ਸਾਸਕ ਯੁਵਕ ਦੀ ਆਤਮਹੱਤਿਆ ਨੇ ਰਾਸ਼ਟਰ ਜਗਾਇਆ

ਸਸਕਾਟੂਨ (ਪਪ)-ਉਤਰੀ ਬੈਟਰਲਫੋਰਡ ਦੇ ਯੁਵਕ ਦੀ ਆਤਮਹੱਤਿਆ ਨੇ ਰਾਸ਼ਟਰੀ ਪੱਧਰ ‘ਤੇ ਐਕਸ਼ਨ ਦਾ ਸੁਨੇਹਾ ਦਿੱਤਾ ਹੈ। ਸਸਕਾਟੂਨ ਦੇ ਇਕ ਗਰੁੱਪ ਨੇ ਇਕ ਪਟੀਸ਼ਨ ਸਰਕੂਲੇਟ ਕੀਤੀ ਹੈ, ਜਿਸ ਵਿੱਚ ਐਂਟੀ ਬੁਲਿੰਗ ਬਾਇਲਾਅ ਕ੍ਰੀਏਟ ਕਰਨ ਦੀ ਗੱਲ ਕਹੀ ਹੈ ਅਤੇ ਇਸ ਨੂੰ ਰਾਸ਼ਟਰ ਪੱਧਰ ਤੱਕ ਫੈਲਾਉਣ ਦਾ ਪ੍ਰਣ ਵੀ ਕੀਤਾ ਹੈ। ਸਾਲ ਦੇ ਸ਼ੁਰੂਆਤ ਵਿੱਚ ਹੀ ਨੌਵਾ ਸਕੋਟੀਆ ਵੱਲੋਂ ਇਨ•ਾਂ ਵੁਲੀਜ਼ ਦੇ ਵਿਰੁੱਧ ਕਾਨੂੰਨ ਬਣਾਏ ਗਏ। ਸੇਵਾਮੁਕਤ ਪੁਲਿਸ ਸੂਹੀਏ ਬਰੀਆਨ ਟ੍ਰੇਨਰ ਚਾਹੁੰਦੇ ਹਨ ਕਿ ਇਹ ਪੂਰੇ ਕੈਨੇਡਾ ਦੇ ਵਿੱਚ ਫੈਲੇ। ਉਨ•ਾਂ ਨੇ ਪਿੱਛੇ ਜਿਹੇ ਇਕ ਕਿਤਾਬ ਵੀ ਲਿਖੀ ਹੈ, ਜਿਹੜੀ ਸਾਈਬਰ ਬੁਲਿੰਗਜ਼ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਂਦੀ ਹੈ।

ਨੌਵਾ ਸਕੋਟੀਆ ਲਾਅ ਬਾਰੇ ਟ੍ਰੇਨਰ ਨੇ ਕਿਹਾ ਕਿ ਇਹ ਤੁਹਾਨੂੰ ਸੂਬੇ ਵਿੱਚ ਹੋਰ ਕਈ ਤਰ•ਾਂ ਨਾਲ ਮਦਦਗਾਰ ਸਾਬਿਤ ਹੋ ਸਕਦਾ ਹੈ। ਹੁਣ ਇਹ ਫੈਡਰਲ ਸਰਕਾਰ ‘ਤੇ ਨਿਰਭਰ ਕਰਦਾ ਹੈ ਕਿ ਉਹ ਐਕਸ਼ਨ ਲੈਣ। ਨਿਆਂ ਮੰਤਰੀ ਪੀਟਰ ਮੱਕੇ ਨੇ ਇਸ ਸਬੰਧੀ ਕਿਹਾ ਕਿ ਸਾਡੇ ਬੱਚਿਆਂ ਨੂੰ ਸੈਂਡ ਬਟਨ ਪ੍ਰੈਸ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਕੰਜ਼ਰਵੇਟਵਾਂ ਨੇ ਇਸ ਪਤਝੜ ਤੋਂ ਪਹਿਲਾਂ ਬਿੱਲ ਲਿਆਉਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਮੱਕੇ ਨੇ ਕਿਹਾ ਕਿ ਉਸ ਤੋਂ ਪਹਿਲਾਂ ਵੀ ਸਾਈਬਰ ਬੁਲਿੰਗ ਨੂੰ ਖ਼ਤਮ ਕੀਤੇ ਜਾਣਾ ਜ਼ਿਆਦਾ ਜ਼ਰੂਰੀ ਹੈ। ਪਹਿਲੀ ਲਾਈਨ ਸਕੂਲਾਂ ਤੋਂ ਸ਼ੁਰੂ ਹੁੰਦੀ ਹੈ। ਐਨ. ਡੀ. ਪੀ. ਨੇ ਵੀ ਇਸ ਮਾਮਲੇ ਵਿੱਚ ਸਪੱਸ਼ਟਤਾ ਲਿਆਉਣ ਦੀ ਗੱਲ ਕੀਤੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)