ਸੰਤ ਸੀਚੇਵਾਲ ਨੇ ਕੁਵੈਤ ‘ਚ ਭਾਰਤੀ ਦੂਤਾਵਾਸ ਕੋਲ ਪੰਜਾਬੀਆਂ ਦੀਆਂ ਮੁਸ਼ਕਿਲ੍ਹਾਂ ਨੂੰ ਉਠਾਇਆ

sant-seechewal

ਸੁਲਤਾਨਪੁਰ ਲੋਧੀ, 6 ਦਸੰਬਰ (ਪਪ) : ਕੁਵੈਤ ਦੀ ਧਾਰਮਿਕ ਫੇਰੀ ‘ਤੇ ਗਏ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੁਵੈਤ ‘ਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਭਾਰਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਮੁੱਦਾ ਉਠਾਇਆ।ਭਾਰਤੀ ਕੌਂਸਲੇਟ ਬੀ.ਕੇ ਉਪਾਧਾਇਆ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਉਨ੍ਹਾਂ ਨਾਲ ਆਏ ਵਫਦਾਂ ਦਾ ਨਿੱਘਾ ਸਵਾਗਤ ਕਰਦਿਆ ਭਰੋਸਾ ਦਿੱਤਾ ਕਿ ਉਹ ਕੂਵੈਤ ‘ਚ ਵੱਸਦੇ ਸਾਰੇ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨਗੇ।ਜ਼ਿਕਰਯੋਗ ਹੈ ਕਿ ਕੁਵੈਤ ‘ਚ ਪੰਜਾਬੀ ਵੀ ਵੱਡੀ ਗਿਣਤੀ ‘ਚ ਰਹਿੰਦੇ ਹਨ। ਸਤਿਗੁਰੂ ਰਵਿਦਾਸ ਮਹਾਰਾਜ ਵੈਲਫੇਅਰ ਸੁਸਾਇਟੀ ਵੱਲੋਂ ਮਨਾਏ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 545 ਵੇਂ ਪ੍ਰਕਾਸ਼ ਪੁਰਬ ‘ਚ ਸ਼ਾਮਿਲ ਹੋਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਉਚੇਚੇ ਤੌਰ ‘ਤੇ ਕੁਵੈਤ ਗਏ ਹੋਏ ਹਨ।

ਚੇਅਰਮੈਨ ਬਖਸ਼ੀਸ਼ ਸਿੰਘ ਚੌਹਾਨ (ਡੱਲੇਵਾਲ ਗੋਰਾਇਆ ) ਵਾਈਸ ਚੇਅਰਮੈਨ ਸ੍ਰੀ ਖਿਆਲੀ ਰਾਮ ਸਿਮਰ (ਬੜਿੰਗ) ਸੀਨੀਅਰ ਪ੍ਰਧਾਨ ਸ੍ਰੀ ਲਸ਼ਕਰੀ ਰਾਮ ‘ਜੱਖੂ’ (ਲੱਧੜਾਂ ਨਕੋਦਰ) ਤੇ ਹੋਰ ਮੈਂਬਰਾਂ ਨੇ ਭਾਰਤੀ ਦੂਤਾਵਾਸ ਦੇ ਕੌਂਸਲੇਟ ਬੀ.ਕੇ ਉਪਾਧਾਇਆ ਨੂੰ ਸੱਦਾ ਦਿੱਤਾ ਕਿ ਉਹ ਪੰਜਾਬੀਆਂ ਵੱਲੋਂ ਕਰਵਾਏ ਜਾਂਦੇ ਸਮਾਗਮਾਂ ‘ਚ ਜਰੂਰ ਹਾਜ਼ਰ ਹੋਇਆ ਕਰਨ।ਕੌਂਸਲੇਟ ਨੇ ਭਰੋਸਾ ਦਿੱਤਾ ਕਿ ਪੰਜਾਬੀ ਭਾਰਤੀਆਂ ਵੱਲੋਂ ਜਿਹੜੇ ਵੀ ਧਾਰਮਿਕ ਜਾਂ ਸਮਾਜਿਕ ਸਮਾਗਮ ‘ਚ ਉਨ੍ਹਾਂ ਸੱਦਣਗੇ ਉਹ ਜਰੂਰ ਸ਼ਾਮਿਲ ਹੋਇਆ ਕਰਨਗੇ।ਉਨ੍ਹਾਂ ਇਹ ਭਰੋਸਾ ਦਿੱਤਾ ਕਿ ਪੰਜਾਬੀਆਂ ਨੂੰ ਜੋ ਕੋਈ ਵੀ ਸਮੱਸਿਆ ਹੋਵੇ ਉਹ ਬਿਨ੍ਹਾਂ ਝਿਜਕ ਇੱਥੇ ਆ ਕੇ ਦੱਸਣ ,ਉਸ ਦਾ ਹੱਲ ਉਸੇ ਸਮੇਂ ਕੀਤਾ ਜਾਵੇਗਾ।

ਇਸ ਮੌਕੇ ਉਨ੍ਹਾਂ ਨਾਲ ਸਾਡਾ ਪੰਜਾਬ ਮੈਗਜ਼ੀਨ ਦੇ ਮੁੱਖ ਸੰਪਾਦਕ ਸ. ਇੰਦਰਜੀਤ ਸਿੰਘ ਘੰਗੂਰਾਲੀ ਵੀ ਹਾਜ਼ਰ ਸਨ। ‘ਸਤਿਗੁਰੂ ਰਵਿਦਾਸ ਮਹਾਰਾਜ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਬਖਸ਼ੀਸ਼ ਸਿੰਘ ਚੌਹਾਨ (ਡੱਲੇਵਾਲ ਗੋਰਾਇਆ) ਵਾਈਸ ਚੇਅਰਮੈਂਨ ਸ੍ਰੀ ਖਿਆਲੀ ਰਾਮ ਸਿਮਰ (ਬੜਿੰਗ) ਸੀਨੀਅਰ ਪ੍ਰਧਾਨ ਸ੍ਰੀ ਲਸ਼ਕਰੀ ਰਾਮ ‘ਜੱਖੂ’ (ਲੱਧੜਾਂ ਨਕੋਦਰ) ਮੈਂਬਰ ਰਾਮ ਸਿੰਘ ਸਹੋਤਾ (ਜੱਜ) ਅਤੇ ਹਰਚਰਨ ਸਿੰਘ ਸੈਣੀ ਪ੍ਰਧਾਨ ਸ੍ਰੀ ਗੁਰਦੁਆਰਾ ਸਾਹਿਣਾ ਸੁਲੇਬੀਆ ਕੈਂਪ ਆਦਿ ਹਾਜਰ ਸਨ।

Facebook Comments

POST A COMMENT.

Enable Google Transliteration.(To type in English, press Ctrl+g)