ਕੈਲਗਰੀ ਦੇ ਜ਼ੈਕ ਟਰੋਲੇ ਚੰਦਰਮਾ ‘ਤੇ ਕੋਲੇਨਾਈਜ਼ੇਸ਼ਨ ਮਿਸ਼ਨ ਨਹੀਂ ਚੁਣਿਆ


ਕੈਲਗਰੀ, (ਪਪ) : ਜਦੋਂ ਕੈਲਗਰੀ ਦੇ ਜ਼ੈਕ ਟਰੋਲੇ ਨੂੰ ਪੁੱਛਿਆ ਜਾਵੇਗਾ ਕਿ ਉਹ ਭਵਿੱਖ ਵਿੱਚ ਕਿੱਥੇ ਦਿਖਾਈ ਦੇਣਗੇ, ਓਹਦੇ ਕੋਲ ਹਮੇਸ਼ਾ ਇੱਕੋ ਹੀ ਜਵਾਬ ਹੋਵੇਗਾ-ਚੰਦਰਮਾ ‘ਤੇ।
ਹੁਣ ਇਸ 31 ਸਾਲਾ ਇਲੈਕਟ੍ਰੀਕਲ ਇੰਜੀਨੀਅਰ ਉਸ ਪ੍ਰਾਪਤੀ ਦੇ ਇਕ ਕਦਮ ਹੋਰ ਨੇੜੇ ਪਹੁੰਚ ਗਿਆ ਹੈ, ਜਿੱਥੇ ਹੋਰ ਕੋਈ ਆਦਮੀ ਅਜੇ ਤੱਕ ਨਹੀਂ ਪਹੁੰਚਿਆ-ਇਹ ਰੈਡ ਪਲੈਨਡ ‘ਤੇ ਵਸਣ ਵਾਲਾ ਪਹਿਲਾ ਮਾਨਵ ਹੋਵੇਗਾ। ਪਿਛਲੇ ਮਹੀਨੇ, ਟਰੋਲੇ ਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਉਹ ਉਨ੍ਹਾਂ 1,058 ਕੈਂਡੀਡੇਟਾਂ ਵਿੱਚੋਂ ਇਕ ਹੈ, ਜਿਨ੍ਹਾਂ ਨੂੰ ਚੋਣ ਦੇ ਦੂਸਰੇ ਰਾਊਂਡ ਵਿੱਚ 200,000 ਕੈਂਡੀਡੇਟਾਂ ਵਿੱਚੋਂ ਚੰਦਰਮਾ ‘ਤੇ ਕੋਲੇਨਾਈਜ਼ੇਸ਼ਨ ਮਿਸ਼ਨ ਵਾਸਤੇ ਚੁਣ ਲਿਆ ਗਿਆ ਹੈ। ਇਸ ਮਲਟੀ ਬਿਲੀਅਨ ਪ੍ਰੋਜੈਕਟ ਲਈ, ਜਿਸ ਵਿੱਚ ਕਿਸੇ ਤਰ੍ਹਾਂ ਦਾ ਪ੍ਰੋਫਿਟ ਸ਼ਾਮਿਲ ਨਹੀਂ ਹੋਵੇਗਾ। ਚੰਦਰਮਾ ‘ਤੇ ਮਨੁੱਖ ਦੀ ਪਰਮਾਨੈਂਟ ਸੈਟਲਮੈਂਟ ਵਾਸਤੇ ਦਸਤੇ ਭੇਜੇ ਜਾਣਗੇ। ਇਹ ਦਸਤੇ ਹਰ ਦੂਸਰੇ ਸਾਲ ਚਾਰ ਦੀ ਗਿਣਤੀ ਵਿੱਚ ਹੋਇਆ ਕਰਨਗੇ ਅਤੇ ਇਨ੍ਹਾਂ ਦਾ ਜਾਣਾ 2024 ਨੂੰ ਚਾਲੂ ਹੋ ਜਾਵੇਗਾ। ਟਰੋਲੇ ਨੂੰ ਚੰਦਰਮਾ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਸੀ ਅਤੇ ਜਦੋਂ ਐਪਲੀਕੇਸ਼ਨਾਂ ਦੀ ਪ੍ਰਕਿਰਿਆ ਸ਼ੁਰੂ ਹੋਈ, ਉਸ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਨਾਲ ਸਲਾਹ ਕਰਕੇ ਇਕਦਮ ਅਰਜ਼ੀ ਲਾ ਦਿੱਤੀ।

