ਸਿੰਘ ਨਾਦ ਧਰਮ ਯਾਤਰਾ ਦੇ ਪਵਿੱਤਰ ਵੇਈਂ ਕੰਢੇ ਪਹੁੰਚਣ ‘ਤੇ ਸੰਤ ਸੀਚੇਵਾਲ ਵੱਲੋਂ ਨਿੱਘਾ ਸਵਾਗਤ

seechewal

ਸੁਲਤਾਨਪੁਰ ਲੋਧੀ, 25 ਮਾਰਚ (ਏਜੰਸੀ) : ਸਥਾਨਕ ਗੁਰਦੁਆਰਾ ਬੇਰ ਸਾਹਿਬ ਤੋਂ ਨਿਵਕੇਲੀ ਸਿੰਘ ਨਾਦ ਧਰਮ ਪ੍ਰਚਾਰ ਮਹਿੁੰਮ ਸ਼ੁਰੂ ਹੋਈ ਜਿਹੜੀ ਕਿ ਪੰਜਾਬ ਦੇ ਵੱਖ ਵੱਖ ਇਲਾਕਿਆਂ ‘ਚ ਜਾਵੇਗੀ।ਇਸ ਯਾਤਰਾ ਦੇ ਪਵਿੱਤਰ ਕਾਲੀ ਵੇਈਂ ‘ਤੇ ਪਹੁੰਚਣ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਪਵਿੱਤਰ ਵੇਈਂ ਕੰਢੇ ਇਸ ਯਾਤਾਰਾ ‘ਚ ਸ਼ਾਮਿਲ ਸ਼ਖਸੀਅਤਾਂ ਦਾ ਉਚੇਚਾ ਸਨਮਾਨ ਕੀਤਾ ਗਿਆ। ਸੰਤ ਸੀਚੇਵਾਲ ਨੇ ਸਿੰਘ ਨਾਦ ਧਰਮ ਪ੍ਰਚਾਰ ਯਾਤਰ ਦੌਰਾਨ ਉਠਾਏ ਜਾ ਰਹੇ ਮੁੱਦਿਆ ਦੀ ਸਮਰੱਥਨ ਕੀਤਾ।ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵਾਤਾਵਰਣ ਪੱਖੀ ਉਮੀਦਵਾਰਾਂ ਨੂੰ ਹੀ ਵੋਟ ਪਾਉਣ।

ਇਸ ਮਹਿੁੰਮ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤੇ ਨਾਲ ਹੀ ਹਰ ਪਾਸੇ ਫੈਲ ਚੁੱਕੇ ਭ੍ਰਿਸ਼ਟਾਚਾਰ,ਭਰੂਣ ਹੱਤਿਆ ਵਿਰੁੱਧ, ਪਤਿੱਤਪੁਣਾ ਵਰਗੇ ਮੁੱਦੇ ਉਭਾਰੇ ਜਾ ਰਹੇ ਹਨ। ਇਸ ਮਹਿੰੁਮ ਦੌਰਾਨ ਨਸ਼ੇ ਪੀ ਕੇ ਵੋਟਾਂ ਨਾ ਪਾਓ ਵਰਗੇ ਨਾਆਰੇ ਵੀ ਲਾਏ ਗਏ। ਸਿੰਘ ਨਾਦ ਧਰਮ ਪ੍ਰਚਾਰ ਮਹਿੁੰਮ ‘ਚ ਸ਼ਾਮਿਲ ਵਿਆਕਤੀਆਂ ‘ਚ ਬਹੁਤੀ ਗਿਣਤੀ ਬਜ਼ੁਰਗਾਂ ਦੀ ਸੀ ਜਿੰਨ੍ਹਾਂ ‘ਚ ਨੌਜਵਾਨਾਂ ਵਰਗਾ ਜੋਸ਼ ਸੀ। ਉਨ੍ਹਾਂ ਨੇ ਖਾਸ ਕਿਸਮ ਦੇ ਚੋਲੇ ਪਾਏ ਹੋਏ ਸਨ ਜਿੰਨ੍ਹਾਂ ‘ਤੇ ਉਕਤ ਸਾਰੇ ਸੁਨੇਹਾ ਉਕਰੇ ਹੋਏ ਸਨ। ਇਹ ਮਹਿੁੰਮ ਗਿਆਨੀ ਇਕਬਾਲ ਸਿੰਘ ਮੀਰਾਂਕੋਟ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ। ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਭਾਈ ਪ੍ਰਭਜੀਤ ਸਿੰਘ, ਭਾਈ ਦਰਸ਼ਨ ਸਿੰਘ, ਰਾਗੀ ਬਲਵਿੰਦਰ ਸਿੰਘ, ਜਥੇਦਾਰ ਬਲਵਿੰਦਰ ਸਿੰਘ ਸਰੂਪਵਾਲ,ਗੁਰਦੇਵ ਸਿੰਘ ਫੌਜੀ ਆਦਿ ਹਾਜ਼ਰ ਸਨ।

Facebook Comments

POST A COMMENT.

Enable Google Transliteration.(To type in English, press Ctrl+g)