ਮੋਦੀ ‘ਤੇ ਫਿਰ ਸਖਤ ਅਡਵਾਨੀ, ਜਿੱਤ ਦਾ ਸਿਹਰਾ ਸ਼ਿਵਰਾਜ ਤੇ ਰਮਨ ਸਿੰਘ ਸਿਰ ਬੰਨਿਆ


ਨਵੀਂ ਦਿੱਲੀ, 11 ਦਸੰਬਰ (ਏਜੰਸੀ) :ਭਾਰਤੀ ਜਨਤਾ ਪਾਰਟੀ ਦੀ ਚਾਰ ਸੂਬਿਆਂ ਵਿਚ ਹੋਈ ਜਿੱਤ ਲਈ ਨਰਿੰਦਰ ਮੋਦੀ ਨੂੰ ਸਿਹਰਾ ਨਾ ਦੇਣ ਦੀ ਕਾਂਗਰਸ ਦੀ ਰਾਜਨੀਤੀ ‘ਤੇ ਬੁੱਧਵਾਰ ਨੂੰ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਮੁਹਰ ਲਾ ਦਿੱਤੀ। ਭਾਜਪਾ ਦੇ ਸੀਨੀਅਰ ਆਗੂ ਨੇ ਤਿੰਨ ਸੂਬਿਆਂ ਵਿਚ ਹੋਈ ਭਾਜਪਾ ਦੀ ਜਿੱਤ ਦਾ ਸਿਹਰਾ ਸਥਾਨਕ ਆਗੂਆਂ ਸਿਰ ਬੰਨਿਆ। ਅਡਵਾਨੀ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਸਿੰਘ ਚੌਹਾਨ ਅਤੇ ਛੱਤੀਸਗੜ੍ਹ ਵਿਚ ਰਮਨ ਸਿੰਘ ਦੇ ਕੰਮ ਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਨੂੰ ਇਨ੍ਹਾਂ ਸੂਬਿਆਂ ਵਿਚ ਜਿੱਤ ਹਾਸਲ ਹੋਈ ਹੈ। ਇਸ ਦੌਰਾਨ ਲਾਲ ਕ੍ਰਿਸ਼ਨ ਅਡਵਾਨੀ ਨੇ ਨਰਿੰਦਰ ਮੋਦੀ ਦਾ ਨਾਂ ਵੀ ਨਹੀਂ ਲਿਆ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤੋਂ ਇਲਾਵਾ ਰਾਜਸਥਾਨ ਵਿਚ ਹੋਈ ਭਾਜਪਾ ਦੀ ਛੱਪੜਫਾੜ ਜਿੱਤ ਨੂੰ ਮੋਦੀ ਦੀ ਹਵਾ ਦੇ ਤੌਰ ‘ਤੇ ਦੇਖਿਆ ਜਾ ਰਿਹਾ ਸੀ।

ਸਿਆਸੀ ਹਲਕਿਆਂ ਵਿਚ ਮੋਦੀ ਸਮਰਥਕਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਦਿੱਲੀ ਵਿਚ ਵੀ ਭਾਰਤੀ ਜਨਤਾ ਪਾਰਟੀ ਨੂੰ ਸਨਮਾਨਜਨਕ ਸਥਿਤੀ ਵਿਚ ਪਹੁੰਚਾਉਣ ਲਈ ਨਰਿੰਦਰ ਮੋਦੀ ਦਾ ਹੀ ਯੋਗਦਾਨ ਰਿਹਾ ਹੈ। ਚੋਣ ਨਤੀਜੇ ਆਉਣ ਦੇ ਬਾਅਦ ਕਾਂਗਰਸ ਦੇ ਸਾਰੇ ਬੁਲਾਰੇ ਇਨ੍ਹਾਂ ਨਤੀਜਿਆਂ ਲਈ ਸਥਾਨਕ ਕਾਰਨਾਂ ਨੂੰ ਜ਼ਿੰਮੇਦਾਰ ਮੰਨਦੇ ਰਹੇ ਅਤੇ ਭਾਜਪਾ ਦੀ ਜਿੱਤ ਲਈ ਨਰਿੰਦਰ ਮੋਦੀ ਦੀ ਹਵਾ ਦੀ ਗੱਲ ਨੂੰ ਨਕਾਰਦੇ ਰਹੇ। ਬੁੱਧਵਾਰ ਨੂੰ ਅਡਵਾਨੀ ਨੇ ਵੀ ਅਜਿਹਾ ਹੀ ਬਿਆਨ ਦੇ ਕੇ ਕਾਂਗਰਸ ਦੀ ਰਾਜਨੀਤੀ ‘ਤੇ ਮੁਹਰ ਲਾਉਣ ਵਾਲਾ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੂੰ ਭਾਜਪਾ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਦੇ ਰਸਤੇ ਵਿਚ ਵੀ ਅਡਵਾਨੀ ਹੀ ਰੋੜਾ ਬਣੇ ਰਹੇ ਅਤੇ ਅੰਤ ਵਿਚ ਪਾਰਟੀ ਨੂੰ ਅਡਵਾਨੀ ਨੂੰ ਨਜ਼ਰਅੰਦਾਜ਼ ਕਰ ਕੇ ਮੋਦੀ ਨੂੰ ਪਾਰਟੀ ਵਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਦਿੱਤਾ ਗਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੋਦੀ ‘ਤੇ ਫਿਰ ਸਖਤ ਅਡਵਾਨੀ, ਜਿੱਤ ਦਾ ਸਿਹਰਾ ਸ਼ਿਵਰਾਜ ਤੇ ਰਮਨ ਸਿੰਘ ਸਿਰ ਬੰਨਿਆ