ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਨਵੇ ਸਾਲ ਦੇ ਮੌਕੇ ਤੇ ਸੰਦੇਸ਼


ਨਵੀਂ ਦਿੱਲੀ, 31 ਦਸੰਬਰ (ਏਜੰਸੀ) : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਵੇਂ ਸਾਲ ਦੀ ਪੂਰਵ ਸੰਧਿਆ ਉਤੇ ਦੇਸ਼ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਾਮਨਾ ਕੀਤੀ ਹੈ ਕਿ ਸਾਲ 2014 ਸਾਡੇ ਸਾਰਿਆਂ ਲਈ ਅਮਨ, ਸੁਰੱਖਿਆ, ਖੁਸ਼ਹਾਲੀ ਅਤੇ ਖੇੜੇ ਲੈ ਕੇ ਆਵੇ। ਆਪਣੇ ਸੁਨੇਹੇ ਵਿੱਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਨਵਾਂ ਸਾਲ ਸਾਡੇ ਸਾਰਿਆਂ ਲਈ ਇੱਕ ਅਜਿਹਾ ਸਮਾਂ ਹੈ ਕਿ ਅਸੀਂ ਬੀਤੇ ਸਾਲ ਉਪਰ ਝਾਤੀ ਮਾਰੀਏ ਤੇ ਆਪਣੀਆਂ ਸਫਲਤਾਵਾਂ ਤੇ ਪ੍ਰਾਪਤੀਆਂ ਦੇ ਨਾਲ ਨਾਲ ਆਪਣੀਆਂ ਕਮੀਆਂ ਤੇ ਵੀ ਨਜ਼ਰ ਮਾਰੀਏ। ਉਨਾਂ ਨੇ ਕਿਹਾ ਕਿ ਇਹ ਸਾਨੂੰ ਇੱਕ ਅਜਿਹਾ ਮੌਕਾ ਪ੍ਰਦਾਨਕਰਦਾ ਕਿ ਅਸੀਂ ਪਿਛਲੇ ਸਾਲ ਦੀਆਂ ਕਮੀਆਂ ਨੂੰ ਠੀਕ ਕਰਦੇ ਹੋਏ ਆਉਣ ਵਾਲੇ ਸਾਲ ਲਈ ਨਵੇਂ ਟੀਚੇ ਤੇ ਯੋਜਨਾ ਤਿਆਰ ਕਰੀਏ। ਇਹ ਆਸ ਦਾ ਸਮਾਂ ਹੁੰਦਾ ਹੈ ਕਿ ਸਾਰਿਆਂ ਲਈ ਆਪਣੇ ਟੀਚੇ ਹਾਸਿਲ ਕਰਨ ਦਾ ਵਿਸਵਾਸ ਪੈਦਾ ਕਰਨ ਤੇ ਨਵੀਂ ਸ਼ੁਰੂਆਤ ਦਾ ਮੌਕਾ ਹੁੰਦਾ ਹੈ। ਇੱਕ ਰਾਸ਼ਟਰ ਵਜੋਂ ਇਹ ਇੱਕ ਜੁਟ ਹੋਣ ਦਾ ਮੌਕਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਮੌਕਿਆਂ ਤੇ ਵੰਗਾਰਾਂ ਲਈ ਅਸੀਂ ਆਪਣੇ ਆਪ ਨੂੰ ਤਿਆਰ ਕਰ ਸਕੀਏ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਨਵੇ ਸਾਲ ਦੇ ਮੌਕੇ ਤੇ ਸੰਦੇਸ਼