ਸ਼ਿਵ ਸੈਨਾ ਬਾਲ ਠਾਕਰੇ ਪ੍ਰਮੁੱਖ ਸੰਜੀਵ ਦੇਮ ਨੇ ਮੋਦੀ ਨੂੰ ਲਿਆ ਸਵਾਲਾਂ ਦੇ ਘੇਰੇ ‘ਚ


ਲੁਧਿਆਣਾ, 17 ਦਸੰਬਰ (ਪ੍ਰੀਤੀ ਸ਼ਰਮਾ) : ਗਿੱਲ ਰੋਡ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਸਥਿੱਤ ਸ਼ਿਵ ਸੈਨਾ ਬਾਲ ਠਾਕਰੇ ਦੇ ਜਿਲ੍ਹਾ ਪ੍ਰਮੁੱਖ ਸੰਜੀਵ ਕੁਮਾਰ ਦੇਮ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੇਮ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਸ਼੍ਰੀ ਨਰਿੰਦਰ ਮੋਦੀ ਨੂੰ ਸਵਾਲਾਂ ਦੇ ਘੇਰੇ ਵਿੱਚ ਲੈਂਦੇ ਹੋਏ ਕਿਹਾ ਕਿ ਰਾਜਨੀਤਕ ਹਲਾਤਾਂ ਮੁਤਾਬਿਕ ਬੇਸ਼ੱਕ ਦੇਸ਼ ਅੰਦਰ ਨਰਿੰਦਰ ਮੋਦੀ ਦੀ ਲਹਿਰ ਨੂੰ ਹਵਾ ਦਿੱਤੀ ਜਾ ਰਹੀ ਹੈ। 21 ਦਸੰਬਰ ਦਿਨ ਸ਼ਨੀਵਾਰ ਨੂੰ ਪੰਜਾਬ ਦੇ ਜਗਰਾਊ ਵਿਖੇ ਹੋਣ ਵਾਲੀ ਰੈਲੀ ਦੇ ਸਬੰਧ ਵਿੱਚ ਸ਼ਿਵ ਸੈਨਾ ਵਰਕਰਾਂ ਦੀ ਬੁਲਾਈ ਗਈ ਮੀਟਿੰਗ ਦੌਰਾਨ ਜਿਨ੍ਹਾ ਮੁੱਦਿਆਂ ਤੇ ਵਿਸ਼ੇਸ ਚਰਚਾ ਹੋਈ ਉਨ੍ਹਾ ਵਿੱਚ ਪੰਜਾਬ ਅੰਦਰ ਵਾਪਰ ਰਹੀਆਂ ਅਪਰਾਧਕ ਘਟਨਾਵਾਂ ਜਿਨ੍ਹਾ ਵਿੱਚ ਔਰਤਾਂ ਤੇ ਹੋ ਰਹੇ ਜੁਲਮਾਂ, ਪੰਜਾਬ ਦੇ ਬਜੁਰਗਾਂ ਤੇ ਵਿਧਵਾਵਾਂ ਨੂੰ ਮਹਿਗਾਈ ਦੇ ਆਸਮਾਨ ਨੂੰ ਛੋਹ ਜਾਣ ਦੇ ਬਾਵਜੂਦ ਪਿਛਲੇ ਲੰਮੇ ਅਰਸੇ ਤੋਂ 250 ਰੂ: ਪੈਨਸ਼ਨ ਦੇ ਨਾਮ ਤੇ ਹੋ ਰਹੇ ਸੋਸ਼ਨ, ਕਾਰੋਬਾਰੀਆਂ ਨਾਲ ਬਿਜਲੀ ਦੇ ਰੇਟਾਂ, ਵਪਾਰਿਕ ਅਤੇ ਪ੍ਰਾਪਰਟੀ ਟੈਕਸ ਵਿੱਚ ਭਾਰੀ ਵਾਧੇ ਕੀ ਸਰਕਾਰ ਹਮਾਇਤੀ ਜਾਂ ਲੋਕ ਹਿੱਤ ਹੋ ਸਕਦੇ ਹਨ ਮੁੱਖ ਸਨ।

