6ਵੇਂ ਸਲਾਨਾ ਓਪਨ ਹਾਉਸ ਮੌਕੇ ਸਾਂਸਦ ਸ਼ੋਰੀ ਵੱਲੋਂ ਕ੍ਰਿਸਮਸ ਦੀਆਂ ਵਧਾਈਆਂ


ਕੈਲਗਰੀ, (ਪਪ) : ਕੈਲਗਰੀ ਉੱਤਰ-ਪੂਰਬ ਵੱਲੋਂ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਨੇ ਆਪਣੇ 6ਵੇਂ ਸਲਾਨਾ ਓਪਨ ਹਾਉਸ ਵਿੱਚ ਪਹੁੰਚੇ ਮਹਿਮਾਨਾਂ, ਦੋਸਤਾਂ ਤੇ ਹਲਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ। ’ਇਹ ਬਹੁਤ ਹੀ ਸ਼ਾਨਦਾਰ ਮੌਕਾ ਸੀ ਜਦੋਂ ਆਪਣੇ ਪਰਵਾਰ, ਦੋਸਤਾਂ ਤੇ ਇਲਾਕੇ ਦੇ ਲੋਕਾਂ ਨਾਲ ਕ੍ਰਿਸਮਸ ਮਨਾਈ ਗਈ। ਇਹ ਮੌਕਾ ਬੀਤੇ ਵਰ੍ਹੇ ਲਈ ਦੁਆਵਾਂ ਵਾਲਾ ਤੇ ਆਉਣ ਵਾਲੇ ਵਕਤ ਲਈ ਜ਼ਿੰਮੇਵਾਰੀਆਂ ਸੰਭਾਲਣ ਦਾ ਪ੍ਰਤੀਕ ਹੈ।’

ਦਵਿੰਦਰ ਸ਼ੋਰੀ ਦੇ ਇਸ ਓਪਨ ਹਾਉਸ ਵਿੱਚ 300 ਤੋਂ ਉੱਪਰ ਲੋਕਾਂ ਨੇ ਹਿੱਸਾ ਲਿਆ। ਇਹਨਾਂ ਵਿੱਚੋਂ ਬਹੁਤਿਆਂ ਨੇ ਲੋੜਵੰਦ ਲੋਕਾਂ ਲਈ ਫੂਡ ਦਾਨ ਕੀਤਾ। ਇਸ ਵਾਰ ਇਹ ਓਪਨ ਹਾਉਸ ਫਾਲਕਾਰਿਜ਼ ਵਿਕੇ ਕੀਤਾ ਗਿਆ। ਇਸ ਮੌਕੇ ਕੈਨੇਡਾਵਾਸੀਆਂ ਨੂੰ ਕ੍ਰਿਸਮਸ ਤੇ ਨਵੇਂ ਸਾਲ ਦੀ ਵਧਾਈ ਦਿੰਦਆਿਂ ਸ. ਸ਼ੋਰੀ ਨੇ ਕਿਹਾ ਕਿ ਮੈਂ ਸੱਭ ਨੂੰ ਸ਼ੋਰੀ ਪਰਵਾਰ ਵੱਲੋਂ ਨਵੇਂ ਸੀਜ਼ਨ ਤੇ ਨਵੇਂ ਵਰ੍ਹੇ ਦੀਆਂ ਢੇਰ ਵਧਾਈਆਂ ਦਿੰਦਾ ਹਾਂ ਤੇ ਨਾਲ ਹੀ ਇਹ ਉਮੀਦ ਕਰਦਾ ਹਾਂ ਕਿ ਅਸੀਂ ਉਹਨਾਂ ਕੈਨੇਡੀਅਨਾਂ ਦੇ ਸ਼ੁਕਰਗੁਜ਼ਾਰ ਰਹਾਂਗੇ, ਜਿਹੜੇ ਸਾਡੀ ਬਿਹਤਰੀ ਲਈ ਦੇਸ਼ ਵਿੱਚ ਅਤੇ ਵਿਦੇਸ਼ਾਂ ਵਿੱਚ ਸੇਵਾਵਾਂ ਨਿਭਾਅ ਰਹੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

6ਵੇਂ ਸਲਾਨਾ ਓਪਨ ਹਾਉਸ ਮੌਕੇ ਸਾਂਸਦ ਸ਼ੋਰੀ ਵੱਲੋਂ ਕ੍ਰਿਸਮਸ ਦੀਆਂ ਵਧਾਈਆਂ