ਸਾਇੰਸ ਸਿਟੀ ਕਪੂਰਥਲਾ ਕੌਮੀ ਊਰਜਾ ਬੱਚਤ ਐਵਾਰਡ ਨਾਲ ਸਨਮਾਨਿਤ

Science-City-awarded-National-Energy-Conservation-Award

ਜਲੰਧਰ,17 ਦਸੰਬਰ (ਏਜੰਸੀ) : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਨੂੰ ਊਰਜਾ ਬੱਚਤ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਸਤੇ ਜਨਰਲ ਵਰਗ ਦੇ ਕੌਮੀ ਊਰਜਾ ਬੱਚਤ ਐਵਾਰਡ 2013 ਦੇ ਦੂਜੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਬੀਤੀ ਸ਼ਾਮ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੋਏ ਸਮਾਗਮ ਦੌਰਾਨ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਕੋਲੋ ਕੇਂਦਰੀ ਊਰਜਾ ਮੰਤਰੀ ਸ੍ਰੀ ਜੋਤਿਰ ਦਿਤਿਆ ਐਮ ਸਿੰਧੀਆ ਦੀ ਮੌਜੂਦਗੀ ਵਿੱਚ ਸਾਇੰਸ ਸਿਟੀ ਦੇ ਮਹਾ ਨਿਦੇਸ਼ਕ ਡਾਕਟਰ ਆਰ ਐਸ ਖੰਡਪੁਰ ਨੇ ਇਹ ਸਨਮਾਨ ਹਾਸਲ ਕੀਤਾ। ਸਾਇੰਸ ਸਿਟੀ ਵੱਲੋਂ ਊਰਜਾ ਸਰੋਤਾਂ ਦੀ ਸੰਭਾਲ ਅਤੇ ਸੁਧਾਰਾਂ ਵਿੱਚ ਮੀਲ ਪੱਥਰ ਸਥਾਪਿਤ ਕਰਨ ਦੇ ਸਿੱਟੇ ਵਜੋਂ ਇਹ ਐਵਾਰਡ ਦਿੱਤਾ ਗਿਆ ਹੈ। ਸਾਇੰਸ ਸਿਟੀ ਵੱਲੋਂ ਸਲਾਨਾ 12 ਲੱਖ ਰੁਪਏ ਦੀ ਊਰਜਾ ਦੀ ਬੱਚਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਇੰਸ ਸਿਟੀ ਵਿੱਚ ਪੰਜਾਬ ਊਰਜਾ ਵਿਕਾਸ ਏਜੰਸੀ ਦੀ ਸਲਾਹ ਨਾਲ 100 ਕਿਲੋ ਵਾਟ ਦਾ ਇਕ ਸੋਲਰ ਪਾਵਰ ਸਿਸਟਮ ਵੀ ਲਗਾਇਆ ਗਿਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)