ਦੇਮ ਨੇ ਕਿਹਾ ਕਿ ਪੰਜਾਬ ਅੰਦਰ ਉਨ੍ਹਾ ਦੀ ਭਾਜਪਾ ਅਤੇ ਭਾਈਵਾਲ ਅਕਾਲੀ ਸਰਕਾਰ ਧਰਮ ਨਿਰਪੱਖ ਦੇਸ਼ ਅੰਦਰ ਧਾਰਮਿਕ ਅਦਾਰਿਆਂ ਵਿੱਚ ਸਰਕਾਰੀ ਦਖਲ ਅੰਦਾਜੀ ਧਾਰਮਿਕ ਆਜਾਦੀ ਤੇ ਪਾਬੰਦੀ, ਲੋਕ ਸਹੂਲਤਾਂ ਦੇਣ ਦੀ ਜਗ੍ਹਾ ਕਬੱਡੀ ਕੱਪ ਦੇ ਨਾਮ ਤੇ ਕਰੋੜਾ ਦਾ ਖਰਚਾ, ਬਜੁਰਗਾਂ ਅਤੇ ਵਿਧਵਾਵਾਂ ਦੀ ਜਗ੍ਹਾ ਰਿਟਾਇਰ ਹੋਏ ਸਰਕਾਰੀ ਮੁਲਾਜਮਾਂ ਦੀ ਪੈਨਸ਼ਨ ਵਿੱਚ ਹਰ ਸਾਲ ਵਾਧਾ, ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਬਹਾਨੇ, ਗੁਰੂਆਂ ਪੀਰਾਂ ਦੀ ਧਰਤੀ ਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਆਏ ਦਿਨ ਕਈ ਗੁਣਾਂ ਵਾਧਾ ਹੋਣਾ ਕੀ ਆਉਣ ਵਾਲੇ ਸਮੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀ ਜਗ੍ਹਾ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਗਠਬੰਧਨ ਨਾਲ ਬਣਾਈ ਜਾਣ ਵਾਲੀ ਸਰਕਾਰ ਦੇ ਵਾਅਦੇ ਲੋਕ ਹਿੱਤ ਜਾਂ ਲੋਕ ਮਾਰੂ ਹੀ ਹੋਣਗੇ ? ਸ਼ਿਵ ਸੈਨਾ ਬਾਲ ਠਾਕਰੇ ਜਿਲ੍ਹਾ ਪ੍ਰਮੁੱਖ ਸੰਜੀਵ ਕੁਮਾਰ ਦੇਮ ਦਾ ਕਹਿਣਾ ਸੀ ਜਗਰਾਊ ਰੈਲੀ ਨੂੰ ਤਾਂ ਹੀ ਸਫਲ ਕਿਹਾ ਜਾ ਸਕੇਗਾ ਜਦ ਪੰਜਾਬ ਦੇ ਲੋਕਾਂ ਨੂੰ ਇਨ੍ਹਾ ਲਾਹਨਤਾਂ ਤੋਂ ਨਿਜਾਤ ਮਿਲੇਗੀ।

ਇਸ ਮੌਕੇ ਵਰੁਣ ਸ਼ਰਮਾ ਸੀਨੀ: ਮੀਤ ਪ੍ਰਧਾਨ, ਰਾਹੁਲ ਸ਼ਰਮਾ ਮੀਤ ਪ੍ਰਧਾਨ, ਸੰਦੀਪ ਸਿੰਘ ਸੋਨੂੰ ਸ਼ਹਿਰੀ ਪ੍ਰਧਾਨ, ਦਰਸ਼ਨ ਰਾਹਲ ਸਲਾਹਕਾਰ, ਅਵਤਾਰ ਸਿੰਘ ਸੈਣੀ, ਸੁਰਿੰਦਰ ਕੌਰ ਲਾਡੀ ਮਹਿਲਾ ਵਿੰਗ ਪ੍ਰਧਾਨ, ਪ੍ਰੀਤੀ ਸ਼ਰਮਾ ਮੀਤ ਪ੍ਰਧਾਨ, ਪ੍ਰਮਜੀਤ ਕੌਰ, ਸ਼ੀਤਲ ਸ਼ਰਮਾ, ਵੰਧਨਾ ਸ਼ਰਮਾ, ਰੇਖਾ ਨਿੱਜਰ, ਹਰਮਨ ਸਧਵਾਨੀ, ਕ੍ਿਰਸ਼ਨਪਾਲ, ਦਵਿੰਦਰਪਾਲ, ਮਨਪ੍ਰੀਤ, ਪ੍ਰੀਤ ਸਿੰਘ, ਕਾਕਾ,ਸਰਵ ਘਰੋੜ ਦਿਹਾਤੀ ਪ੍ਰਧਾਨ, ਵਿਜੇ ਕੁਮਾਰ, ਬੰਧਨ ਸਧਵਾਨੀ,ਗੁਰਪ੍ਰੀਤ ਘੁੱਗੀ,ਰਾਜ ਕੁਮਾਰ ਸ਼ਰਮਾ ਵੀ ਹਾਜਿਰ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸ਼ਿਵ ਸੈਨਾ ਬਾਲ ਠਾਕਰੇ ਪ੍ਰਮੁੱਖ ਸੰਜੀਵ ਦੇਮ ਨੇ ਮੋਦੀ ਨੂੰ ਲਿਆ ਸਵਾਲਾਂ ਦੇ ਘੇਰੇ ‘ਚ