ਦੂਰ ਸੰਚਾਰ ਖੇਤਰ ‘ਚ ਪੇਂਡੂ ਤੇ ਸ਼ਹਿਰੀ ਖੱਪੇ ਨੂੰ ਪੂਰਾ ਕਰਨ ਦੀ ਲੋੜ : ਪ੍ਰਧਾਨ ਮੰਤਰੀ


ਨਵੀਂ ਦਿੱਲੀ, 5 ਦਸੰਬਰ (ਏਜੰਸੀ) : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੂਰ ਸੰਚਾਰ ਖੇਤਰ ਵਿੱਚ ਪੇਂਡੂ ਤੇ ਸ਼ਹਿਰੀ ਖੱਪੇ ਨੂੰ ਪੂਰਾ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਇਸ ਲਈ ਤੇਜ਼ੀ ਨਾਲ ਕਦਮ ਚੁੱਕੇ ਜਾਣ ਲਈ ਆਖਿਆ ਹੈ। ਅੱਜ ਨਵੀਂ ਦਿੱਲੀ ਵਿੱਚ ਭਾਰਤ ਦੂਰ ਸੰਚਾਰ 2013 ਦੇ ਉਦਘਾਟਨਂੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਦੂਰ ਸੰਚਾਰ ਖੇਤਰ ਇਹ ਮਿਸਾਲ ਪੇਸ਼ ਕਰਦਾ ਹੈ ਕਿ ਸਾਡੇ ਦੇਸ਼ ਵਿੱਚ ਮੁਕਾਬਲੇ ਤੇ ਪੂੰਜੀ ਦੇ ਬਿਨ੍ਹਾਂ ਰੁਕਾਵਟ ਪ੍ਰਵਾਹ ਨਾਲ ਕਿਸ ਤਰ੍ਹਾਂ ਲਾਭ ਪੁੱਜ ਸਕਦਾ ਹੈ। ਦੂਰ ਸੰਚਾਰ ਦੇਸ਼ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ ਤੇ ਇਸ ਨੇ ਬਹੁ ਕੀਮਤੀ ਰੋਜ਼ਗਾਰ ਦੇ ਮੌਕੇ ਵੀ ਉਪਲਬੱਧ ਕਰਵਾਏ ਹਨ।

ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਤੋਂ ਬਾਅਦ ਹੁਣ ਪੇਂਡੂ ਖੇਤਰਾਂ ਵਿੱਚ ਦੂਰ ਸੰਚਾਰ ਦੇ ਪ੍ਰਸਾਰ ਨਾਲ ਦੇਸ਼ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੂਰ ਸੰਚਾਰ ਖੇਤਰ ਦੇ ਹੋਰ ਵਿਕਾਸ ਲਈ ਵੀ ਵਚਨਬੱਧ ਹੈ ਤੇ ਪਿਛਲੇ ਦੋ ਵਰ੍ਹਿਆਂ ਵਿੱਚ ਇਸ ਦਿਸ਼ਾ ਵੱਲ ਕਈ ਕਦਮ ਚੁੱਕੇ ਗਏ ਹਨ। ਪਿਛਲੇ ਵਰ੍ਹੇ ਨਵੀਂ ਰਾਸ਼ਟਰੀ ਦੂਰਸੰਚਾਰ ਨੀਤੀ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਗੁੰਜਲਦਾਰ ਮੁੱਦਿਆਂ ਉਤੇ ਪਾਰਦਰਸ਼ਿਤਾਂ ਲਿਆਂਦੀ ਗਈ। ਦੂਰਸੰਚਾਰ ਖੇਤਰ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ 70 ਫੀਸਦ ਤੋਂ ਵਧਾ ਕੇ 100 ਫੀਸਦ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੇਂਡੂ ਟੈਲੀਘਣਤਾ ਨੂੰ ਵਧਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 40 ਫੀਸਦ ਤੋਂ ਕੁਝ ਵਧੇਰੇ ਪੇਂਡੂ ਟੈਲੀ ਘਣਤਾ ਪੇਂਡੂ ਅਰਥਚਾਰੇ ਵਿੱਚ ਲੱਖਾਂ ਵਿਅਕਤੀ ਅਜਿਹੇ ਹਨ ਜੋ ਅਜੇ ਵੀ ਦੂਰਸੰਚਾਰ ਕ੍ਰਾਂਤੀ ਤੋਂ ਵਾਂਝੇ ਹਨ ਤੇ ਇਹ ਇੱਕ ਅਜਿਹੀ ਚੁਣੌਤੀ ਹੈ ਸਾਡੇ ਸਾਰਿਆਂ ਲਈ ਚਿੰਤਾ ਦਾ ਕਾਰਨ ਹੈ ਤੇ ਇਸ ਨੂੰ ਪ੍ਰਭਾਵੀਂ ਢੰਗ ਨਾਲ ਨਿਪਟਣ ਲਈ ਸਾਨੂੰ ਸਾਰਿਆਂ ਨੂੰ ਸੰਕਲਪ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਰਾਸ਼ਟਰੀ ਦੂਰਸੰਚਾਰ ਨੀਤੀ ਦਾ ਮੁੱਖ ਉਦੇਸ਼ 2017 ਤੱਕ ਟੈਲੀਫੋਨ ਘਣਤਾ ਨੂੰ 70 ਫੀਸਦ ਤੇ 2020 ਤੱਕ 100 ਫੀਸਦ ਕਰਨਾ ਹੈ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਇਸ ਸੰਮੇਲਨ ਵਿੱਚ ਹੋਣ ਵਾਲਾ ਵਿਚਾਰ ਵਟਾਂਦਰਾ ਦੇਸ਼ ਦੇ ਦੂਰਸੰਚਾਰ ਖੇਤਰ ਦੇ ਸਮੁੱਚੇ ਵਿਕਾਸ ਵਿੱਚ ਆਪਣਾ ਲਾਹੇਵੰਦ ਯੋਗਦਾਨ ਪਾਵੇਗਾ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸੰਚਾਰ ਤੇ ਸੂਚਨਾ ਤਕਨਾਲੌਜੀ ਮੰਤਰੀ ਸ਼੍ਰੀ ਕਪਿਲ ਸਿੱਬਲ ਤੇ ਸੰਚਾਰ ਰਾਜ ਮੰਤਰੀ ਮਿਲਿੰਦ ਦੇਓੜਾ ਨੇਵੀ ਸੰਬੋਧਨ ਕੀਤਾ। ਕਪਿਲ ਸਿੱਬਲ ਨੇ ਨਵਾਂ ਮੋਬਾਇਲ ਹੈਂਡ ਸੈਟ ਵੀ ਜਾਰੀ ਕੀਤਾ ਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦੂਰ ਸੰਚਾਰ ਖੇਤਰ ‘ਚ ਪੇਂਡੂ ਤੇ ਸ਼ਹਿਰੀ ਖੱਪੇ ਨੂੰ ਪੂਰਾ ਕਰਨ ਦੀ ਲੋੜ : ਪ੍ਰਧਾਨ ਮੰਤਰੀ