ਗ੍ਰੈਂਡ ਪ੍ਰੇਰੀ ਦੇ ਬੱਚੇ ਨੇ 40 ਵਾਰ 911 ਦਬਾਇਆ


ਗ੍ਰੈਂਡ ਪ੍ਰੇਰੀ (ਪਪ)-ਉਤਰੀ ਅਲਬਰਟਾ ਦੇ ਸ਼ਹਿਰ ਗ੍ਰੈਂਡ ਪ੍ਰੇਰੀ ਤੋਂ 911 ‘ਤੇ ਝੂਠੀਆਂ ਫੋਨ ਕਾਲਾਂ ਦੇ ਮਾਮਲੇ ਵੱਧਦੇ ਜਾ ਰਹੇ ਹਨ। ਬੀਤੇ ਦਿਨੀਂ ਇਕ ਬੱਚੇ ਨੇ 44 ਵਾਰ ਗੈਰ-ਜ਼ਰੂਰੀ 911 ਕਾਲਜ਼ ਕੀਤੀਆਂ। ਇਹ ਸਾਰੀਆਂ ਸੈਲ ਫੋਨ ਤੋਂ ਕੀਤੀਆਂ ਗਈਆਂ। ਆਰ.ਸੀ.ਐਮ.ਪੀ. ਦੇ ਸੂਤਰਾਂ ਮੁਤਾਬਿਕ ਮਾਪਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨਾਂ ਦਾ ਬੱਚਾ ਸੈਲ ਫੋਨ ਨਾਲ ਖੇਡ ਰਿਹਾ ਹੈ ਤਾਂ ਉਸ ‘ਤੇ ਨਿਗ•ਾ ਜ਼ਰੂਰ ਰੱਖੀ ਜਾਵੇ। ਇਹ ਸੈਲ ਫ਼ੋਨ ਭਾਵੇਂ ਐਕਟੀਵੇਟ ਹੈ ਜਾਂ ਨਹੀਂ ਹੈ, ਇਸ ਨਾਲ ਕੋਈ ਵਾਸਤਾ ਨਹੀਂ। ਉਨਾਂ ਕਿਹਾ ਕਿ ਜੇਕਰ ਸੈਲ ਫੋਨ ਲੰਮੇ ਸਮੇਂ ਤੋਂ ਸਰਵਿਸ ਵਿੱਚ ਨਹੀਂ ਹੈ ਅਤੇ ਜੇਕਰ ਉਸ ਦੀ ਬੈਟਰੀ ਤੇ ਪਾਵਰ ਸਪਲਾਈ ਹੋ ਰਹੀ ਹੈ ਤਾਂ ਇਹ ਅਸਾਨੀ ਨਾਲ 911 ‘ਤੇ ਕਾਲ ਕਰਨ ਦੇ ਕਾਬਲ ਹੈ। ਹਰ 911 ਕਾਲ ਇਕ ਫਾਈਲ ਕ੍ਰੀਏਟ ਕਰ ਦਿੰਦੀ ਹੈ ਅਤੇ ਉਸ ਵਾਸਤੇ ਜਾਂਚ ਜ਼ਰੂਰੀ ਹੋ ਜਾਂਦੀ ਹੈ। ਹਾਲਾਂਕਿ ਇੱਥੇ ਕੋਈ ਐਮਰਜੈਂਸੀ ਭਾਵੇਂ ਨਾ ਵੀ ਹੋਵੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਗ੍ਰੈਂਡ ਪ੍ਰੇਰੀ ਦੇ ਬੱਚੇ ਨੇ 40 ਵਾਰ 911 ਦਬਾਇਆ