‘ਸਪੇਸ ਵਿੱਚ ਸਾਡੀ ਪਹੁੰਚ ਦਾ ਵੱਡਾ ਪੜਾਅ ਚੰਦਰਮਾ ਹੋਵੇਗਾ।’ ਉਸ ਨੇ ਕਿਹਾ ਕਿ ਜਦੋਂ ਅਸੀਂ ਚੰਦਰਮਾ ‘ਤੇ ਜਾਣ ਦੇ ਸਕਿੱਲ ਅਤੇ ਟੈਕਨਾਲੋਜੀ ਬਾਰੇ ਪੜਿ•ਆ, ਉਦੋਂ ਤੋਂ ਹੀ ਸਪੇਸ ਦੇ ਸਾਰੇ ਦਰਵਾਜ਼ੇ ਸਾਡੇ ਲਈ ਖੁੱਲ੍ਹ ਗਏ। ਇਹ ਸਪੇਸ ਵਿੱਚ ਇਕ ਸੁਨਹਿਰੀ ਪਹੁੰਚ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਮੈਨੂੰ ਇਹ ਖੁਸ਼ੀ ਹੈ ਕਿ ਮੈਂ ਇਸ ਦਾ ਹਿੱਸਾ ਹਾਂ। ਆਪਣੇ ਨਾਮ ਦੇ ਸ਼ਾਟ ਲਿਸਟ ਹੋ ਜਾਣ ‘ਤੇ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੇ ਕਿਹਾ ਕਿ ਇਸ ਮਿਸ਼ਨ ਲਈ ਉਨ੍ਹਾਂ ਨਾਵਾਂ ਦੀ ਹੀ ਚੋਣ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਇਸ ਕਾਰਜ ਪ੍ਰਤੀ ਸ਼ਿੱਦਤ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਵੀ ਇਨ੍ਹਾਂ ਨਾਵਾਂ ਵਿੱਚੋਂ ਇਕ ਹਾਂ। ਓਹਨੇ ਇਹ ਵੀ ਕਿਹਾ ਕਿ ਇਹ ਸਪੇਸ ਵਿਚਲੇ ਬਾਕੀ ਮਿਸ਼ਨਾਂ ਤੋਂ ਬਿਲਕੁਲ ਅਲੱਗ ਤਰ੍ਹਾਂ ਦਾ ਹੈ, ਜਿਨ੍ਹਾਂ ਨੂੰ ਅਸੀਂ ਹੁਣ ਤੱਕ ਪ੍ਰਾਪਤ ਕਰ ਚੁੱਕੇ ਹਾਂ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ, ਕਿਉਂਕਿ ਇਸ ਮਿਸ਼ਨ ਵਿੱਚ ਉਥੇ ਚਾਰ ਲੋਕਾਂ ਨੇ ਦੋ ਸਾਲ ਵਾਸਤੇ ਰਹਿਣਾ ਹੁੰਦਾ ਹੈ, ਇਸ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣ ਵਾਲੇ ਅਤੇ ਇਕ ਟੀਮ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਹੀ ਚੁਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਚਾਰ ਲੋਕ ਦੋ ਸਾਲ ਵਾਸਤੇ ਲਾਲ ਆਸਮਾਨ, ਧੁੰਦਲੇ ਸੂਰਜ, ਨਿਲੱਤਣ ਮਾਰਦੀ ਸ਼ਾਮ ਅਤੇ ਧਰਤੀ ਦੀ ਗਰੁਤਾ ਆਕਰਸ਼ਣ ਸ਼ਕਤੀ ਦਾ ਤੀਸਰਾ ਹਿੱਸਾ ਅਤੇ ਇੱਥੇ ਪਹੁੰਚਣ ਲਈ 6 ਮਹੀਨਿਆਂ ਦੀ ਯਾਤਰਾ ਦਾ ਆਨੰਦ ਲੈ ਸਕਾਂਗੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਲਗਰੀ ਦੇ ਜ਼ੈਕ ਟਰੋਲੇ ਚੰਦਰਮਾ ‘ਤੇ ਕੋਲੇਨਾਈਜ਼ੇਸ਼ਨ ਮਿਸ਼ਨ ਨਹੀਂ ਚੁਣਿਆ