆ ਕੇ ਉਨ੍ਹਾਂ ਪਵਿੱਤਰ ਕਾਲੀ ਵੇਈਂ ਦੇ ਦਰਸ਼ਨ ਕੀਤੇ। ਅਮ੍ਰਿੰਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਤੋਂ ਸੰਤ ਸੀਚੇਵਾਲ ਨੇ ਕਨੇਡਾ ਲਈ ਉਡਾਨ ਭਰੀ।

Facebook Comments

POST A COMMENT.

Enable Google Transliteration.(To type in English, press Ctrl+g)