ਅਕਾਲ ਯੂਨੀਵਰਿਸਟੀ ਦਮਦਮਾ ਸਾਹਿਬ ਦੀ ਸਥਾਪਨਾ ਲਈ ਕੈਲਗਰੀ ਦੀਆਂ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ


ਸੰਗਤਾਂ ਵੱਲੋਂ ਤਕਰੀਬਨ ਮਿਲੀਅਨ ਡਾਲਰ ਤੋਂ ਜਿਆਦਾ ਫੰਡ ਦੇਣ ਦੇ ਵਾਅਦੇ ਹੋਏ

ਕੈਲਗਰੀ, (ਹਰਬੰਸ ਬੁੱਟਰ) : ਪੰਜਾਬ ਦੇ ਮਾਲਵਾ ਖਿੱਤੇ ਵਿੱਚ ਸਿੱਖਾਂ ਦੇ ਪੰਜਵੇਂ ਤਖਤ ਸੀ੍ਰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਣ ਰਹੀ ਅਕਾਲ ਯੁਨੀਵਰਿਸਟੀ ਦੀ ਸਥਾਪਨਾ ਸਬੰਦੀ ਫੰਡ ਇਕੱਤਰ ਕਰਨ ਲਈ ਕੈਲਗਰੀ ਦੇ ਮੈਗਨੋਲੀਆਂ ਹਾਲ ਵਿੱਚ ਇੱਕ ਫੰਡ ਇਕੱਤਰ ਕਰਨ ਸਬੰਧੀ ਰਾਤ ਦੇ ਖਾਣੇ ਦਾ ਸਮਾਗਮ ਰੱਖਿਆ ਗਿਆ। ਇਸ ਸਮਾਗਮ ਦੌਰਾਨ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਅਤੇ ਡਾ: ਖੇਮ ਸਿੰਘ ਗਿੱਲ ਤੋਂ ਇਲਾਵਾ ਕੈਲਗਰੀ ਨਾਰਥ ਈਸਟ ਤੋਂ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ, ਅਲਬਰਟਾ ਸੂਬੇ ਦੇ ਮਨਿਸਟਰ ਸ: ਮਨਮੀਤ ਸਿੰਘ ਭੁੱਲਰ, ਹਲਕਾ ਮੈਕਾਲ ਦੇ ਐਮ ਐਲ ਏ ਦਰਸਨ ਸਿੰਘ ਕੰਗ, ਬੁਲਾਰਿਆਂ ਵਿੱਚ ਸਾਮਿਲ ਸਨ।

ਬੀਸੀ ਤੋਂ ਆਏ ਡਾ: ਪਰਗਟ ਸਿੰਘ ਭੁਰਜੀ,ਸੀ ਬੀ ਸੀ ਚੈਨਲ ਦੇ ਖੇਡ ਬਰਾਡਕਾਸਟਰ ਹਰਨਰੈਣ ਸਿੰਘ,ਡਾ: ਜਸਵੀਰ ਸਿੰਘ ਮੁੰਡੀ, ਬੜੂ ਸਾਹਿਬ ਅਕੈਡਮੀ ਦੀ ਇੱਕ ਬੱਚੀ ਦੀ ਤਕਰੀਰ ਅਤੇ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸਖਸੀਅਤ ਰਘਵੀਰ ਬਸਾਤੀ ਨੇ ਹਾਜਿਰ ਸੰਗਤਾਂ ਨੂੰ ਦਾਨ ਦੇਣ ਲਈ ਅਜਿਹੇ ਸਬਦਾਂ ਨਾਲ ਪ੍ਰੇਰਿਤ ਕੀਤਾ ਕਿ ਦਾਨ ਦੇਣ ਵਾਲਿਆਂ ਦੀਆਂ ਲਾਈਨਾ ਲੱਗ ਗਈਆਂ । ਸਟੇਜ ਸੰਚਾਲਨ ਕਰ ਰਹੇ ਰਿਸੀ ਨਾਗਰ ਜੀ ਨੂੰ ਹਰ ਬੁਲਾਰੇ ਤੋਂ ਬਾਅਦ ਮਿਲਦੀ ਦਾਨੀਆਂ ਦੀ ਲੰਮੀ ਲਿਸਟ ਨੂੰ ਲੰਮੇ ਲੰਮੇ ਸਾਹ ਲੈਕੇ ਪੜ੍ਹਨਾ ਪੈ ਰਿਹਾ ਸੀ। ਅਕਾਲ ਅਕੈਡਮੀ ਦੇ ਪੜੇ ਹੋਏ ਬੱਚਿਆਂ ਦੇ ਜਥੇ ਨੇ ਢਾਡੀ ਵਾਰਾਂ ਰਾਹੀਂ ਹਾਜਰੀ ਲਗਵਾਈ। ਸਿੱਖ ਬੱਚਿਆਂ ਵੱਲੋਂ ਮਾਰਸਲ ਆਰਟ(ਗੱਤਕਾ) ਦੀ ਪ੍ਰਦਰਸਨੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਦਮਦਮਾ ਸਾਹਿਬ ਵਿਖੇ ਚੱਲ ਰਹੇ ਕੰਮਕਾਜ ਸਬੰਧੀ ਕੁੱਝ ਕੁ ਮਿੰਟ ਦੀ ਫਿਲਮ ਵੀ ਦਿਖਾਈ ਗਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਕਾਲ ਯੂਨੀਵਰਿਸਟੀ ਦਮਦਮਾ ਸਾਹਿਬ ਦੀ ਸਥਾਪਨਾ ਲਈ ਕੈਲਗਰੀ ਦੀਆਂ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