ਅਲਬਰਟਾ ਨੇ ਕੀਸਟੋਨ ਸਬੰਧੀ ਹਾਰਪਰ ਦੀ ਲਾਈਨ ਦੇ ਸੋਹਲੇ ਗਾਏ


ਕੈਲਗਰੀ, (ਪਪ)- ਅਲਬਰਟਾ ਸਰਕਾਰ ਨੇ ਵਿਵਾਦਗ੍ਰਸਤ ਕੀਸਟੋਨ ਐਕਸ.ਐਲ. ਪਾਈਪ ਲਾਈਨ ਪ੍ਰਪੋਜ਼ਲ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਹਾਰਪਰ ਦੇ ਸਖਤ ਸਟੈਂਡ ਦੀ ਸ਼ਲਾਘਾ ਕੀਤੀ ਹੈ। ਸੂਬੇ ਦੇ ਊਰਜਾ ਮੰਤਰੀ ਨੇ ਇਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਹਾਰਪਰ ਨੇ ਇਸ ਸਬੰਧੀ ਸੁਖਦ-ਸੁਨੇਹਾ ਦਿੱਤਾ ਹੈ। ਬੀਤੇ ਦਿਨੀਂ ਹਾਰਪਰ ਨੇ ਕਿਹਾ ਸੀ ਕਿ ਉਦੋਂ ਤੱਕ ਬਹਿਸ-ਮੁਵਾਸਾ ਜਾਰੀ ਰਹੇਗਾ, ਜਦੋਂ ਤੱਕ ਪਾਈਪ ਲਾਈਨ ਪ੍ਰੋਜੈਕਟ ਨੂੰ ਐਪਰੂਵਲ ਤੱਕ ਨਹੀਂ ਪਹੁੰਚਾ ਦਿੱਤਾ ਜਾਂਦਾ, ਜਿਸ ਨਾਲ ਅਲਬਰਟਾ ਤੋਂ ਟੈਕਸਾਸ ਰਿਫਾਈਨਰੀਜ਼ ਤੱਕ ਪਾਈਪ ਲਾਈਨ ਜਾਵੇਗੀ। ਉਨ•ਾਂ ਨਿਊਯਾਰਕ ਵਿੱਚ ਬਿਜ਼ਨਸ ਓਡੀਅੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਇਸ ਪ੍ਰੋਜੈਕਟ ਨੂੰ ਕਿਸੇ ਵੀ ਤਰੀਕੇ ਫਾਈਨਲ ਦੌਰ ਤੱਕ ਲੈ ਕੇ ਜਾਣਗੇ। ਯੂ.ਐਸ. ਦੇ ਵਾਤਾਵਰਣ ਪ੍ਰੇਮੀਆਂ, ਆਇਲ ਇੰਡਸਟਰੀ ਪ੍ਰਤੀਨਿਧਾਂ ਅਤੇ ਪਾਲਿਸੀ ਮੇਕਰਾਂ ਦੀ ਨਿਗ•ਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਦਿੱਤੀ ਜਾਣ ਵਾਲੀ ਹਰੀ ਬੱਤੀ ‘ਤੇ ਟਿਕੀ ਹੋਈ ਹੈ। ਅਲਬਰਟਾ ਦੀ ਊਰਜਾ ਮੰਤਰੀ ਕੇਨ ਹਿਊਜ਼ ਨੇ ਕਿਹਾ ਕਿ ਇਹ ਸਾਰਾ ਮਾਮਲਾ ਸਿਰਫ ਅਲਬਰਟਾ ਦਾ ਹੀ ਨਹੀਂ ਹੈ, ਸਗੋਂ ਪੂਰੇ ਕੈਨੇਡਾ ਰਾਸ਼ਟਰ ਨਾਲ ਜੁੜਿਆ ਹੋਇਆ ਹੈ। ਉਨ•ਾਂ ਇਸ ਬਾਰੇ ਪ੍ਰਧਾਨ ਮੰਤਰੀ ਹਾਰਪਰ ਦੇ ਸਟੈਂਡ ਦੀ ਸਰਾਹਨਾ ਕੀਤੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਲਬਰਟਾ ਨੇ ਕੀਸਟੋਨ ਸਬੰਧੀ ਹਾਰਪਰ ਦੀ ਲਾਈਨ ਦੇ ਸੋਹਲੇ ਗਾਏ