ਸਸਕਾਟੂਨ ਦੇ ਮਰੀਜ਼ ਸੰਭਾਲ ਤੋਂ ਬਾਹਰ

ਸਸਕਾਟੂਨ (ਪਪ)-ਸਸਕਾਟੂਨ ਦੇ ਹਸਪਤਾਲ ਮਰੀਜ਼ਾਂ ਦੀ ਸੰਖਿਆ ਵਧਣ ਕਾਰਣ ਔਖਿਆਈ ਮਹਿਸੂਸ ਕਰ ਰਹੇ ਹਨ। ਇਕ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੰਦਿਆਂ ਹੈਲਥ ਰੀਜ਼ਨ ਨੇ ਕਿਹਾ ਕਿ ਜਲਦੀ ਹੀ ਰਿਜ਼ਨਲ ਐਮਰਜੈਂਸੀ ਰਿਸਪਾਂਸ ਸਿਸਟਮ ਰਾਹੀਂ ਮਰੀਜ਼ਾਂ ਦੀ ਮਦਦ ਕੀਤੀ ਜਾਵੇਗੀ। ਸਸਕਾਟੂਨ ਹੈਲਥ ਰੀਜ਼ਨ ਦੀ ਸੀ.ਈ.ਓ. ਅਤੇ ਪ੍ਰੈਜ਼ੀਡੈਂਟ ਮੌਰਾਡੇਵੀਜ਼ ਨੇ ਕਿਹਾ ਕਿ ਸਾਡੇ ਕੋਲ ਐਮਰਜੈਂਸੀ ਸਹੂਲਤਾਂ ਲਈ ਇਸ ਸਾਲ ਕਾਫੀ ਮਾਹਿਰ ਸਨ, ਪ੍ਰੰਤੂ ਕਈ ਅਜਿਹੇ ਮਰੀਜ਼ ਆਏ ਜੋ ਚਿਰਾਂ ਤੋਂ ਬਿਮਾਰ ਹਨ ਅਤੇ ਹਸਪਤਾਲਾਂ ਵਿੱਚ ਪਏ ਹਨ। ਇਨ•ਾਂ ਵਿੱਚੋਂ ਬਹੁਤ ਸਾਰੇ ਉਹ ਮਰੀਜ਼ ਹਨ, ਜਿਹੜੇ ਲੌਂਗ ਟਰਮ ਕੇਅਰ ਵਾਸਤੇ ਇੰਤਜ਼ਾਰ ਕਰ ਰਹੇ ਹਨ।

ਸਾਡੇ ਕੋਲ ਸ਼ਹਿਰ ਵਿੱਚ 55 ਦੇ ਕਰੀਬ ਲੋਕ ਹਨ, ਜਿਹੜੇ ਐਮਰਜੈਂਸੀ ਰੂਮ ਵਿੱਚ ਪਏ ਹਨ ਅਤੇ 80 ਦੇ ਕਰੀਬ ਲੋਕ ਉਹ ਹਨ, ਜਿਹੜੇ ਲੌਂਗ ਟ੍ਰਮ ਕੇਅਰ ਦੀ ਉਡੀਕ ਕਰ ਰਹੇ ਹਨ। ਡੇਵੀਅਸ ਨੇ ਕਿਹਾ ਕਿ ਹੈਲਥ ਰੀਜ਼ਨ ਦੇ ਲਿਹਾਜ਼ ਨਾਲ ਬਾਕੀ ਥਾਵਾਂ ‘ਤੇ ਵੀ ਇਨ•ਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਸਕਾਟੂਨ ਤੋਂ ਮਰੀਜ਼ਾਂ ਨੂੰ ਸ਼ਿਫਟ ਕਰਕੇ ਕਿਤੇ ਹੋਰ ਲਿਜਾਣਾ ਮੁਸ਼ਕਿਲ ਪੈਦਾ ਕਰ ਸਕਦਾ ਹੈ। ਹੈਲਥ ਰੀਜ਼ਨ ਨੇ ਬਹੁਤ ਸਾਰੇ ਹੋਰ ਤਰੀਕਿਆਂ ਨਾਲ ਇਸ ਸਮੱਸਿਆ ਤੋਂ ਨਜਿੱਠਣ ਦਾ ਉਪਰਾਲਾ ਕੀਤਾ ਹੈ, ਜਿਸ ਵਿੱਚ ਸਸਕਾਟੂਨ ਸਿਟੀ ਹਸਪਤਾਲ ਦੀ ਕਪੈਸਟੀ ਵਧਾਏ ਜਾਣਾ, ਪੇਂਡੂ ਹਸਪਤਾਲਾਂ ਵਿੱਚ ਸਪੇਸ ਦੇਖਣੀ ਅਤੇ ਘੁੰਮਣ-ਫਿਰਨ ਵਾਲੇ ਤੇ ਮੋਬਾਇਲ ਸਿਹਤ ਸਹੂਲਤਾਂ ਪ੍ਰਦਾਨ ਕਰਨਾ।

Facebook Comments

POST A COMMENT.

Enable Google Transliteration.(To type in English, press Ctrl+g)